ਧਾਰਮਿਕ ਸਮਾਗਮ ਸਬੰਧੀ ਭਗਤੀ ਭਜਨ ਗਰੁੱਪ ਨੇ ਕੀਤੀ ਚਰਚਾ
ਭਗਤੀ ਭਜਨ ਗਰੁੱਪ ਦੀ ਵਿਸ਼ੇਸ਼ ਮੀਟਿੰਗ
Publish Date: Sat, 07 Feb 2026 03:33 PM (IST)
Updated Date: Sat, 07 Feb 2026 03:35 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਗਤੀ ਭਜਨ ਗਰੁੱਪ ਆਪਣੇ ਮੁੱਖ ਉਦੇਸ਼ ਸ੍ਰੀ ਸਨਾਤਨ ਧਰਮ ਦੇ ਪ੍ਰਚਾਰ ਲਈ ਬਹੁਤ ਵਧੀਆ ਆਪਣੀ ਗਤੀਵਿਧੀਆ ਚਲਾ ਰਿਹਾ ਹੈ। ਆਪਣੀਆਂ ਇਨ੍ਹਾਂ ਗਤੀਵਿਧੀਆਂ ਨੂੰ ਹੋਰ ਵੀ ਵਧੀਆ ਉਤਸ਼ਾਹ ਪੂਰਵਕ ਚਲਾਉਣ ਲਈ ਅੱਜ ਹਾਰਮਨੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਧਰਮਪਾਲ ਬਾਂਸਲ ਸੰਸਥਾਪਕ ਭਗਤੀ ਭਜਨ ਗਰੁੱਪ (ਚੇਅਰਮੈਨ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ ਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ ਫੈਸਲੇ ਲਏ ਗਏ ਕਮਲ ਕਾਲੀਆ ਦੀ ਵਿਦੇਸ਼ ਤੋਂ ਵਾਪਸੀ ’ਤੇ ਸਰਵ ਸੰਮਤੀ ਦੁਆਰਾ ਸਮੂਹ ਦੀ ਕਮਾਨ ਉਨ੍ਹਾਂ ਨੂੰ ਦੁਬਾਰਾ ਪ੍ਰਧਾਨ ਵਜੋਂ ਸੌਂਪ ਦਿੱਤੀ ਗਈ ਹੈ। ਅਸ਼ੋਕ ਗਰਗ ਸੀਨੀਅਰ ਉਪ ਪ੍ਰਧਾਨ ਦਾ ਚਾਰਜ ਸੰਭਾਲਣਗੇ। ਮੁਕੇਸ਼ ਗੋਇਲ ਜਨਰਲ ਸਕੱਤਰ, ਕੈਲਾਸ਼ ਸ਼ਰਮਾ ਚੇਅਰਮੈਨ, ਰਾਕੇਸ਼ ਪਾਠਕ ਕੈਸ਼ੀਅਰ, ਮਹਿੰਦਰ ਪਾਲ ਬਜਾਜ ਵਾਇਸ ਪ੍ਰਧਾਨ ਦਾ ਕੰਮ ਕਾਜ ਦੇਖਣਗੇ। ਇਸ ਤੋ ਇਲਾਵਾ ਗਰੁੱਪ ਮੀਟਿੰਗ ਵਿਚ ਆਪਣੇ ਅਗਾਮੀ ਪ੍ਰੋਗਰਾਮ ਦੀ ਵੀ ਰੂਪ ਰੇਖਾ ਤਿਆਰ ਕੀਤੀ ਗਈ, ਜਿਸ ਵਿਚ 3 ਮਾਰਚ ਨੂੰ ਸ਼੍ਰੀ ਪੰਚਮੁਖੀ ਹਨੂੰਮਾਨ ਮੰਦਿਰ, ਭੁੱਚੋ ਮੰਡੀ, ਬਠਿੰਡਾ ਵਿਖੇ ਹੋਣ ਵਾਲੇ ਧਾਰਮਿਕ ਸਮਾਗਮ ਲਈ ਇਕ ਯੋਜਨਾ ਤਿਆਰ ਕੀਤੀ ਗਈ। ਭਗਤੀ ਭਜਨ ਗਰੁੱਪ ਨੇ 6-7 ਅਤੇ 8 ਮਾਰਚ, 2026 ਨੂੰ ਸ਼੍ਰੀ ਚੰਦਰਕਾਂਤ, ਅਖਿਲ ਭਾਰਤੀ ਗਊ ਕਥਾ ਦੁਆਰਾ ਇਕ ਗਊ ਕਥਾ ਦੇ ਆਯੋਜਨ ਕਰਨ ਦਾ ਵੀ ਸਕੰਲਪ ਲਿਆ ਹੈ। ਇਸ ਬਾਰੇ ਵੀ ਚਰਚਾ ਕੀਤੀ ਗਈ। ਮੀਟਿੰਗ ਵਿਚ ਧਰਮਪਾਲ ਬਾਂਸਲ, ਮਹਿੰਦਰ ਪਾਲ ਬਜਾਜ, ਕੈਲਾਸ਼ ਸ਼ਰਮਾ, ਰਾਕੇਸ਼ ਪਾਠਕ, ਕਮਲ ਕਾਲੀਆ, ਅਸ਼ੋਕ ਗਰਗ, ਮੁਕੇਸ਼ ਗੋਇਲ ਅਤੇ ਰਾਕੇਸ਼ ਪਾਠਕ ਆਦਿ ਮੈਬਰ ਸ਼ਾਮਲ ਰਹੇ।