- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਬੀਬ ਕੇ ਅਤੇ ਉੱਲਾ ਕੇ ਦੇ ਸਾਬਕਾ ਸਰਪੰਚਾਂ ਸਮੇਤ ਅਨੇਕਾਂ ਪਰਿਵਾਰ ਕਾਂਗਰਸ ’ਚ ਸ਼ਾਮਲ

ਅੰਗਰੇਜ਼ ਭੁੱਲਰ, ਪੰਜਾਬੀ ਜਾਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਸ਼ਹਿਰ ਦੇ ਕਸੂਰੀ ਗੇਟ ਵਿਚ ਅਵਤਾਰ ਸਿੰਘ ਨੋਨਾ, ਗੁਰਮੀਤ ਸਿੰਘ ਨੋਨਾ, ਸੁਰਜੀਤ ਸਿੰਘ ਨੋਨਾ ਅਤੇ ਸੁੱਖਾ ਸਿੰਘ ਨੋਨਾ ਦੇ ਗ੍ਰਹਿ ਵਿਖੇ ਇਕ ਸਮਾਗਮ ’ਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਪਹੁੰਚੇ। ਸਮਾਗਮ ’ਚ ਹਾਜ਼ਰ ਇਕੱਠ ਨੂੰ ਉਨ੍ਹਾਂ ਨੇ ਸੰਬੋਧਨ ਕੀਤਾ। ਇਸ ਮੌਕੇ ਪਿੰਡਾਂ ਦੇ ਸਾਬਕਾ ਸਰਪੰਚਾਂ ਸਮੇਤ ਅਨੇਕਾਂ ਪਰਿਵਾਰਾਂ ਨੇ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਹਬੀਬ ਕੇ ਅਤੇ ਉੱਲਾ ਕੇ ਦੇ ਸਾਬਕਾ ਸਰਪੰਚਾਂ ਨੇ ਵੀ ਆਪਣੇ ਸਾਥੀਆਂ ਸਮੇਤ ਕਾਂਗਰਸ ਦਾ ਪੱਲਾ ਫੜਿਆ। ਇਸ ਮੌਕੇ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਦੇ ਵਿਕਾਸ ਪਸੰਦ ਲੋਕ ਮੇਰੇ ਦਿਲ ਦੇ ਨੇੜੇ ਹਨ। ਥੋੜਾ ਜਿਹਾ ਹੋਰ ਇੰਤਜ਼ਾਰ ਕਰੋ, 2027 ਵਿਚ ਅਸੀਂ ਮਿਲ ਕੇ ਇਤਿਹਾਸ ਬਣਾਵਾਂਗੇ। ਇਸ ਮੌਕੇ ਅਵਤਾਰ ਸਿੰਘ ਨੋਨਾ, ਗੁਰਮੀਤ ਸਿੰਘ ਨੋਨਾ, ਸੁਰਜੀਤ ਸਿੰਘ ਨੋਨਾ, ਸੁੱਖਾ ਸਿੰਘ ਨੋਨਾ, ਗੇਜਾ, ਪ੍ਰੇਮ, ਪੂਰਨ ਚੰਦ ਪ੍ਰਧਾਨ, ਜਸਵੰਤ ਸਿੰਘ, ਮੈਂਬਰ ਫ਼ਜ਼ਲ, ਮਨਪ੍ਰੀਤ ਸਿੰਘ, ਬਗੀਚਾ ਸਿੰਘ, ਮੁਖਤਿਆਰ ਸਿੰਘ, ਜੱਸਾ ਸਿੰਘ, ਬੱਬਲ, ਕਿਰਪਾਲ ਸਿੰਘ, ਕਰਨ, ਸੂਦ ਸਿੰਘ, ਹਰਮੇਸ਼ ਸਿੰਘ, ਰਾਜਬੀਰ ਸਿੰਘ, ਨਵਜੀਤ ਸਿੰਘ, ਰੂਬਲ, ਟੈਲ ਸਿੰਘ, ਗੁਰਪ੍ਰੀਤ ਸਿੰਘ, ਭਜਨ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਸ਼ਬੇਗ ਸਿੰਘ, ਰਗੀਲਾ ਸਿੰਘ, ਗੁਰਮੁੱਖ ਸਿੰਘ, ਬੂਟਾ ਸਿੰਘ, ਦਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਾਹੁਲ, ਜੁਗਰਾਜ ਸਿੰਘ, ਪੂਰਨ ਸਿੰਘ, ਬੋਹੜ ਸਿੰਘ, ਫੋਜੀ, ਗੁਰਵਿੰਦਰ ਸਿੰਘ, ਪਵਨ, ਬਿਟੂ, ਨਿਸ਼ਾਨ ਸਿੰਘ, ਤੁਲਾ, ਕਾਲੂ, ਬੂਟਾ ਸਿੰਘ, ਮਿੰਦਰ ਸਿੰਘ, ਜਗਸੀਰ ਸਿੰਘ, ਤੁੱਗਰ, ਰੇਸ਼ਮ ਸਿੰਘ, ਗੁਰਨਾਮ ਸਿੰਘ, ਮਾਨ ਸਿੰਘ, ਭੋਗਾਂ, ਅਮਨ, ਸਾਹਿਲ, ਮਿੰਠੂ, ਸੁੱਖਦੇਵ ਸਿੰਘ, ਸਿੰਦਾ, ਬਲਵੀਰ ਸਿੰਘ, ਸੋਨੂ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ, ਦਰਸ਼ਨ ਸਿੰਘ, ਗੁਰਨਾਮ ਸਿੰਘ, ਸੁਖਦੇਵ ਸਿੰਘ, ਮੰਗਲ ਸਿੰਘ, ਬਾਜ ਸਿੰਘ, ਸਤਪਾਲ ਸਿੰਘ, ਨਿੰਦਰ ਸਿੰਘ, ਮੇਜਰ, ਕਾਂਗਾਂ, ਜਗਸੀਰ ਸਿੰਘ ਸਾਬਕਾ ਸਰਪੰਚ ਹਬੀਬ ਕੇ ਅਤੇ ਸਾਬਕਾ ਸਰਪੰਚ ਕਾਕਾ ਉੱਲਾ ਕੇ ਆਦਿ ਪਰਿਵਾਰਾਂ ਨੇਂ ਕਾਂਗਰਸ ਦਾ ਝੰਡਾ ਬੁਲੰਦ ਕਰਦਿਆ ਇਕ ਸੁਰ ਵਿੱਚ ਐਲਾਨ ਕੀਤਾ ਕਿ ਉਹ 2027 ਵਿਚ ਪਰਮਿੰਦਰ ਸਿੰਘ ਪਿੰਕੀ ਨੂੰ ਦੁਬਾਰਾ ਵਿਧਾਇਕ ਬਣਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਪਿੰਕੀ ਨੇ ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਿਸੇ ਨੂੰ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਹਰ ਇਕ ਨੂੰ ਸਰਕਾਰੀ ਸਹੂਲਤਾਂ ਤੇ ਮਾਣ-ਸਨਮਾਨ ਪਹਿਲ ਦੇ ਅਧਾਰ ’ਤੇ ਦਿੱਤਾ ਜਾਵੇਗਾ। ਇਸ ਸਮੇਂ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਪ੍ਰਧਾਨ ਰੋਹਿਤ ਗਰੋਵਰ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਗੁਰਚਰਨ ਸਿੰਘ ਬਾਰੇ ਕੇ, ਨਿਰੰਜਨ ਸਿੰਘ ਮਾਛੀਵਾੜ, ਐੱਮਸੀ ਰਿਸ਼ੀ ਸ਼ਰਮਾ, ਐੱਮਸੀ ਰਾਜੂ ਚੰਗਿਆੜਾ, ਐਡਵੋਕੇਟ ਰਜਨੀਸ਼ ਸੋਢੀ, ਸੁਰਜੀਤ ਗੋਬਿੰਦ ਨਗਰ, ਕਰਮਾ ਖਾਈ, ਸੁਖਦੇਵ ਸਿੰਘ ਸਰਪੰਚ ਉਲੋਕੇ, ਗੋਰਾ ਸਰਪੰਚ, ਸੁਖਪਾਲ ਸਿੰਘ ਗੋਬਿੰਦ ਨਗਰ, ਕੁਲਬੀਰ ਸਿੰਘ ਸੂਬਾ ਕਦੀਮ, ਗੁਰਦੇਵ ਕਚੂਰਾ, ਪੁਨੀਤ ਜੈਸਵਾਲ, ਯਾਦਵਿੰਦਰ ਗਿੱਲ ਆਦਿ ਵੱਡੀ ਗਿਣਤੀ ਵਿਚ ਇਲਾਕੇ ਦੇ ਨਾਮਵਰ ਵਿਅਕਤੀ, ਨੌਜਵਾਨ ਅਤੇ ਵਰਕਰ ਮੌਜ਼ੂਦ ਸਨ।