ਮਾਤਾ ਦੀ ਬਰਸੀ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਜਰਾਬਾਂ ਵੰਡੀਆਂ
ਮਾਤਾ ਦੀ ਬਰਸੀ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਜਰਾਬਾਂ ਵੰਡੀਆਂ
Publish Date: Wed, 04 Feb 2026 03:14 PM (IST)
Updated Date: Wed, 04 Feb 2026 03:17 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਧਾਰਮਿਕ ਸੰਸਥਾ ਸ਼੍ਰੀ ਮਹਾਂਬੀਰ ਭਜਨ ਮੰਡਲੀ ਮਖੂ ਦੇ ਸਰਗਰਮ ਮੈਂਬਰ ਜਤਿੰਦਰ ਠੁਕਰਾਲ ਵੱਲੋਂ ਆਪਣੀ ਮਾਤਾ ਸਵ. ਅਵਿਨਾਸ਼ ਰਾਣੀ ਪਤਨੀ ਸਵ. ਮਦਨ ਲਾਲ ਠੁਕਰਾਲ ਦੀ ਬਰਸੀ ਮੌਕੇ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਮਖੂ ਦੇ ਵਿਦਿਆਰਥੀਆਂ ਨੂੰ ਜਰਾਬਾਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਜਰਾਬਾਂ ਵੰਡਣ ’ਤੇ ਜਤਿੰਦਰ ਠੁਕਰਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਤਿੰਦਰ ਠੁਕਰਾਲ ਦੇ ਪਿਤਾ ਸਵ. ਮਦਨ ਲਾਲ ਠੁਕਰਾਲ ਵੱਲੋਂ ਸਮੇਂ ਸਮੇਂ ’ਤੇ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਰੂਰੀ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਅਤੇ ਹੁਣ ਜਤਿੰਦਰ ਠੁਕਰਾਲ ਆਪਣੇ ਮਾਤਾ ਪਿਤਾ ਦੇ ਆਸ਼ੀਰਵਾਦ ਸਦਕਾ ਸਕੂਲ ਦੇ ਵਿਦਿਆਰਥੀਆਂ ਨੂੰ ਜ਼ਰੂਰੀ ਵਸਤੂਆਂ ਵੰਡ ਰਹੇ ਹਨ। ਅੱਜ ਜਤਿੰਦਰ ਠੁਕਰਾਲ ਵੱਲੋਂ ਆਪਣੀ ਮਾਤਾ ਸਵ. ਅਵਿਨਾਸ਼ ਰਾਣੀ ਦੀ ਬਰਸੀ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਜਰਾਬਾਂ ਵੰਡੀਆਂ ਗਈਆਂ।