ਸੀਨੀਅਰ ਸਿਟੀਜਨ ਕੌਂਸਲ ਜ਼ੀਰਾ ਦੀ ਅਗਲੇ ਸੈਸ਼ਨ ਲਈ ਨਵੀਂ ਟੀਮ ਦੀ ਚੋਣ
ਸੀਨੀਅਰ ਸਿਟੀਜਨ ਕੌਂਸਲ ਜ਼ੀਰਾ ਦੀ ਅਗਲੇ ਸੈਸ਼ਨ ਲਈ ਨਵੀਂ ਟੀਮ ਦੀ ਚੋਣ
Publish Date: Mon, 05 Jan 2026 03:40 PM (IST)
Updated Date: Mon, 05 Jan 2026 03:41 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ: ਸੀਨੀਅਰ ਸਿਟੀਜਨ ਕੌਂਸਲ ਜ਼ੀਰਾ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਹੋਈ, ਜਿਸ ਵਿਚ ਸਾਰੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਨਵੇਂ ਦੋ ਸਾਲਾ ਸੈਸ਼ਨ ਲਈ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਨਵੇਂ ਸੈਸ਼ਨ ਲਈ ਅਸ਼ੋਕ ਕੁਮਾਰ ਪਲਤਾ ਨੂੰ ਦੁਬਾਰਾ ਪ੍ਰਧਾਨ, ਜਗਦੇਵ ਸ਼ਰਮਾ ਨੂੰ ਜਨਰਲ ਸਕੱਤਰ ਅਤੇ ਬਲਬੀਰ ਸਿੰਘ ਨੂੰ ਵਿੱਤ ਸਕੱਤਰ ਚੁਣਿਆ ਗਿਆ। ਇਸ ਉਪਰੰਤ ਨਵੀਂ ਕਾਰਜਕਾਰਨੀ ਵਿਚ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਜਿਸ ਵਿਚ ਜਸਵੰਤ ਸਿੰਘ ਨਾਮਦੇਵ ਸਰਪ੍ਰਸਤ, ਜਰਨੈਲ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਗੁਰਬਖਸ਼ ਸਿੰਘ ਵਿੱਜ ਮੀਤ ਪ੍ਰਧਾਨ,ਜੋਗਿੰਦਰ ਸਿੰਘ ਝਤਰਾ ਮੀਤ ਪ੍ਰਧਾਨ, ਨਰਿੰਦਰ ਸਿੰਘ ਪ੍ਰੈੱਸ ਸਕੱਤਰ, ਸੁਰਿੰਦਰਪਾਲ ਸਿੰਘ ਬੇਦੀ ਮੀਤ ਸਕੱਤਰ,ਬਖਸ਼ੀਸ ਸਿੰਘ ਸਹਾਇਕ ਸਕੱਤਰ, ਅਸ਼ੋਕ ਕੁਮਾਰ ਦਫਤਰੀ ਸਕੱਤਰ ਅਤੇ ਕਾਰਜਕਾਰਨੀ ਦੇ ਮੈਂਬਰਾਂ ਵਿੱਚ ਰਾਮ ਪ੍ਰਕਾਸ਼, ਰਜਿੰਦਰ ਕੁਮਾਰ ਕੱਕੜ, ਕਿਰਨ ਗੌੜ, ਗੁਰਦੀਪ ਸਿੰਘ ਪੰਡੋਰੀ,ਬਲਵਿੰਦਰ ਸਿੰਘ ਸੰਧੂ ਅਤੇ ਹਰਜੀਤ ਸਿੰਘ ਵਧਵਾ ਦੀ ਚੋਣ ਕੀਤੀ ਗਈ। ਨਵੀਂ ਕਮੇਟੀ ਦੀ ਚੋਣ ਲਈ ਸਾਰੇ ਮੈਂਬਰਾਂ ਦੀ ਸਹਿਮਤੀ ਲਈ ਗਈ। ਇਸ ਮੌਕੇ ਬੋਲਦਿਆਂ ਸਕੱਤਰ ਜਗਦੇਵ ਸ਼ਰਮਾ ਨੇ ਕਿਹਾ ਕਿ ਸਮੂਹ ਮੈਂਬਰਾਂ ਵੱਲੋਂ ਨਵੀਂ ਟੀਮ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਸ ਅਨੁਸਾਰ ਸਾਰੇ ਮੈਂਬਰ ਅਹੁਦੇਦਾਰ ਆਪਣੇ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਆਪਣਾ ਬਹੁਮੁੱਲਾ ਯੋਗਦਾਨ ਦੇਣਗੇ । ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਨਵੇਂ ਸੈਸ਼ਨ ਲਈ ਸਲਾਨਾ ਮੈਂਬਰਸ਼ਿਪ ਫੀਸ ਲਈ ਜਾਵੇ ਅਤੇ ਹਰ ਮਹੀਨੇ ਪਹਿਲਾਂ ਦੀ ਤਰ੍ਹਾਂ ਮੀਟਿੰਗ ਕੀਤੀ ਜਾਵੇ । ਇਸ ਮੌਕੇ ਤੇ ਰਿਟਾਇਰਡ ਲੈਕਚਰਾਰ ਨਰਿੰਦਰ ਸਿੰਘ, ਜੋਗਿੰਦਰ ਸਿੰਘ ਝਤਰਾ, ਜਸਵੰਤ ਸਿੰਘ ਨਾਮਦੇਵ, ਕਿਰਨ ਗੋੜ,ਅਸ਼ਵਨੀ ਕੁਮਾਰ ਗੌੜ,ਅਸ਼ੋਕ ਕੁਮਾਰ, ਹਰੀਦਾਸ ਚੌਹਾਨ, ਗੁਰਬਖਸ਼ ਸਿੰਘ ਵਿੱਜ ਦਲਜੀਤ ਸਿੰਘ,ਰਜਿੰਦਰ ਕੁਮਾਰ ਕੱਕੜ, ਅਮਰਜੀਤ ਸਿੰਘ ਸਨ੍ਹੇਰ, ਪਰਮਜੀਤ ਸਿੰਘ ਕਰੀਰ,ਬਲਵਿੰਦਰ ਸਿੰਘ, ਜੈ ਕਮਾਰ, ਤਿਲਕ ਰਾਜ ਸ਼ਰਮਾ,ਸਰਵਣ ਸਿੰਘ, ਗੁਰਦੀਪ ਸਿੰਘ ਪੰਡੋਰੀ, ਤਜਿੰਦਰਜੀਤ ਸਿੰਘ, ਰਜੇਸ਼ ਮਿੱਤਲ, ਸੁਰਜੀਤ ਸਿੰਘ ਬੇਦੀ, ਕਰਨੈਲ ਸਿੰਘ ਆਦਿ ਮੈਂਬਰ ਹਾਜ਼ਰ ਸਨ।