ਸੰਧੂ ਬੱਚਿਆਂ ਦਾ ਹਸਪਤਾਲ ਹੁਣ ਰੇਲਵੇ ਵਿਭਾਗ ਨਾਲ ਐਮਪੈਨਲਡ
ਸੰਧੂ ਬੱਚਿਆਂ ਦਾ ਹਸਪਤਾਲ ਹੁਣ ਰੇਲਵੇ ਵਿਭਾਗ ਨਾਲ ਐਮਪੈਨਲਡ
Publish Date: Fri, 20 Mar 2026 05:01 PM (IST)
Updated Date: Fri, 20 Mar 2026 05:04 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸੰਧੂ ਬੱਚਿਆਂ ਦਾ ਹਸਪਤਾਲ ਵੱਲੋਂ ਹੁਣ ਰੇਲਵੇ ਵਿਭਾਗ ਨਾਲ ਅਧਿਕਾਰਿਕ ਤੌਰ ’ਤੇ ਐਮਪੈਨਲਡ ਹੋ ਗਿਆ ਹੈ। ਸੰਧੂ ਬੱਚਿਆਂ ਦੇ ਹਸਪਤਾਲ ਦੇ ਡਾਕਟਰ ਰਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਨਾਲ ਰੇਲਵੇ ਦੇ ਲਾਭਪਾਤਰੀਆਂ ਨੂੰ ਨਵਜਾਤ ਅਤੇ ਬੱਚਿਆਂ ਦੀ ਉੱਚ-ਗੁਣਵੱਤਾ ਵਾਲੀ ਇਲਾਜ ਸੇਵਾਵਾਂ ਹੁਣ ਕੈਸ਼ਲੈੱਸ ਸਹੂਲਤ ਦੇ ਨਾਲ ਉਪਲਬੱਧ ਹੋਣਗੀਆਂ। ਹਸਪਤਾਲ ਵਿਚ ਨਵਜਾਤ ਬੱਚਿਆਂ ਅਤੇ ਬੱਚਿਆਂ ਲਈ ਤਜਰਬੇਕਾਰ ਡਾਕਟਰਾਂ ਦੀ ਟੀਮ, ਅਧੁਨਿਕ ਮੈਡੀਕਲ ਸਹੂਲਤਾਂ ਅਤੇ ਸੰਵੇਦਨਸ਼ੀਲ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ। ਇਸ ਐਮਪੈਨਲਮੈਂਟ ਨਾਲ ਖੇਤਰ ਦੇ ਰੇਲਵੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ। ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਉਹ ਹਰ ਬੱਚੇ ਨੂੰ ਉੱਤਮ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹਨ ਅਤੇ ਇਸ ਨਵੇਂ ਕਦਮ ਨਾਲ ਸੇਵਾਵਾਂ ਦਾ ਘੇਰਾ ਹੋਰ ਵਧੇਗਾ।