ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਵਿਸ਼ੇਸ਼ ਲੈਕਚਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ‘ਅੰਤਰਰਾਸ਼ਟਰੀ ਮਹਿਲਾ ਅਤੇ ਬਾਲਿਕਾ ਵਿਗਿਆਨ ਦਿਵਸ’ ਮੌਕੇ ਵਿਸ਼ੇਸ਼ ਲੈਕਚਰ ਦਾ ਆਯੋਜਨ
Publish Date: Tue, 17 Feb 2026 06:19 PM (IST)
Updated Date: Tue, 17 Feb 2026 06:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਦੇ ਪੋਸਟ ਗ੍ਰੈਜੂਏਟ ਪ੍ਰਾਣੀ ਸ਼ਾਸਤਰ ਵਿਭਾਗ ਵੱਲੋਂ ‘ਅੰਤਰਰਾਸ਼ਟਰੀ ਮਹਿਲਾ ਅਤੇ ਬਾਲਿਕਾ ਵਿਗਿਆਨ ਦਿਵਸ’ਦੇ ਮੌਕੇ ’ਤੇ ਇੱਕ ਗੈਸਟ ਲੈਕਚਰ ਕਰਵਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਸਾਇੰਸ ਬਲਾਕ ਵਿਚ ਡੀਐੱਸਟੀ ਕਿਊਰੀ ਗ੍ਰਾਂਟ ਦੇ ਅਧੀਨ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਮੁੱਖ ਸਰਪ੍ਰਸਤ ਡਾ. ਅਗਨੀਜ਼ ਢਿੱਲੋਂ ਚੇਅਰਪਰਸਨ, ਐਡਵੋਕੇਟ ਅਜੈ ਬੱਤਾ ਸਕੱਤਰ ਅਤੇ ਡਾ. ਸੰਗੀਤਾ ਪ੍ਰਿੰਸੀਪਲ, ਡੀਐੱਸਸੀ.ਡਬਲਯੂ. ਫਿਰੋਜ਼ਪੁਰ ਦੀ ਯੋਗ ਰਹਿਨੁਮਾਈ ’ਚ ‘ਮਹਿਲਾ ਸਸ਼ਕਤੀਕਰਨ ਸੈੱਲ’ ਅਤੇ ‘ਜੈਂਡਰ ਸੈਂਸਟਾਈਜ਼ੇਸ਼ਨ ਸੈੱਲ’ ਦੇ ਸਹਿਯੋਗ ਨਾਲ ਕੀਤਾ ਗਿਆ। ਦ ਪਾਥ ਟੂ ਜੈਂਡਰ ਇਕੁਐਲਿਟੀ ਵਿਸ਼ੇ ’ਤੇ ਕਰਵਾਏ ਗਏ ਇਸ ਲੈਕਚਰ ਵਿਚ ਮੁੱਖ ਬੁਲਾਰੇ ਵਜੋਂ ਕੁਮਾਰੀ ਮਨਜਿੰਦਰ ਕੌਰ ਸੈਂਟਰ ਐਡਮਿਨਿਸਟ੍ਰੇਟਰ, ਸਖੀ ਵਨ ਸਟੌਪ ਸੈਂਟਰ, ਫਿਰੋਜ਼ਪੁਰ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਲੈਕਚਰ ਵਿਚ ਲਿੰਗਕ ਸਮਾਨਤਾ, ਮਹਿਲਾ ਸਸ਼ਕਤੀਕਰਨ ਅਤੇ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਜਾਗਰੂਕਤਾ ਦੀ ਭੂਮਿਕਾ ’ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਤਮ-ਵਿਸ਼ਵਾਸੀ, ਸਵੈ-ਨਿਰਭਰ ਬਣਨ ਅਤੇ ਇੱਕ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਵਿਚ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਸੰਚਾਲਨ ਡਾ. ਮੋਕਸ਼ੀ ਮੁਖੀ, ਪੋਸਟ ਗ੍ਰੈਜੂਏਟ ਪ੍ਰਾਣੀ ਸ਼ਾਸਤਰ ਵਿਭਾਗ ਅਤੇ ਮੈਂਬਰ, ਮਹਿਲਾ ਸਸ਼ਕਤੀਕਰਨ ਸੈੱਲ ਅਤੇ ਡਾ. ਰਮਨੀਕ ਕੌਰ ਇੰਚਾਰਜ਼, ਜੈਂਡਰ ਸੈਂਸਟਾਈਜ਼ੇਸ਼ਨ ਸੈੱਲ) ਵੱਲੋਂ ਕੀਤਾ ਗਿਆ। ਵਿਦਿਆਰਥਣਾਂ ਨੇ ਵਿਚਾਰ-ਵਟਾਂਦਰੇ ਦੇ ਸੈਸ਼ਨ ਵਿਚ ਉਤਸ਼ਾਹ ਨਾਲ ਭਾਗ ਲਿਆ, ਜਿਸ ਨਾਲ ਇਹ ਪ੍ਰੋਗਰਾਮ ਬਹੁਤ ਹੀ ਗਿਆਨਵਾਨ ਅਤੇ ਪ੍ਰਭਾਵਸ਼ਾਲੀ ਰਿਹਾ। ਪ੍ਰੋਗਰਾਮ ਦੇ ਅੰਤ ਵਿਚ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ।