ਸਰਪੰਚ ਅਮਨ ਰੱਖੜੀ ਨੂੰ ਸਦਮਾ, ਚਚੇਰੇ ਭਰਾ ਡਾ. ਮਲਕੀਤ ਸਿੰਘ ਮਰੌਕ ਦਾ ਦੇਹਾਂਤ
ਸਰਪੰਚ ਅਮਨ ਰੱਖੜੀ ਨੂੰ ਸਦਮਾ, ਚਚੇਰੇ ਭਰਾ ਡਾਕਟਰ ਮਲਕੀਤ ਸਿੰਘ ਮਰੌਕ ਦੀ ਮੌਤ
Publish Date: Mon, 02 Mar 2026 04:21 PM (IST)
Updated Date: Mon, 02 Mar 2026 04:22 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ ; ਪਿੰਡ ਖੁ਼ਸ਼ਹਾਲ ਸਿੰਘ ਵਾਲਾ (ਰੱਖੜੀ) ਦੇ ਸਰਪੰਚ ਅਮਨ ਰੱਖੜੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਚਚੇਰੇ ਭਰਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਡਿਪੋ ਹੋਲਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਮਰੋਕ ‘ਮੀਤੂ’ (ਡਾਕਟਰ) ਦੀ ਬੀਤੇ ਦਿਨੀ ਅਚਾਨਕ ਮੌਤ ਹੋ ਗਈ। ਮਲਕੀਤ ਸਿੰਘ ਦੇ ਅਚਾਨਕ ਅਕਾਲ ਚਲਾਣੇ ਨਾਲ ਰਿਸ਼ਤੇਦਾਰਾਂ ,ਭੈਣ ਭਰਾਵਾਂ ਅਤੇ ਸਮਾਜ ਵਿਚ ਸੋਗ ਦੀ ਲਹਿਰ ਦੋੜ ਗਈ। ਮਲਕੀਤ ਸਿੰਘ ਦਾ ਅੰਤਿਮ ਸਸਕਾਰ ਬੀਤੇ ਦਿਨ ਪਿੰਡ ਰੱਖੜੀ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਮੌਕੇ ਕਈ ਸਮਾਜਿਕ ,ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿਚ ਪਹੁੰਚ ਕੇ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਗਿਆ। ਮਲਕੀਤ ਸਿੰਘ ਦੇ ਪਿਤਾ ਸਵਰਗੀ ਮੁਖਤਿਅਰ ਸਿੰਘ ਵੀ ਕਰੀਬ ਦੋ ਸਾਲ ਪਹਿਲੋਂ ਇਸ ਫਾਨੀ ਜਹਾਨ ਤੋਂ ਰੁਖਸਤ ਹੋ ਗਏ ਸਨ। ਮਲਕੀਤ ਸਿੰਘ ਆਪਣੇ ਪਿੱਛੇ ਮਾਂ, ਪਤਨੀ, ਇਕ ਧੀ ਤੇ ਇਕ ਪੁੱਤਰ ਛੱਡ ਗਏ ਹਨ। ਜਿਕਰਯੋਗ ਹੈ ਕਿ ਮਲਕੀਤ ਸਿੰਘ ਨੂੰ ਕਰੀਬ 8 ਸਾਲ ਪਹਿਲੋਂ ਵੀ ਇਕ ਬਹੁਤ ਹੀ ਜ਼ਿਆਦਾ ਗੰਭੀਰ ਸ਼ਰੀਰਕ ਕਸ਼ਟ ਆਇਆ ਸੀ, ਉਸ ਸਮੇਂ ਡਾਕਟਰੀ ਇਲਾਜ਼ ਮਗਰੋਂ ਠੀਕ ਹੋਣ ਤੋਂ ਬਾਅਦ ਤੋਂ ਹੀ ਮਲਕੀਤ ਸਿੰਘ ਸਮਾਜ ਵਿਚ ਲੋਕਾਂ ਦੀ ਕਾਫੀ ਸੇਵਾ ਕਰ ਰਹੇ ਸਨ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਏਡੀਏ ਬਲਜੀਤ ਸਿੰਘ ਕੰਬੋਜ਼, ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ, ਵੇਰਕਾ ਦੇ ਡਾਇਰੈਕਟਰ ਗੁਰਭੇਜ ਸਿੰਘ ਟਿੱਬੀ, ਅਕਾਲੀ ਆਗੂ ਹਰਪ੍ਰੀਤ ਸਿੰਘ ਸ਼ੇਰ ਖਾਂ, ਬਿੱਟੂ ਸਾਂਘਾ, ਧਰਮਜੀਤ ਸਿੰਘ, ਜ਼ਿਲ੍ਹਾ ਪਰੀਸ਼ਦ ਮੈਂਬਰ ਬਲਬੀਰ ਬਾਠ, ਸੁਖਵਿੰਦਰ ਸਿੰਘ ਅਟਾਰੀ, ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਰਿੰਕੂ ਗਰੋਵਰ, ਧਰਮਜੀਤ ਸਿੰਘ, ਕੌਂਸਲਰ ਬੋਹੜ ਸਿੰਘ ਬੀਕਾਨੇਰੀਆ, ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਡਿਪੋ ਹੋਲਡਰਜ਼ ਤੇ ਡਾਕਟਰੀ ਦੇ ਕਿੱਤੇ ਨਾਲ ਜੁੜੇ ਹੋਏ ਲੋਕ ਅਤੇ ਕਈ ਸਮਾਜ ਸੇਵੀ ਵੀ ਸ਼ਾਮਲ ਸਨ। ਮਲਕੀਤ ਸਿੰਘ ਦਾ ਭੋਗ ਤੇ ਅੰਤਿਮ ਅਰਦਾਸ ਸ਼ੁੱਕਰਵਾਰ 6 ਮਾਰਚ ਨੂੰ ਗੁਰੂਦੁਆਰਾ ਬਾਬਾ ਰਾਮ ਲਾਲ ਵਿਖੇ ਦੁਪਹਿਰ 12 ਤੋਂ ਇਕ ਵਜੇ ਤੱਕ ਕਰਵਾਈ ਜਾਵੇਗੀ ,ਜਿਥੇ ਵੱਖ ਵੱਖ ਧਾਰਮਿਕ ,ਸਮਾਜਿਕ ਅਤੇ ਸਿਆਸੀ ਲੋਕਾਂ ਵੱਲੋਂ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣਗੇ।