ਆਵਲਾ ਨੇ ਗਊਸ਼ਾਲਾ ਨੂੰ ਗਊ ਕੀਤੀ ਦਾਨ
ਸਮਾਜ ਸੇਵੀ ਬੱਬੂ ਆਵਲਾ ਨੇ ਗਊਸ਼ਾਲਾ ਨੂੰ ਗਊ ਦਾਨ ਕੀਤੀ
Publish Date: Wed, 14 Jan 2026 04:12 PM (IST)
Updated Date: Wed, 14 Jan 2026 04:15 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਮਾਜ ਸੇਵਾ ਦੇ ਖੇਤਰ ਵਿਚ ਭੂਮਿਕਾ ਨਿਭਾ ਰਹੇ ਸਮਾਜ ਸੇਵੀ ਬੱਬੂ ਆਵਲਾ ਵੱਲੋਂ ਗਊ ਮਾਤਾ ਦੀ ਸੇਵਾ ਲਈ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ। ਬੱਬੂ ਆਵਲਾ ਗਊਸ਼ਾਲਾ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਵਿਧੀਪੂਰਵਕ ਨਾਲ ਗਊ ਦਾਨ ਕੀਤੀ। ਇਸ ਮੌਕੇ ਉਨ੍ਹਾਂ ਨੇ ਗਊਸ਼ਾਲਾ ਵਿੱਚੋਂ ਹੀ 31,000 ਰੁਪਏ ਦੀ ਗਊ ਖ਼ਰੀਦ ਕੇ ਉਸ ਨੂੰ ਮੁੜ ਗਊਸ਼ਾਲਾ ਨੂੰ ਹੀ ਦਾਨ ਕਰ ਦਿੱਤਾ। ਇਸ ਤੋਂ ਇਲਾਵਾ ਬੱਬੂ ਆਵਲਾ ਵੱਲੋਂ ਗਊ ਮਾਤਾ ਦੀ ਦੇਖਭਾਲ, ਚਾਰਾ ਅਤੇ ਸਾਂਭ-ਸੰਭਾਲ ਲਈ 11,000 ਰੁਪਏ ਦੀ ਨਗਦ ਰਾਸ਼ੀ ਵੀ ਗਊਸ਼ਾਲਾ ਦੇ ਪ੍ਰਧਾਨ ਰਜਿੰਦਰ ਭਠੇਜਾ ਨੂੰ ਸੌਂਪੀ ਗਈ। ਉਨ੍ਹਾਂ ਕਿਹਾ ਕਿ ਗਊ ਮਾਤਾ ਸਾਡੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਤੁੱਟ ਅੰਗ ਹੈ ਅਤੇ ਉਸ ਦੀ ਸੇਵਾ ਕਰਨਾ ਹਰ ਵਿਅਕਤੀ ਦਾ ਫ਼ਰਜ਼ ਬਣਦਾ ਹੈ। ਗਊ ਸੇਵਾ ਰਾਹੀਂ ਮਨੁੱਖਤਾ ਦੀ ਸੇਵਾ ਵੀ ਹੁੰਦੀ ਹੈ ਅਤੇ ਸਮਾਜ ਵਿੱਚ ਪਿਆਰ, ਦਇਆ ਅਤੇ ਸਹਿਯੋਗ ਦੀ ਭਾਵਨਾ ਵਧਦੀ ਹੈ। ਇਸ ਮੌਕੇ ਗਊਸ਼ਾਲਾ ਦੇ ਪ੍ਰਧਾਨ ਰਜਿੰਦਰ ਭਠੇਜਾ ਨੇ ਬੱਬੂ ਆਵਲਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਹੀ ਗਊਸ਼ਾਲਾਵਾਂ ਸੁਚੱਜੇ ਢੰਗ ਨਾਲ ਚੱਲ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਦਾਨ ਗਊਆਂ ਦੀ ਸਿਹਤ ਅਤੇ ਦੇਖਭਾਲ ਵਿਚ ਬਹੁਤ ਮਦਦਗਾਰ ਸਾਬਤ ਹੋਵੇਗਾ। ਇਸ ਕਾਰਜ ਦੌਰਾਨ ਭਗਵਾਨ ਦਾਸ ਗਿਰਧਰ, ਬਿੱਟੂ ਗਲਹੋਤਰਾ ਬੁੜ ਚੰਦ ਬਿੰਦਰਾ, ਸਤਪਾਲ ਸਿੰਘ, ਆਦਰਸ਼ ਧਵਨ, ਬਿੱਟੂ ਗਲਹੋਤਰਾ ਸਮੇਤ ਹੋਰ ਪਤਵੰਤੇ ਅਤੇ ਗਊ ਭਗਤ ਆਦਿ ਹਾਜ਼ਰ ਸਨ।