ਸਕਾਰਪਿਓ ਗੱਡੀ ਤੇ ਬੀਐੱਸਐੱਫ ਗੱਡੀ ਦੀ ਟੱਕਰ
ਸਕਾਰਪਿਓ ਗੱਡੀ ਤੇ ਬੀਐੱਸਐੱਫ ਗੱਡੀ ਦੀ ਟੱਕਰ
Publish Date: Thu, 23 Apr 2026 03:28 PM (IST)
Updated Date: Fri, 24 Apr 2026 04:01 AM (IST)
-ਟਰੱਕ ਹੋਣ ਨਾਲ ਬੀਐੱਸਐੱਫ ਦੀ ਗੱਡੀ ਨੁਕਸਾਨੀ
-ਪੁਲਿਸ ਨੇ ਕੀਤਾ ਸਕਾਰਪਿਓ ਗੱਡੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਫਿਰੋਜ਼ਪੁਰ ਮੋਗਾ ਰੋਡ ’ਤੇ ਪਿਆਰੇਆਣਾ ਦੇ ਕੋਲ ਸਕਾਰਪਿਓ ਗੱਡੀ ਅਤੇ ਬੀਐੱਸਐੱਫ ਦੀ ਗੱਡੀ ’ਚ ਟੱਕਰ ਨਾਲ ਬੀਐੱਸਐੱਫ ਦੀ ਗੱਡੀ ਨੁਕਸਾਨੀ ਗਈ। ਇਸ ਮਾਮਲੇ ਵਿਚ ਥਾਣਾ ਕੁੱਲਗੜ੍ਹੀ ਪੁਲਿਸ ਨੇ ਸਕਾਰਪਿਓ ਗੱਡੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਐੱਸਐੱਸਐੱਫ ਦੀ ਸਰਕਾਰੀ ਗੱਡੀ ਨੰਬਰ ਪੀਬੀ 65 ਬੀਜੀ 4935 ’ਤੇ ਡਿਊਟੀ ਕਰਦਾ ਹੈ। ਮਿਤੀ 21 ਅਪ੍ਰੈਲ 2026 ਨੂੰ ਕਰੀਬ 2.12 ਪੀਐੱਮ ਪਿੰਡ ਲੱਲੇ ਫਿਰੋਜ਼ਪੁਰ ਮੋਗਾ ਰੋਡ ਡਿਊਟੀ ’ਤੇ ਤਾਇਨਾਤ ਸੀ ਤਾਂ ਨੇੜੇ ਬੀਐੱਸਐੱਫ ਹੈੱਡ ਕੁਆਰਟਰ ਐਕਸੀਡੈਂਟ ਹੋਇਆ ਹੈ ਤੁਰੰਤ ਮੌਕਾ ’ਤੇ ਪੁੱਜੇ, ਜਦ ਉਹ ਪਿੰਡ ਪਿਆਰੇਆਣਾ ਪੁੱਜੇ ਤਾਂ ਰੋਡ ਦੇ ਖੱਬੇ ਪਾਸਿਓਂ ਇਕ ਸਕਾਰਪਿਓ ਗੱਡੀ ਨੰਬਰ ਪੀਬੀ 05ਏਬੀ 2097 ਜਿਸ ਨੂੰ ਨਛੱਤਰ ਸਿੰਘ ਸਾਬਕਾ ਸਰਪੰਚ ਵਾਸੀ ਪਿਆਰੇਆਣਾ ਚਲਾ ਰਿਹਾ ਸੀ, ਜੋ ਗਲਤ ਸਾਇਡ ਲਿਆ ਕੇ ਯੂ ਟਰਨ ਕਰਨ ਲੱਗਾ ਜੋ ਉਸ ਦੀ ਗੱਡੀ ਵਿਚ ਲਿਆ ਕੇ ਮਾਰ ਦਿੱਤੀ। ਜਿਸ ਨਾਲ ਬੀਐੱਸਐੱਫ ਦੀ ਸਰਕਾਰੀ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਕਰਤਾ ਦੇ ਬਿਆਨਾਂ ’ਤੇ ਸਕਾਰਪਿਓ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।