40 ਤੋਂ ਵੱਧ ਸਿਹਤ ਬੀਮਾ ਕੰਪਨੀਆਂ ਨਾਲ ਐਮਪੈਨਲਮੈਂਟ : ਡਾ. ਆਰਐੱਸ ਸੰਧੂ
ਸੰਧੂ ਹਸਪਤਾਲ ਦੀ ਵੱਡੀ ਉਪਲਬੱਧੀ
Publish Date: Wed, 11 Mar 2026 07:27 PM (IST)
Updated Date: Wed, 11 Mar 2026 07:30 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸੰਧੂ ਹਸਪਤਾਲ ਨੇ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਹੈ। ਹਸਪਤਾਲ ਡਾਇਰੈਕਟਰ ਡਾਕਟਰ ਆਰਐੱਸ ਸੰਧੂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੰਧੂ ਹਸਪਤਾਲ ਹੁਣ ਭਾਰਤ ਦੀਆਂ 40 ਤੋਂ ਵੱਧ ਪ੍ਰਮੁੱਖ ਸਿਹਤ ਬੀਮਾ ਕੰਪਨੀਆਂ ਨਾਲ ਸੂਚੀਬੱਧ ਹੋ ਗਿਆ ਹੈ। ਇਸ ਉਪਲਬਧੀ ਨਾਲ ਇਲਾਕੇ ਦੇ ਮਰੀਜ਼ਾਂ ਨੂੰ ਕੈਸ਼ਲੈੱਸ ਇਲਾਜ ਦੀ ਸੁਵਿਧਾ ਮਿਲੇਗੀ, ਜਿਸ ਨਾਲ ਮੈਡੀਕਲ ਐਮਰਜੈਂਸੀ ਦੌਰਾਨ ਆਉਣ ਵਾਲੇ ਤੁਰੰਤ ਖਰਚਿਆਂ ਦੀ ਚਿੰਤਾ ਘੱਟ ਹੋਵੇਗੀ। ਡਾਕਟਰ ਸੰਧੂ ਨੇ ਦੱਸਿਆ ਕਿ ਮੈਡੀਕਲ ਐਮਰਜੈਂਸੀ ਸਮੇਂ ਪਰਿਵਾਰਾਂ ਨੂੰ ਅਕਸਰ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਹਸਪਤਾਲ ਨੇ ਬੀਮਾ ਕੰਪਨੀਆਂ ਨਾਲ ਵੱਡੇ ਪੱਧਰ ’ਤੇ ਸਹਿਯੋਗ ਸਥਾਪਿਤ ਕੀਤਾ ਹੈ। ਹੁਣ ਜਿਨ੍ਹਾਂ ਮਰੀਜ਼ਾਂ ਕੋਲ ਸਰਕਾਰੀ ਜਾਂ ਪ੍ਰਾਈਵੇਟ ਸਿਹਤ ਬੀਮਾ ਹੈ, ਉਹ ਸੰਧੂ ਹਸਪਤਾਲ ਵਿਚ ਬਿਨ੍ਹਾ ਪਹਿਲਾਂ ਭੁਗਤਾਨ ਕੀਤੇ ਇਲਾਜ ਦੀ ਸਹੂਲਤ ਲੈ ਸਕਣਗੇ। ਬੱਚਿਆਂ ਦੇ ਮਾਹਰ ਡਾ. ਸੁਖਅਨਵਰ ਸਿੰਘ ਸੰਧੂ ਹਸਪਤਾਲ ਦੇ ਵਿਸ਼ੇਸ਼ ਬੀਮਾ ਡੈਸਕ ਵੱਲੋਂ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬੀਮਾ ਪ੍ਰਕਿਰਿਆ ਸਬੰਧੀ ਪੂਰੀ ਸਹਾਇਤਾ ਦਿੱਤੀ ਜਾਵੇਗੀ, ਤਾਂ ਜੋ ਇਲਾਜ ਦੀ ਪ੍ਰਕਿਰਿਆ ਆਸਾਨ ਅਤੇ ਬਿਨ੍ਹਾ ਕਿਸੇ ਰੁਕਾਵਟ ਦੇ ਪੂਰੀ ਹੋ ਸਕੇ। ਇਸ ਨਾਲ ਮਰੀਜ਼ਾਂ ਨੂੰ ਕਾਗਜ਼ੀ ਕਾਰਵਾਈ ਦੀ ਝੰਝਟ ਘੱਟ ਹੋਵੇਗੀ ਅਤੇ ਉਹ ਆਪਣੀ ਸਿਹਤਯਾਬੀ ’ਤੇ ਧਿਆਨ ਕੇਂਦਰਿਤ ਕਰ ਸਕਣਗੇ। ਗੌਰਤਲਬ ਹੈ ਕਿ ਸੰਧੂ ਹਸਪਤਾਲ ਪਹਿਲਾਂ ਹੀ ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਯੋਜਨਾ ਅਤੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਨਾਲ ਸੂਚੀਬੱਧ ਹੈ ਅਤੇ ਇਨ੍ਹਾਂ ਯੋਜਨਾਵਾਂ ਅਧੀਨ ਕਈ ਮਰੀਜ਼ਾਂ ਦਾ ਸਫਲ ਇਲਾਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਹਸਪਤਾਲ ਪ੍ਰਬੰਧਨ ਨੇ ਜਾਣਕਾਰੀ ਦਿੱਤੀ ਹੈ ਕਿ ਬਹੁਤ ਜਲਦੀ ਰੇਲਵੇ ਵਿਭਾਗ ਦੇ ਨਵਜਾਤ ਅਤੇ ਵੱਡੇ ਬੱਚਿਆਂ ਲਈ ਵੀ ਕੈਸ਼ਲੈੱਸ ਇਲਾਜ ਦੀ ਸਹੂਲਤ ਸੰਧੂ ਹਸਪਤਾਲ ਵਿਚ ਉਪਲਬਧ ਹੋਵੇਗੀ। ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਉਦੇਸ਼ ਇਲਾਕੇ ਦੇ ਲੋਕਾਂ ਲਈ ਮਿਆਰੀ ਸਿਹਤ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ, ਪਾਰਦਰਸ਼ੀ ਅਤੇ ਕਿਫਾਇਤੀ ਬਣਾਉਣਾ ਹੈ, ਤਾਂ ਜੋ ਹਰ ਮਰੀਜ਼ ਨੂੰ ਸਮੇਂ ’ਤੇ ਅਤੇ ਬਿਹਤਰ ਇਲਾਜ ਮਿਲ ਸਕੇ।