ਸਰਬੱਤ ਦਾ ਭਲਾ ਟਰੱਸਟ ਨੇ ਵੰਡੀ ਧੀਆਂ ਦੀ ਲੋਹੜੀ
ਸਰਬੱਤ ਦਾ ਭਲਾ ਟਰੱਸਟ ਵੱਲੋਂ ਧੀਆਂ ਦੀ ਲੋਹੜੀ ਵੰਡਕੇ ਖੁਸ਼ੀਆਂ ਸਾਂਝੀਆਂ ਕੀਤੀਆਂ
Publish Date: Wed, 14 Jan 2026 03:45 PM (IST)
Updated Date: Wed, 14 Jan 2026 03:48 PM (IST)

- ਲੋੜਵੰਦਾਂ ਨੂੰ ਵੰਡੇ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ ਕੇਵਲ ਅਹੂਜਾ, ਪੰਜਾਬੀ ਜਾਗਰਣ ਮਖੂ : ਮਾਨਵਤਾ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਡਾ. ਐੱਸਪੀ ਸਿੰਘ ਓਬਰਾਏ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਅਧੀਨ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਟਰੱਸਟ ਵੱਲ਼ੋਂ ਜਿੱਥੇ ਅੱਗੇ ਹੋ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਉੱਥੇ ਸਾਡੇ ਰਵਾਇਤੀ ਤਿਉਹਾਰ ਵੀ ਲੋਕਾਂ ਦੀ ਮੱਦਦ ਕਰਕੇ ਅਤੇ ਧੀਆਂ ਨੂੰ ਲੋਹੜੀ ਵੰਡ ਕੇ ਲੋੜਵੰਦਾਂ ਨਾਲ ਖੁਸ਼ੀਆਂ ਕੀਤੀਆਂ ਸਾਂਝੀਆਂ ਜਾਂਦੀਆਂ ਹਨ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸੰਸਥਾ ਵੱਲੋਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਦੀ ਅਗਵਾਈ ’ਚ ਮਖੂ ਵਿਖੇ ਲੋਹੜੀ ਦਾ ਤਿਉਹਾਰ ਸਮਾਜਿਕ ਰੀਤੀ ਰਿਵਾਜਾਂ ਅਤੇ ਲੋੜਵੰਦਾਂ ਦੀ ਮੱਦਦ ਕਰਕੇ ਮਨਾਇਆ। ਲੋਹੜੀ ਦੇ ਤਿਉਹਾਰ ਮੌਕੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਗਗਨਦੀਪ ਕੌਰ, ਗੋਲਡਨ ਐਜੂਕੇਸ਼ਨ ਦੇ ਡਾਇਰੈਕਟਰ ਮਨਜਿੰਦਰ ਸਿੰਘ, ਕੌਂਸਲਰ ਦਵਿੰਦਰ ਸਿੰਘ, ਯੂਥ ਆਗੂ ਪਵਨ ਕਟਾਰੀਆ, ਦਰਬਾਰਾ ਸਿੰਘ, ਇੰਦਰਜੀਤ ਕੌਰ ਕਟਾਰੀਆ, ਡਾ. ਨਤਾਸ਼ਾ ਕਾਲੜਾ, ‘ਆਪ’ ਆਗੂ ਵੀਨੂ ਸ਼ਾਹ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਵਿਧਾਇਕ ਨਰੇਸ਼ ਕਟਾਰੀਆ ਵੱਲੋਂ ਲੋਹੜੀ ਅਤੇ ਮਾਘੀ ਦੇ ਪਵਿੱਤਰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਟਰੱਸਟ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਟਰੱਸਟ ਦੀਆਂ ਚੱਲ ਰਹੀਆਂ ਸੇਵਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ ਅਤੇ ਟਰੱਸਟ ਵੱਲੋਂ 70 ਲੋੜਵੰਦ, ਅੰਗਹੀਣਾਂ ਅਤੇ ਵਿਧਵਾਵਾਂ ਦੇ ਪਰਿਵਾਰਾਂ ਨੂੰ 53 ਹਜ਼ਾਰ ਰੁਪਏ ਦੀ ਰਾਸ਼ੀ ਦੇ ਮਹੀਨਾਵਾਰ ਚੈੱਕ ਵੰਡੇ ਗਏ। ਰਵਾਇਤ ਮੁਤਾਬਕ ਲੋਹੜੀ ਬਾਲੀ ਗਈ ਅਤੇ ਮੁੰਗਫਲੀ ਰਿਉੜੀਆਂ ਵੰਡੇ ਅਤੇ ਧੀਆ ਨੂੰ ਗਿਫਟ ਵੰਡੇ ਗਏ। ਇਸ ਸਮਾਗਮ ਵਿਚ ਬਲਵੀਰ ਸਿੰਘ ਲਹਿਰਾ ਪ੍ਰਧਾਨ ਮਖੂ ਪ੍ਰੈਸ ਐਸੋਸੀਏਸ਼ਨ, ਵਰਿੰਦਰ ਮਨਚੰਦਾ, ਲਖਵਿੰਦਰ ਸਿੰਘ ਵਾਹੀ, ਜਸਵੰਤ ਸਿੰਘ ਗੋਗੀਆ, ਸੰਸਥਾ ਦੇ ਜ਼ਿਲ੍ਹਾ ਖਨਾਜ਼ਚੀ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ, ਜਗਸੀਰ ਸਿੰਘ, ਕਿਰਨ ਪੇਂਟਰ, ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹਕੇ, ਮਨਪ੍ਰੀਤ ਸਿੰਘ, ਰਾਮ ਸਿੰਘ, ਪ੍ਰਦੀਪ ਕੁਮਾਰ ਬਹਿਲ, ਸਮਾਜ ਸੇਵੀ ਨਰਿੰਦਰ ਮਹਿਤਾ, ਸਮਾਜ ਸੇਵੀ ਅੰਗਰੇਜ਼ ਸਿੰਘ, ਭਜਨ ਸਿੰਘ, ਪਰਮਜੀਤ ਕੌਰ ਗਾਬਾ, ਜਸਬੀਰ ਕੌਰ ਕਾਲੜਾ, ਪਰਮਜੀਤ ਕੌਰ ਪੱਟੀ ਵਾਲੇ ਅਤੇ ਟਰੱਸਟ ਦੇ ਕੰਪਿਊਟਰ ਸੈਂਟਰ ਦੇ ਵਿਦਿਆਰਥੀਆਂ ਸ਼ਾਮਲ ਸਨ।