ਐੱਸਬੀਐੱਸ ਨਰਸਿੰਗ ਕਾਲਜ ’ਚ ਦੂਜਾ ਸੱਤ ਸਿਵਲ ਡਿਫੈਂਸ ਟ੍ਰੇਨਿੰਗ ਕੈਂਪ ਸ਼ੁਰੂ
ਐੱਸਬੀਐਸ ਨਰਸਿੰਗ ਕਾਲਜ ’ਚ ਸ਼ੁਰੂ ਸਿਵਲ ਡਿਫੈਂਸ ਦਾ ਦੂਜਾ ਸੱਤ ਰੋਜ਼ਾ ਟਰੇਨਿੰਗ ਕੈਂਪ
Publish Date: Fri, 16 Jan 2026 06:07 PM (IST)
Updated Date: Fri, 16 Jan 2026 06:09 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿਵਲ ਡਿਫੈਂਸ ਦਾ ਦੂਜਾ ਸੱਤ ਰੋਜ਼ਾ ਟਰੇਨਿੰਗ ਕੈਂਪ ਸ਼ੁੱਕਰਵਾਰ ਨੂੰ ਐਸਬੀਐਸ ਨਰਸਿੰਗ ਕਾਲਜ ਸੋਢੇ ਵਾਲਾ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ। ‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ’ ਨਾਂ ਦੀ ਇਸ ਵਰਕਸ਼ਾਪ ਦੀ ਸ਼ੁਰੂਆਤ ਮੌਕੇ ਸਿਵਲ ਡਿਫੈਂਸ ਦੇ ਸਹਾਇਕ ਕੰਟਰੋਲਰ ਗੁਰਲਵਦੀਪ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ। ਕਾਲਜ ਚੇਅਰਮੈਨ ਧਰਮਪਾਲ ਬਾਂਸਲ ਅਤੇ ਸਿਵਲ ਡਿਫੈਂਸ ਫਿਰੋਜ਼ਪੁਰ ਟੀਮ ਵੱਲੋਂ ਬੁੱਕੇ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ। ਇਸ ਮੋਕੇ ਮੁੱਖ ਮਹਿਮਾਨ ਗਰਲਵਦੀਪ ਸਿੰਘ ਜ਼ਿਲ੍ਹਾ ਕਮਾਂਡੈਂਟ ਕਮ ਸਹਾਇਕ ਕੰਟਰੋਲਰ ਸਿਵਲ ਡਿਫੈਂਸ, ਕਾਲਜ ਚੇਅਰਮੈਨ ਧਰਮਪਾਲ ਬਾਂਸਲ ਅਤੇ ਸਿਵਲ ਡਿਫੈਂਸ ਟੀਮ ਵੱਲੋਂ ਦੀਪ ਜਗਾ ਕੇ ਅਤੇ ਈਸ਼ਵਰ ਦੀ ਬੰਦਗੀ ਕਰਦਿਆਂ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡੈਂਟ ਗੁਰਲਵਦੀਪ ਸਿੰਘ ਵੱਲੋਂ ਕੈਂਪ ਵਿਚ ਹਾਜ਼ਰ ਵਲੰਟੀਅਰਾਂ ਨੂੰ ਵੈਲਕਮ ਕਰਦਿਆਂ ਸਿਵਲ ਡਿਫੈਂਸ ਸਬੰਧੀ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਸੱਤ ਦਿਨਾਂ ਵਿਚ ਸਿਵਲ ਡਿਫੈਂਸ, ਸਿਹਤ ਵਿਭਾਗ, ਫਾਇਰ ਸਰਵਿਸਿਜ਼ ਅਤੇ ਐਨਡੀਆਰਐਫ ਵੱਲੋਂ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਬੜੀ ਸੰਜੀਦਗੀ ਦੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਿਵਲ ਡਿਫੈਂਸ ਦੀ ਟਰੇਨਿੰਗ ਪ੍ਰਾਪਤ ਵਲੰਟੀਅਰ ਆਪਣੇ ਪਰਿਵਾਰ ਅਤੇ ਸਮਾਜ ਦੀ ਸੁਰੱਖਿਆ ਕਰਨ ਦੇ ਕਾਬਲ ਹੋ ਜਾਂਦਾ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਚੀਫ ਵਾਰਡਨ ਸਿਵਲ ਡਿਫੈਂਸ ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਦੇਸ਼ ਦੀ ਦੁਸ਼ਮਨ ਦੇਸ਼ ਨਾਲ ਜੰਗ ਹੋਵੇ ਜਾਂ ਕੋਈ ਕੁਦਰਤੀ ਆਫਤ ਆਈ ਹੋਵੇ ਸਿਵਲ ਡਿਫੈਂਸ ਵੱਲੋਂ ਹਮੇਸ਼ਾਂ ਬੜੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਾਰਗਿਲ ਜੰਗ, ਅਪਰੇਸ਼ਨ ਸਿੰਧੂਰ ਅਤੇ ਬੀਤੇ ਹੜ੍ਹਾਂ ਦੋਰਾਨ ਦੌਰਾਨ ਸਿਵਲ ਡਿਫੈਂਸ ਵਾਰਡਨਜ਼ ਵੱਲੋਂ ਨਿਭਾਈ ਗਈ ਭੂਮਿਕਾ ਬਹੁਤ ਸ਼ਲਾਘਾਯੋਗ ਹੈ। ਇਸ ਮੌਕੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ ਨੇ ਇੰਨ੍ਹਾਂ ਸੱਤ ਦਿਨਾਂ ਦੌਰਾਨ ਵਲੰਟੀਅਰਜ਼ ਨੂੰ ਦਿੱਤੀ ਜਾਣ ਵਾਲੀ ਟਰੇਨਿੰਗ ਦੀ ਰੂਪ ਰੇਖਾ ਅਤੇ ਹੋਰ ਬਹੁਤ ਕੁੱਝ ਚਾਨਣਾ ਪਾਇਆ । ਇਸ ਮੋਕੇ ਚੇਅਰਮੈਨ ਧਰਮਪਾਲ ਬਾਂਸਲ ਵੱਲੋਂ ਸਰਕਾਰ ਦੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਇਕ ਨੇਕ ਕੰਮ ਦੱਸਿਆ । ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਐਸਬੀਐਸ ਨਰਸਿੰਗ ਕਾਲਜ ਦੇਸ਼ ਅਤੇ ਸਮਾਜ ਦੀ ਸੇਵਾ ਦੇ ਇਸ ਉਪਰਾਲੇ ਵਿਚ ਯੋਗਦਾਨ ਪਾ ਰਿਹਾ ਹੈ। ਇਸ ਮੋਕੇ ਪ੍ਰੇਮਨਾਥ ਸ਼ਰਮਾ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ,ਕੰਪਨੀ ਕਮਾਂਡਰ ਅਨੀਸ਼ ਗੁੱਪਤਾ, ਰਮਨਦੀਪ ਸਿੰਘ ,ਪੋਸਟ ਵਾਰਡਨ ਹਰੀ ਰਾਮ ਖਿੰਦੜੀ, ਰਾਜੀਵ ਵਧਵਾ, ਨਵਜੋਤ ਸਿੰਘ, ਰਜਨੀਸ਼ ਕੁਮਾਰ ਅਤੇ ਸਮੂਹ ਸੈਕਟਰ ਵਾਰਡਨ ਹਾਜ਼ਰ ਸਨ।