ਮੁੱਦਕੀ ਵਿਖੇ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਲਈ ਸਬੰਧੀ ਕੈਂਪ ਸ਼ੁਰੂ
ਮੁੱਦਕੀ ਵਿਖੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪਾਂ ਦਾ ਆਗਾਜ਼
Publish Date: Tue, 07 Apr 2026 04:05 PM (IST)
Updated Date: Tue, 07 Apr 2026 04:29 PM (IST)
ਜਸਵੰਤ ਸਿੰਘ ਗਰੋਵਰ, ਪੰਜਾਬੀ ਜਾਗਰਣ
ਮੁੱਦਕੀ : ਅੱਜ ਮੁੱਦਕੀ ਦੇ ਵਾਰਡ ਨੰਬਰ 4, ਵਾਰਡ ਨੰਬਰ 9 ਅਤੇ ਵਾਰਡ ਨੰਬਰ 13 ਵਿਚ ਇਹ ਕੈਂਪ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵੰਤ ਰਾਏ ਕਟਾਰੀਆ ਨੇ ਦੱਸਿਆ ਕਿ ਸਰਕਾਰ ਦੀ ਯੋਜਨਾ ਹੈ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਗੇੜੇ ਨਾ ਮਾਰਨੇ ਪੈਣ ਅਤੇ ਉਨ੍ਹਾਂ ਨੂੰ ‘‘ਡੋਰ-ਟੂ-ਡੋਰ’’ ਸਹੂਲਤ ਮਿਲੇ। ਵਾਰਡ ਨੰਬਰ 4 ਵਿਚ ਅਮਰਦੀਪ ਕਲਰਕ, ਅਕਾਸ਼ਦੀਪ ਸਿੰਘ ਆਪਰੇਟਰ ਅਤੇ ਇੰਦਰਜੀਤ ਸਿੰਘ ਸਟੈਨੋ ਦੀ ਟੀਮ ਵੱਲੋਂ ਲਗਭਗ 35 ਲਾਭਪਾਤਰੀਆਂ ਦੇ ਕਾਰਡ ਮੌਕੇ ’ਤੇ ਹੀ ਅਪਡੇਟ ਕੀਤੇ ਗਏ ਅਤੇ ਹੋਰ ਵਾਰਡਾਂ ਨੰਬਰ 9 ਅਤੇ 13 ਵਿਚ ਵੀ ਕਾਰਡ ਬਣਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਹ ਮੁਹਿੰਮ 7 ਅਪ੍ਰੈਲ ਤੋਂ ਸ਼ੁਰੂ ਹੋ ਕੇ 12 ਅਪ੍ਰੈਲ ਐਤਵਾਰ ਤੱਕ ਨਿਰੰਤਰ ਜਾਰੀ ਰਹੇਗੀ। ਪ੍ਰਬੰਧਕਾਂ ਨੇ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਵੀ ਲੋਕ ਅਜੇ ਤੱਕ ਇਸ ਸਹੂਲਤ ਤੋਂ ਵਾਂਝੇ ਹਨ, ਉਹ ਤੁਰੰਤ ਇਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਆਪਣੇ ਕਾਰਡ ਬਣਵਾਉਣ। ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਯੋਗ ਲਾਭਪਾਤਰੀ ਇਸ ਸਕੀਮ ਤੋਂ ਰਹਿ ਨਾ ਜਾਵੇ। ਕਟਾਰੀਆ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣਾ ਹੈ। ਹੁਣ ਕੋਈ ਵੀ ਗਰੀਬ ਵਿਅਕਤੀ ਪੈਸੇ ਦੀ ਘਾਟ ਕਾਰਨ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਅਤੇ ਪੰਜਾਬ ਦੇ ਵੱਡੇ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਸਕੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਸਿੰਘ ਮੱਲ੍ਹਾ, ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕੀਤੀ।