ਦਸਮੇਸ਼ ਯੂਥ ਕਲੱਬ ਵੱਲੋਂ ਵੰਡੀਆਂ ਸਿਲਾਈ ਮਸ਼ੀਨਾਂ
ਦਸ਼ਮੇਸ਼ ਯੂਥ ਕਲੱਬ ਵੱਲੋਂ ਵੰਡੀਆਂ ਸਲਾਈ ਮਸ਼ੀਨਾਂ
Publish Date: Fri, 09 Jan 2026 03:06 PM (IST)
Updated Date: Sat, 10 Jan 2026 04:00 AM (IST)
ਫੋਟੋ ਫਾਈਲ: 09 ਐੱਫਜੈੱਡਆਰ 04
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਦਸਮੇਸ਼ ਯੂਥ ਕਲੱਬ ਪਿੰਡ ਫੇਮੀਵਾਲਾ ਵੱਲੋਂ ਸੋਸਵਾ (ਨੋਰਥ) ਚੰਡੀਗੜ੍ਹ ਅਤੇ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਮਖੂ ਵਿਖੇ ਸਲਾਈ ਕਢਾਈ ਅਤੇ ਬਿਊਟੀ ਪਾਰਲਰ ਦੇ ਚਲਾਏ ਹੋਏ ਸੈਂਟਰਾਂ ਵਿਚ 50 ਲੜਕੀਆਂ ਨੇ ਕੋਰਸ ਪੂਰਾ ਕੀਤਾ। ਕੋਰਸ ਪੂਰਾ ਹੋਣ ’ਤੇ ਕਲੱਬ ਵੱਲੋਂ ਕਰਵਾਏ ਸਮਾਗਮ ਦੌਰਾਨ ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਨੂੰ ਮੁਫਤ ਸਲਾਈ ਮਸ਼ੀਨਾਂ ਅਤੇ ਬਿਊਟੀ ਪਾਰਲਰ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਜਸਪ੍ਰੀਤ ਸਿੰਘ ਹੀਰੋ ਪਹੁੰਚੇ। ਦਸਮੇਸ਼ ਯੂਥ ਕਲੱਬ ਦੇ ਪ੍ਰਧਾਨ ਹਰਦਵਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਮੁੱਖ ਮਹਿਮਾਨ ਜਸਪ੍ਰੀਤ ਸਿੰਘ ਹੀਰੋ ਨੇ ਸੰਬੋਧਨ ਕਰਦਿਆਂ ਦਸ਼ਮੇਸ਼ ਯੂਥ ਕਲੱਬ ਵੱਲੋਂ ਚਲਾਏ ਜਾ ਰਹੇ ਸਿਲਾਈ, ਕਢਾਈ ਅਤੇ ਬਿਊਟੀ ਪਾਰਲਰ ਸੈਂਟਰਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿਲਾਈ, ਕਢਾਈ ਅਤੇ ਬਿਊਟੀ ਪਾਰਲਰ ਦਾ ਕੋਰਸ ਪੂਰਾ ਕਰ ਚੁੱਕੀਆਂ ਲੜਕੀਆਂ ਆਪਣਾ ਰੁਜ਼ਗਾਰ ਖੁਦ ਚਲਾ ਸਕਦੀਆਂ ਹਨ ਅਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਦੀਆਂ ਹਨ। ਜਸਪ੍ਰੀਤ ਸਿੰਘ ਹੀਰੋ ਵੱਲੋਂ ਦਸਮੇਸ਼ ਯੂਥ ਕਲੱਬ ਨੂੰ 11 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਹੋਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤਲਵਿੰਦਰ ਸਿੰਘ ਆਸਟ੍ਰੇਲੀਆ ਨੇ ਕਿਹਾ ਕਿ ਕੋਰਸ ਪੂਰਾ ਕਰਕੇ ਲੜਕੀਆਂ ਸਰਕਾਰੀ ਨੌਕਰੀ ’ਤੇ ਵੀ ਲੱਗ ਸਕਦੀਆਂ ਹਨ ਅਤੇ ਆਪਣਾ ਬੁਟੀਕ ਤੇ ਪਾਰਲਰ ਵੀ ਖੋਲ੍ਹ ਸਕਦੀਆਂ ਹਨ। ਉਨ੍ਹਾਂ ਵੱਲੋਂ ਵੀ ਕਲੱਬ ਨੂੰ 10 ਹਜ਼ਾਰ ਰੁਪਏ ਦਾ ਚੈੱਕ ਦਿੱਤਾ ਗਿਆ। ਡਾ. ਬਲਜਿੰਦਰ ਸਿੰਘ ਵੱਲੋਂ ਲੜਕੀਆਂ ਨੂੰ ਰੁਜ਼ਗਾਰ ਚਲਾਉਣ ਲਈ ਲੋਨ ਲੈਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਇਸ ਮੌਕੇ ਜਸਕਰਨਜੀਤ ਸਿੰਘ ਫੇਮੀਵਾਲਾ, ਰਿੰਪਲ ਨਾਰੰਗ ਅਕਾਲੀ ਆਗੂ, ਸਰਪੰਚ ਪ੍ਰਭਜੀਤ ਸਿੰਘ ਵਸਤੀ ਉਜਾਗਰ ਸਿੰਘ ਵਾਲੀ, ਨੰਬਰਦਾਰ ਕੁਲਵਿੰਦਰ ਸਿੰਘ ਫੋਮੀਵਾਲਾ, ਸਰਪੰਚ ਸੁਨੀਲ ਫੇਮੀਵਾਲਾ, ਰਾਜੀਵ ਕਪੂਰ, ਰਮੇਸ਼ ਬਜਾਜ, ਸੁਨੀਲ ਕੁਮਾਰ ਫਿਰੋਜ਼ਪੁਰ, ਸੇਠੀ ਮੱਖੂ, ਬੌਬੀ ਮੱਖੂ ਆਦਿ ਹਾਜ਼ਰ ਸਨ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਸਲਾਈ ਮੈਡਮ ਕੁਲਵਿੰਦਰ ਕੌਰ ਤੇ ਬਿਊਟੀ ਪਾਰਲਰ ਮੈਡਮ ਅਨਮੋਲਦੀਪ ਕੌਰ ਤੋਂ ਇਲਾਵਾ ਹੋਰ ਲੜਕੀਆਂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ।