ਕੁਆਲਟੀ ਐਜੂਕੇਸ਼ਨ ਵਜੋਂ ਮੱਲਾਂ ਮਾਰਨ ਵਾਲੇ ਸਕੂਲਾਂ ਨੂੰ ਸਨਮਾਨਿਆਂ
ਕੁਆਲਟੀ ਐਜੂਕੇਸ਼ਨ ਵਜੋਂ ਮੱਲਾਂ ਮਾਰਨ ਵਾਲੇ ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ
Publish Date: Sun, 29 Mar 2026 03:35 PM (IST)
Updated Date: Sun, 29 Mar 2026 03:38 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ: ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋੜਾ, ਪ੍ਰਿੰਸੀਪਲ ਡਾਇਟ ਸੀਮਾ ਦੀ ਯੋਗ ਅਗਵਾਈ ਹੇਠ ਸੈਸ਼ਨ 2025-26 ਦੌਰਾਨ ਮਿਸ਼ਨ ਸਮਰੱਥ ਤਹਿਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਸਕੂਲਾਂ ਅਤੇ ਅਧਿਆਪਕਾਂ ਨੂੰ ਦਾ ਸਨਮਾਨ ਸਮਾਰੋਹ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਰੱਖਿਆ ਗਿਆ। ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਸ਼ੁਭਾਸ਼ ਚੰਦਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿਚ ਸੈਲਫ ਨੋਮੀਨੇਸ਼ਨ ਤਹਿਤ ਟੀਮ ਸਮਰਥ ਵੱਲੋਂ ਇੰਟਰ ਬਲਾਕ ਜਾਂਚ ਕਰਕੇ ਰਿਪੋਰਟ ਸਟੇਟ ਨੂੰ ਭੇਜੀ ਸੀ। ਵੱਖ-ਵੱਖ ਕੈਟਾਗਰੀ ਵਿਚ ਸਲੈਕਟ ਹੋਏ ਸਕੂਲਾਂ ਨੂੰ ਐੱਸਸੀਈਆਰਟੀ ਵੱਲੋਂ ਭੇਜੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀਆਂ ਦੇ ਨਾਲ ਨਾਲ ਉਨ੍ਹਾਂ ਦੇ ਸੈਂਟਰ ਮੁਖੀ ਸਾਹਿਬਾਨ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਾਹਿਬਾਨ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲੈਕਟ ਹੋਏ ਸਕੂਲਾਂ ਦੇ ਅਧਿਆਪਕਾ ਨੇ ਆਪਣੇ ਤਜਰਬੇ ਸਾਂਝੇ ਕੀਤੇ ਕਿ ਉਹ ਆਪਣੇ ਸਕੂਲ ਵਿਚ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਿਸ ਤਰ੍ਹਾਂ ਦੇ ਉੱਦਮ ਕਰ ਰਹੇ ਹਨ, ਜਿਸ ਨਾਲ ਕੁਆਲਟੀ ਐਜੂਕੇਸ਼ਨ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫਸਰ ਸੁਨੀਤਾ ਰਾਣੀ ਨੇ ਅਧਿਆਪਕਾਂ ਦੇ ਕੰਮਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਨਵੇਕਲੇ ਉਪਰਾਲੇ ਨਾਲ ਬਾਕੀ ਸਕੂਲਾਂ ਵਿਚ ਵੀ ਪੜਾਈ ਪੱਖੋਂ ਇਕ ਮੁਕਾਬਲੇ ਦੀ ਭਾਵਨਾ ਵਧੇਗੀ, ਜਿਸ ਦਾ ਫਾਇਦਾ ਵਿਦਿਆਰਥੀਆਂ ਨੂੰ ਹੋਵੇਗਾ। ਇਸ ਮੌਕੇ ਡਾਇਟ ਫੈਕਲਟੀ, ਸੈਂਟਰ ਹੈਡ ਟੀਚਰ ਅਤੇ ਪੂਰੀ ਬੀਆਰਸੀ ਟੀਮ ਹਾਜ਼ਰ ਸੀ।