ਸੀਨੀਅਰ ਸਿਟੀਜ਼ਨ ਕੌਂਸਲ ਜ਼ੀਰਾ ਨੇ ਵਿਚਾਰੇ ਮਸਲੇ
ਸੀਨੀਅਰ ਸਿਟੀਜਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Fri, 02 Jan 2026 05:01 PM (IST)
Updated Date: Fri, 02 Jan 2026 05:02 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਸਾਲ ਦੇ ਅੰਤਿਮ ਪੜਾਅ ਵਿਚ ਸੀਨੀਅਰ ਸਿਟੀਜਨ ਕੌਂਸਲ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਪ੍ਰਧਾਨ ਅਸ਼ੋਕ ਕੁਮਾਰ ਪਲਤਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਕੌਂਸਲ ਵੱਲੋਂ ਕੀਤੀਆਂ ਜਾ ਰਹੀਆਂ ਸਮਾਜ ਸੇਵਾ ਸਬੰਧੀ ਗਤੀਵਿਧੀਆਂ ਦੀ ਸਮੀਖਿਆ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸ ਮੌਕੇ ਸਕੱਤਰ ਜਰਨੈਲ ਸਿੰਘ ਭੁੱਲਰ ਨੇ ਸੈਸ਼ਨ ਦੌਰਾਨ ਕੌਂਸਲ ਦੀਆਂ ਸਮਾਜਿਕ ਸਰਗਰਮੀਆਂ ’ਤੇ ਪੂਰਨ ਚਾਨਣਾ ਪਾਇਆ ਅਤੇ ਭਵਿੱਖੀ ਯੋਜਨਾਵਾਂ ਲਈ ਮੈਂਬਰਾਂ ਤੋਂ ਸਹਿਮਤੀ ਹਾਸਲ ਕੀਤੀ। ਇਸ ਦੇ ਨਾਲ ਹੀ ਵਿੱਤੀ ਸਕੱਤਰ ਬਲਵੀਰ ਸਿੰਘ ਖਾਲਸਾ ਵੱਲੋਂ ਸੈਸ਼ਨ ਦੌਰਾਨ ਆਮਦਨ-ਖਰਚੇ ਦਾ ਵਿਸਥਾਰ ਨਾਲ ਹਿਸਾਬ ਕਿਤਾਬ ਪੇਸ਼ ਕੀਤਾ ਗਿਆ, ਜਿਸ ਨੂੰ ਮੈਂਬਰਾਂ ਵੱਲੋਂ ਸਹਿਮਤੀ ਦਿੱਤੀ ਗਈ। ਮੀਟਿੰਗ ਦੇ ਦੌਰਾਨ ਦਸੰਬਰ ਮਹੀਨੇ ਵਿਚ ਜਨਮ ਦਿਨ ਮਨਾਉਣ ਵਾਲੇ ਮੈਂਬਰਾਂ ਜੋਗਿੰਦਰ ਸਿੰਘ ਝੱਤਰਾ, ਜਰਨੈਲ ਸਿੰਘ ਭੁੱਲਰ, ਹਕੂਮਤ ਰਾਏ ਮਨਚੰਦਾ, ਤਿਲਕਰਾਜ ਸ਼ਰਮਾ, ਬਲਬੀਰ ਸਿੰਘ, ਸੁਰਜੀਤ ਸਿੰਘ ਬੇਦੀ ਅਤੇ ਜਗਦੀਸ ਸਹਿਗਲ ਦਾ ਕੇਕ ਕੱਟ ਕੇ ਜਨਮ ਦਿਵਸ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੀਟਿੰਗ ਵਿਚ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਨਵੇਂ ਸੈਸ਼ਨ ਲਈ ਸੀਨੀਅਰ ਸਿਟੀਜਨ ਕੌਂਸਲ ਜੀਰਾ ਦੀ ਨਵੀਂ ਟੀਮ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਵਿੱਚ ਸੇਵਾ ਮੁਕਤ ਹੈੱਡ ਮਾਸਟਰ ਜਗਦੇਵ ਸ਼ਰਮਾ, ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ, ਜੋਗਿੰਦਰ ਸਿੰਘ ਝੱਤਰਾ, ਜਸਵੰਤ ਸਿੰਘ ਨਾਮਦੇਵ, ਕਿਰਨ ਗੋੜ, ਅਸ਼ਵਨੀ ਕੁਮਾਰ ਗੋੜ, ਅਸ਼ੋਕ ਕੁਮਾਰ, ਹਰੀਦਾਸ ਚੌਹਾਨ, ਗੁਰਬਖਸ਼ ਸਿੰਘ ਵਿੱਜ, ਦਲਜੀਤ ਸਿੰਘ, ਰਜਿੰਦਰ ਕੁਮਾਰ ਕੱਕੜ, ਅਮਰਜੀਤ ਸਿੰਘ ਸਨ੍ਹੇਵੀ, ਪਰਮਜੀਤ ਸਿੰਘ ਕਰੀਰ, ਬਲਵਿੰਦਰ ਸਿੰਘ, ਤਿਲਕ ਰਾਜ ਸ਼ਰਮਾ, ਸਰਵਣ ਸਿੰਘ, ਗੁਰਦੀਪ ਸਿੰਘ ਪੰਡੋਰੀ, ਤਜਿੰਦਰ ਸਿੰਘ, ਰਾਜੇਸ਼ ਮਿੱਤਲ, ਸੁਰਜੀਤ ਸਿੰਘ ਬੇਦੀ, ਕਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ।