ਪਰਸ ਤੇ ਮੋਬਾਈਲ ਵਾਪਸ ਕਰਕੇ ਦਿਖਾਈ ਇਮਾਨਦਾਰੀ
ਪਰਸ, ਰੁਪਏ ਅਤੇ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਕਾਇਮ ਕੀਤੀ
Publish Date: Tue, 03 Feb 2026 04:19 PM (IST)
Updated Date: Tue, 03 Feb 2026 04:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਬੀਤੀ ਦੇਰ ਸ਼ਾਮ ਵੇਲੇ ਕਿਸੇ ਔਰਤ ਦਾ ਪਰਸ ਜਿਸ ਵਿਚ ਜ਼ਰੂਰੀ ਕਾਗਜ਼ਾਤ, ਰੁਪਏ ਅਤੇ ਮੋਬਾਈਲ ਸੀ ਉਹ ਪਰਸ ਬਗਲਾ ਮੁਖੀ ਮੰਦਰ ਮਖੂ ਦੇ ਗੇਟ ਅੱਗੇ ਰਹਿ ਗਿਆ। ਇਸ ਪਰਸ ਗੋਲਗੱਪੇ ਲਗਾਉਣ ਵਾਲੇ ਵਿਅਕਤੀ ਦੇ ਹੱਥ ਲੱਗ ਗਿਆ। ਉਸ ਵਿਅਕਤੀ ਵੱਲੋਂ ਉਸ ਪਰਸ ਅਤੇ ਪਰਸ ਵਿਚ ਜ਼ਰੂਰੀ ਕਾਗਜ਼ਾਤ, ਰੁਪਏ ਅਤੇ ਮੋਬਾਈਲ ਨੂੰ ਆਪਣੇ ਕੋਲ ਸੁਰੱਖਿਅਤ ਰੱਖਿਆ ਗਿਆ। ਜਦ ਕੁਝ ਸਮੇਂ ਬਾਅਦ ਜੋ ਮੋਬਾਇਲ ਪਰਸ ਵਿੱਚ ਸੀ ਉਸ ਮੋਬਾਇਲ ਤੇ ਰਿੰਗ ਆਉਣ ’ਤੇ ਉਸ ਵਿਅਕਤੀ ਨੇ ਆਪਣਾ ਨਾਮ ਪਤਾ ਦੱਸਿਆ ਅਤੇ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਉਸ ਔਰਤ ਦੇ ਪਰਿਵਾਰਿਕ ਮੈਬਰਾਂ ਨੂੰ ਪਰਸ ਅਤੇ ਪਰਸ ਵਿਚ ਜ਼ਰੂਰੀ ਕਾਗਜ਼ਾਤ, ਰੁਪਏ ਅਤੇ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਜਿੰਦਾ ਹੋਣ ਦੀ ਮਿਸਾਲ ਕਾਇਮ ਕੀਤੀ ਗਈ। ਇਸ ਮੌਕੇ ਪਰਸ ਅਤੇ ਪਰਸ ਵਿਚ ਜ਼ਰੂਰੀ ਕਾਗਜ਼ਾਤ, ਰੁਪਏ ਅਤੇ ਮੋਬਾਇਲ ਲੈਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਉਸ ਵਿਅਕਤੀ ਦਾ ਧੰਨਵਾਦ ਕੀਤਾ ਗਿਆ।