ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਫਿਰੋਜ਼ਪੁਰ ’ਚ ਕੀਤਾ ‘ਜੰਬੋ ਜਥੇਬੰਦੀ’ ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਫਿਰੋਜ਼ਪੁਰ ’ਚ ਕੀਤਾ ‘ਜੰਬੋ ਜਥੇਬੰਦੀ’ ਦਾ ਐਲਾਣ
Publish Date: Sat, 03 Jan 2026 05:52 PM (IST)
Updated Date: Sat, 03 Jan 2026 05:53 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਪੰਚਾਇਤੀ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਅਕਾਲੀ ਦਲ ਬਾਦਲ ਨੂੰ ਕਈ ਥਾਵਾਂ ਤੋਂ ਮਿਲੇ ਚੰਗੇ ਹੁੰਗਾਰੇ ਮਗਰੋਂ ਪਾਰਟੀ ਵੱਲੋਂ ਜ਼ਿਲ੍ਹਾ ਜਥੇਬੰਦੀ ਦਾ ਵਿਸਥਾਰ ਕਰਨ ਮੋਕੇ ਕਈ ਉਨ੍ਹਾਂ ਵਰਕਰਾਂ ਨੂੰ ਜਥੇਬੰਦੀ ਵਿਚ ਜਗ੍ਹਾ ਦਿੱਤੀ ਗਈ ਹੈ,ਜਿਹੜੇ ਔਖੇ ਸਮੇਂ ਵਿਚ ਵੀ ਅਕਾਲੀ ਦਲ ਬਾਦਲ ਦੇ ਨਾਲ ਖੜੇ ਰਹੇ ਸਨ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਵੱਲੋਂ ਬੀਤੇ ਦਿਨੀਂ ਪਾਰਟੀ ਦੀ 101ਮੈਂਬਰੀ ਟੀਮ ਦਾ ਐਲਾਣ ਕੀਤਾ ਗਿਆ। ਇਸ ਮੌਕੇ ਟਕਸਾਲੀ ਅਕਾਲੀ ਆਗੂ ਭਗਵਾਨ ਸਿੰਘ ਸਾਮਾ ਅਤੇ ਵਰਿੰਦਰ ਸਿੰਘ ਵੈਰੜ ਸਣੇ 14 ਸੀਨੀਅਰ ਮੀਤ ਪ੍ਰਧਾਨ ਬਣਾਏ ਗਏ ਹਨ। ਇਸ ਤੋਂ ਇਲਾਵਾ 19 ਮੀਤ ਪ੍ਰਧਾਨ, 14 ਜਨਰਲ ਸਕੱਤਰ, 12 ਜਥੇਬੰਦਕ ਸਕੱਤਰ ਅਤੇ 42 ਵਰਕਿੰਗ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੁਗਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਵਫਾਦਾਰੀ ਨਾਲ ਪਾਰਟੀ ਲਈ ਮਿਹਨਤ ਕਰਨ ਵਾਲੇ ਸਾਥੀਆਂ ਵਿਚੋਂ ਇੰਨ੍ਹਾਂ ਸਾਥੀਆਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ।
ਭਗਵਾਨ ਸਿੰਘ ਸਾਮਾ, ਵਰਿੰਦਰ ਸਿੰਘ ਵੈਰੜ ਸਣੇ 14 ਸੀਨੀਅਰ ਮੀਤ
ਭਗਵਾਨ ਸਿੰਘ ਨੂਰਪੁਰ, ਵਰਿੰਦਰ ਸਿੰਘ ਵੈਰੜ, ਬਲਵੰਤ ਸਿੰਘ ਸਿੱਧੂ ਗਡੋਡੂ, ਰਾਕੇਸ਼ ਬਿੰਦਰਾ, ਬਚਿੱਤਰ ਸਿੰਘ ਮੋਰ ਰੁਕਨਾ ਬੇਗੂ, ਮਹਿੰਦਰ ਪਾਲ ਢੱਲ, ਗੁਰਦਰਸ਼ਨ ਸਿੰਘ ਹੈਪੀ ਤਲਵੰਡੀ ਭਾਈ, ਰੌਸ਼ਨ ਸਿੰਘ ਹਜਾਰਾ ਸਿੰਘ ਵਾਲਾ, ਬਲਰਾਜ ਸਿੰਘ ਰਾਜਾ ਕੋਟ ਕਰੋੜ ਖੁਰਦ, ਮਹਿੰਦਰ ਸਿੰਘ ਤੇ ਜਤਿੰਦਰ ਸਿੰਘ ਘਾਲੀ ਮੁਦਕੀ, ਮੁਖਤਿਆਰ ਸਿੰਘ ਮੱਲਵਾਲ ਕਦੀਮ, ਚਮਕੌਰ ਸਿੰਘ ਖੋਸਾ ਦਲ ਸਿੰਘ ਅਤੇ ਬਲਵਿੰਦਰ ਸਿੰਘ ਮੱਲਾਂਵਾਲਾ। ਜਨਰਲ ਸਕੱਤਰ (ਦਿਹਾਤੀ) ਜੰਗਾ ਸਿੰਘ ਮੁਰਕਵਾਲਾ, ਪ੍ਰੈੱਸ ਸਕੱਤਰ ਰਮਨਦੀਪ ਸਿੰਘ ਕੁੱਲਗੜੀ ਨਿਯੁਕਤ ਕੀਤੇ ਗਏ ਹਨ।
19 ਮੀਤ ਪ੍ਰਧਾਨਾਂ ਦੀ ਸੂਚੀ
ਮੀਤ ਪ੍ਰਧਾਨਾਂ ਦੀ ਸੂਚੀ ’ਚ ਬਲਵੰਤ ਸਿੰਘ ਕਲਸੀ, ਸਤਵਿੰਦਰ ਸਿੰਘ ਪ੍ਰਧਾਨ, ਹਰਗੁਰਮੀਤ ਸਿੰਘ ਪ੍ਰਤਾਪ ਨਗਰ, ਹਰਜਿੰਦਰ ਸਿੰਘ ਕੋਟ ਕਰੋੜ ਕਲਾਂ, ਬਲਜੀਤ ਸਿੰਘ ਸਿੱਧੂ ਮਮਦੋਟ, ਨਿਰਮਲ ਸਿੰਘ ਤੇ ਨਿਰਭੈ ਸਿੰਘ ਸੁਰ ਸਿੰਘ ਵਾਲਾ, ਵਿਕੀ ਮੈਣੀ ਮਮਦੋਟ, ਗੁਰਭਗਤ ਲਾਲੀ ਤੇ ਜਸਵੀਰ ਸਿੰਘ ਵਾੜਾ ਭਾਈ ਕਾ, ਪਰਮਜੀਤ ਸਿੰਘ ਬਸਤੀ ਮੁਹੰਮਦ ਅਲਹ ਸ਼ਾਹ, ਜਸਵੀਰ ਸਿੰਘ ਤੋਤਾ ਮਾਣਾ ਸਿੰਘ ਵਾਲਾ, ਬਲਦੇਵ ਸਿੰਘ ਬਰਾੜ ਤੇ ਗੁਰਮੀਤ ਸਿੰਘ ਮੀਤਾ ਤਲਵੰਡੀ , ਗਮਦੂਰ ਸਿੰਘ ਤੂਤ, ਗੁਰਪ੍ਰੀਤ ਸਿੰਘ ਸੱਪਾਂ ਵਾਲੀ, ਗੁਰਲਾਲ ਸਿੰਘ ਤੂੰਬੜਭੰਨ, ਜਸਵੀਰ ਸਿੰਘ ਡੀ.ਸੀ. ਸ਼ਕੂਰ, ਗੁਰਪ੍ਰੀਤ ਸਿੰਘ ਕਾਂਗਰ, ਜਗਸੀਰ ਸਿੰਘ ਬਸਤੀ ਧੌਲ ਕੇ, ਸਾਬਰ ਸਿੰਘ ਸੋਢੀ ਨਗਰ, ਚਮਕੌਰ ਸਿੰਘ ਲੱਲੇ, ਸੂਬਾ ਸਿੰਘ ਬਸਤੀ ਹਜ਼ਰਾ ਸਿੰਘ, ਭੁਪਿੰਦਰ ਸਿੰਘ ਭਾਣਾ ਦੇ ਨਾਂ ਸ਼ਾਮਲ ਹਨ।