ਦੂਸਰਾ ਆਯੂਸ਼ ਮੈਡੀਕਲ ਕੈਂਪ ਮਖੂ ਵਿਖੇ ਲਗਾਇਆ
ਦੂਸਰਾ ਆਯੂਸ਼ ਮੈਡੀਕਲ ਕੈਂਪ ਮਖੂ ਵਿਖੇ ਆਯੋਜਿਤ
Publish Date: Wed, 04 Feb 2026 03:15 PM (IST)
Updated Date: Wed, 04 Feb 2026 03:17 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਮਨ ਖੰਨਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਡਾਕਟਰ ਰੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਦੂਸਰਾ ਆਯੂਸ਼ ਕੈਂਪ, ਮਖੂ ਵਿਖੇ ਲਗਾਇਆ ਗਿਆ। ਇਸ ਕੈਂਪ ਵਿਚ 544 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 97 ਫਰੀ ਸ਼ੂਗਰ ਟੈਸਟ ਕੀਤੇ ਗਏ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਡਾ. ਰਵਿੰਦਰ ਪਾਲ ਐੱਸਐੱਮਓ ਵੱਲੋਂ ਕੀਤਾ ਗਿਆ ਅਤੇ ਡਾ. ਜਸਵਿੰਦਰ (ਬੱਚਿਆਂ ਵਾਲੇ ਡਾਕਟਰ), ਡਾ.ਹਰਿੰਦਰ ਪਾਲ (ਮੈਡੀਕਲ ਅਫ਼ਸਰ), ਵਰਿੰਦਰ ਕੁਮਾਰ (ਚੀਫ਼ ਫਾਰਮੇਸੀ ਅਫਸਰ), ਰਮਨ ਕੁਮਾਰ (ਫਾਰਮੇਸੀ ਅਫ਼ਸਰ) ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋ ਡਾਕਟਰ ਜਸਕੰਵਲਪ੍ਰੀਤ ਕੌਰ,ਡਾਕਟਰ ਸੁਮਨ ਧੰਜੂ, ਡਾਕਟਰ ਸੁਮਿਤ ਮੋਂਗਾ, ਡਾਕਟਰ ਪ੍ਰਵੀਨ ਰਾਣਾ, ਸੁਖਪ੍ਰੀਤ ਸਿੰਘ, ਰੂਥ, ਰਮਨਦੀਪ ਸਿੰਘ ਉਪਵੈਦ ਤੇ ਹੋਮੀਓਪੈਥਿਕ ਵਿਭਾਗ ਵੱਲੋਂ ਡਾਕਟਰ ਸਤਨਾਮ ਸਿੰਘ ਗਿੱਲ, ਗੁਰਵਿੰਦਰ ਸਿੰਘ, ਵਿਜੈ ਕੁਮਾਰ ਡਿਸਪੈਂਸਰ ਨੇ ਡਿਊਟੀ ਨਿਭਾਈ।