ਸੰਤ ਕਬੀਰ ਕਾਲਜ ਜ਼ੀਰਾ ਦੇ ਬੀਐੱਸਸੀ ਆਈਟੀ ਦੇ ਨਤੀਜੇ ਸ਼ਾਨਦਾਰ
ਸੰਤ ਕਬੀਰ ਕਾਲਜ ਜ਼ੀਰਾ ਦੇ ਬੀਐੱਸਸੀ ਆਈਟੀ ਦੇ ਨਤੀਜੇ ਸ਼ਾਨਦਾਰ
Publish Date: Fri, 17 Apr 2026 04:16 PM (IST)
Updated Date: Fri, 17 Apr 2026 04:18 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ: ਸੰਤ ਕਬੀਰ ਕਾਲਜ ਜ਼ੀਰਾ ਦੇ ਬੀਐੱਸਸੀ ਆਈਟੀ ਦੇ ਨਤੀਜੇ ਇਸ ਸਾਲ ਬੇਹੱਦ ਸ਼ਾਨਦਾਰ ਰਹੇ। ਕਾਲਜ ਦੇ ਚੈਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ ’ਤੇ ਖੁਸ਼ੀ ਜਤਾਈ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਵੀਰਪਾਲ ਕੌਰ ਅਤੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਲਗਨ ਦੀ ਪ੍ਰਸੰਸਾ ਕੀਤੀ। ਨਤੀਜਿਆਂ ਵਿਚ ਕੋਮਲਪ੍ਰੀਤ ਕੌਰ ਨੇ 84 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਜੈਸਮੀਨ ਕੌਰ ਨੇ 82 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਅਤੇ ਗੁਨਰਾਜ ਸਿੰਘ, ਗੁਰਯੋਧ ਸਿੰਘ, ਸ਼ਰਨਦੀਪ ਕੌਰ ਨੇ 81ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੇ ਕੋਆਰਡੀਨੇਟਰ ਪ੍ਰੋ. ਸੁਰੇਖਾ ਅਤੇ ਆਸ਼ਾ ਵਿਨਾਇਕ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਨਤੀਜੇ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਦਾ ਨਤੀਜਾ ਹਨ। ਇਸ ਮੌਕੇ ਤੇ ਸਵਰਣ ਸਿੰਘ, ਹਰਮਨਦੀਪ ਸਿੰਘ,ਸਿਮਰਨਜੀਤ ਕੌਰ, ਰਮਨਦੀਪ ਕੌਰ, ਵਨੀਤਾ, ਅਮਾਨਤ, ਯੂਨੀਕੇ ਥੌਮਸ, ਜਸਪ੍ਰੀਤ ਕੌਰ, ਪਲਕਪ੍ਰੀਤ ਕੌਰ, ਰੋਮਨਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਨਵਜੀਤ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਕਾਲਜ ਪ੍ਰਬੰਧਕ ਮੰਡਲ ਨੇ ਉਮੀਦ ਜਤਾਈ ਕਿ ਵਿਦਿਆਰਥੀ ਭਵਿੱਖ ਵਿਚ ਵੀ ਇਸੇ ਤਰ੍ਹਾਂ ਕਾਲਜ ਦਾ ਨਾਮ ਰੋਸ਼ਨ ਕਰਦੇ ਰਹਿਣਗੇ।