ਦੇਸ਼ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਯਾਦ ’ਚ ਰੱਖਿਆ ਮੌਨ
ਸਰਕਾਰੀ ਕਾਲਜ ਜ਼ੀਰਾ ਵਿਖੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼ ਲਈ ਵਾਰਨ
Publish Date: Fri, 30 Jan 2026 03:44 PM (IST)
Updated Date: Fri, 30 Jan 2026 03:46 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਹਾਇਰ ਐਜੂਕੇਸ਼ਨ ਵਿਭਾਗ ਅਤੇ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਕਾਲਜ ਜ਼ੀਰਾ ਵਿਖੇ ਭਾਰਤ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼ ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿਚ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ 2 ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਇਸ ਸਮੇਂ ਕਾਲਜ ਦੇ ਪ੍ਰੋਫੈਸਰ ਸਤਵਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਦੱਸਿਆ ਕਿ ਸਾਡੇ ਕ੍ਰਾਂਤੀਕਾਰੀਆਂ ਨੇ ਕਿਸ ਤਰ੍ਹਾਂ ਇਕ ਵੱਡਾ ਸੰਘਰਸ਼ ਵੱਢ ਕੇ ਦੇਸ਼ ਨੂੰ ਆਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮ ਦੌਰਾਨ ਵਿÇੱਢਆ ਗਿਆ ਸੰਘਰਸ਼ ਕੁਠ ਖਾਸ ਆਦਰਸ਼ਾਂ ’ਤੇ ਆਧਾਰਿਤ ਸੀ, ਇਸ ਲਈ ਸਾਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਅੱਜ ਵੀ ਅਪਣਾਉਣ ਦੀ ਲੋੜ ਹੈ। ਕਾਲਜ ਦੇ ਪ੍ਰਿੰਸੀਪਲ ਸਚਿਨ ਕਾਲਡਾ ਨੇ ਵਿਦਿਆਰਥੀਆਂ ਨੂੰ ਕ੍ਰਾਂਤੀਕਾਰੀਆਂ ਦੀ ਪ੍ਰਾਪਤੀਆਂ ਸਿਧਾਂਤਾਂ ਨੂੰ ਅੱਜ ਅਪਣਾਉਣ ਦੀ ਲੋੜ ਹੈ। ਸਾਨੂੰ ਹਮੇਸ਼ਾ ਦੇਸ਼ ਦੇ ਹਿੱਤਾਂ ਲਈ ਕੰਮ ਕਰਨ ਲਈ ਤੱਤਪਰ ਰਹਿਣਾ ਚਾਹੀਦਾ ਹੈ। ਇਸ ਸਮੇਂ ਪ੍ਰੋ. ਪਵਿੱਤਰ ਸਿੰਘ, ਪ੍ਰੋ. ਸ਼ਵੇਤਾ ਜੋਸ਼ੀ, ਪ੍ਰੋ. ਵੇਦ ਪ੍ਰਕਾਸ਼, ਪ੍ਰੋ. ਕੁਲਵੰਤ ਸਿੰਘ, ਪ੍ਰੋ. ਜਸ਼ਨਪ੍ਰੀਤ ਸਿੰਘ, ਪ੍ਰੋ. ਪੂਜਾ, ਪ੍ਰੋ. ਕਵਲਜੀਤ ਕੌਰ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਮਸਤਾਨ ਸਿੰਘ ਹਾਜ਼ਰ ਸਨ।