ਐੱਸਐੱਚਓ ਆਰਿਫ ਕੇ ਤੇ ਮੁੱਖ ਮੁਨਸ਼ੀ ਪ੍ਰਗਟ ਸਿੰਘ ਸਿਟੀ ਪ੍ਰੈਸ ਕਲੱਬ ਮੱਲਾਂਵਾਲਾ ਵੱਲੋਂ ਸਨਮਾਨਿਤ
ਐੱਸਐੱਚਓ ਆਰਿਫ ਕੇ ਤੇ ਮੁੱਖ ਮੁਨਸ਼ੀ ਪ੍ਰਗਟ ਸਿੰਘ ਸਿਟੀ ਪ੍ਰੈਸ ਕਲੱਬ ਮੱਲਾਂਵਾਲਾ ਵੱਲੋਂ ਸਨਮਾਨਿਤ
Publish Date: Fri, 10 Apr 2026 03:31 PM (IST)
Updated Date: Fri, 10 Apr 2026 03:32 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਿਟੀ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਥਾਣਾ ਆਰਿਫ ਕੇ ਦੇ ਐੱਸਐੱਚਓ ਬਲਰਾਜ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੀ ਇਮਾਨਦਾਰੀ ਸੇਵਾ ਅਤੇ ਚੰਗੇ ਕੰਮਾਂ ਦੀ ਸ਼ਲਾਘਾ ਕਰਦਿਆਂ ਐੱਸਐੱਚਓ ਆਰਿਫ ਕੇ ਅਤੇ ਮੁੱਖ ਮੁਨਸ਼ੀ ਪ੍ਰਗਟ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸਐੱਚਓ ਆਰਿਫ ਕੇ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਇਲਾਕੇ ਵਿਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣਾ ਅਤੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਅਤੇ ਪਬਲਿਕ ਦੇ ਸਹਿਯੋਗ ਨਾਲ ਹੀ ਅਮਨ-ਸ਼ਾਂਤੀ ਕਾਇਮ ਰਹਿ ਸਕਦੀ ਹੈ। ਮੀਡੀਆ ਅਤੇ ਪੁਲਿਸ ਦੇ ਸਹਿਯੋਗ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੋਵੇਂ ਸਮਾਜ ਦੇ ਮਜ਼ਬੂਤ ਸਤੰਭ ਹਨ ਅਤੇ ਮਿਲ ਕੇ ਕੰਮ ਕਰਨ ਨਾਲ ਸੱਚਾਈ, ਪਾਰਦਰਸ਼ਤਾ ਅਤੇ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਭਵਿੱਖ ਬਾਰੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਖੇਡਾਂ ਅਤੇ ਸਿੱਖਿਆ ਵੱਲ ਉਤਸ਼ਾਹਿਤ ਕੀਤਾ ਜਾਵੇਗਾ। ਇਸ ਦੌਰਾਨ ਐੱਸਐੱਚਓ ਆਰਿਫ ਕੇ ਅਤੇ ਮੁੱਖ ਮੁਨਸ਼ੀ ਪ੍ਰਗਟ ਸਿੰਘ ਵੱਲੋਂ ਸਿਟੀ ਪ੍ਰੈਸ ਕਲੱਬ ਮੱਲਾਂਵਾਲਾ ਦਾ ਧੰਨਵਾਦ ਕੀਤਾ ਗਿਆ। ਮੁੱਖ ਮੁਨਸ਼ੀ ਪ੍ਰਗਟ ਸਿੰਘ ਦੀ ਸੇਵਾ ਅਤੇ ਸੁਚੱਜੇ ਕੰਮਕਾਜ ਦੀ ਵੀ ਖਾਸ ਤੌਰ ’ਤੇ ਪ੍ਰਸੰਸਾ ਕੀਤੀ ਗਈ, ਜੋ ਥਾਣੇ ਦੇ ਪ੍ਰਬੰਧ ਵਿਚ ਅਹਿਮ ਯੋਗਦਾਨ ਪਾ ਰਹੇ ਹਨ। ਇਸ ਮੌਕੇ ਸਿਟੀ ਪ੍ਰੈਸ ਕਲੱਬ ਮੱਲਾਂਵਾਲਾ ਦੇ ਮੈਂਬਰ ਰਜਿੰਦਰ ਕੁਮਾਰ ਦੂਆ, ਸੋਨੂੰ ਅਟਵਾਲ, ਤਿਲਕ ਸਿੰਘ ਰਾਏ, ਹਰਨੇਕ ਸਿੰਘ ਭੁੱਲਰ ਸਮੇਤ ਹੋਰ ਮੈਂਬਰ ਵੀ ਮੌਜ਼ੂਦ ਸਨ।