ਸਾਹਿਤ ਸਭਾ ਜ਼ੀਰਾ ਨੇ ਸਾਹਿਤ ਕਲਾ ਤੇ ਪੁਸਤਕ ਮੇਲਾ ਕਰਵਾਇਆ
ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ ਕਲਾ ਤੇ ਪੁਸਤਕ ਮੇਲਾ ਕਰਵਾਇਆ ਗਿਆ
Publish Date: Sun, 01 Mar 2026 04:31 PM (IST)
Updated Date: Sun, 01 Mar 2026 04:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਸਾਹਿਤ ਸਭਾ ਜ਼ੀਰਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਸਾਹਿਤ ਕਲਾ ਅਤੇ ਪੁਸਤਕ ਮੇਲਾ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਰਿਟਾ. ਨਾਇਬ ਤਹਿਸੀਲਦਾਰ ਅਤੇ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਵੱਲੋਂ ਕੀਤੀ ਗਈ।ਸਮਾਗਮ ਦੀ ਸ਼ੁਰੂਆਤ ਅਜਮੇਰ ਸਿੰਘ ਕਾਲੜਾ ਵੱਲੋਂ ਸ਼ਮਾ ਰੌਸ਼ਨ ਕਰ ਕੇ ਕੀਤੀ ਗਈ। ਇਸ ਮੌਕੇ ਉੱਘੇ ਕਹਾਣੀਕਾਰ ਕਵੀ ਗ਼ਜ਼ਲਗੋ ਪ੍ਰੀਤ ਜੱਗੀ, ਸੁਖਰਾਜ ਜ਼ੀਰਾ, ਜਰਨੈਲ ਸਿੰਘ ਭੁੱਲਰ, ਅਸ਼ੋਕ ਕੁਮਾਰ ਆਰਜੂ, ਹਰਮੰਦਰ ਸਿੰਘ ਕੋਹਾਰਵਾਲਾ, ਬਿੱਟੂ ਲਹਿਰੀ ਹਰਪਾਲ ਸਿੰਘ, ਗੁਰਦੇਵ ਸਿੰਘ ਬੋਤੀਆਂ ਵਾਲਾ ਜੀਵਨ ਸਿੰਘ ਹਾਣੀ ,ਵਿਵੇਕ ਕੁਮਾਰ, ਧਰਮ ਸਿੰਘ ਪਰਵਾਨਾ ਆਦਿ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਸਮਾਗਮ ਦੌਰਾਨ ਸਾਹਿਤਕਾਰ ਨਰਿੰਦਰ ਸਿੰਘ ਜ਼ੀਰਾ ਦੀ ਪੰਜਵੀਂ ਪੁਸਤਕ ‘ਜੂਝਦਾ ਜਿਉਂਦਾ ਪੰਜਾਬ’ ਲੋਕ ਅਰਪਣ ਕੀਤੀ ਗਈ। ਇਸ ਦੌਰਾਨ ਦੇਸ਼ ਦੇ ਬਟਵਾਰੇ ਦੇ ਦਰਦ ਨੂੰ ਆਪਣੀਆਂ ਲਿਖਤਾਂ ਰਾਹੀਂ ਬਿਆਨ ਕਰਨ ਵਾਲੇ ਕਹਾਣੀਕਾਰ ਸਾਂਵਲ ਧਾਮੀ ਨੂੰ ਗੁੱਜਰ ਸਿੰਘ ਗਿੱਲ ਐਵਾਰਡ, ਸਾਹਿਤਕਾਰ ਅਤੇ ਵਾਤਾਵਰਨ ਪ੍ਰੇਮੀ ਹਰਭਿੰਦਰ ਸਿੰਘ ਸੰਧੂ ਨੂੰ ‘ਰੁੱਖਾਂ ਦਾ ਰਾਖਾ’ ਐਵਾਰਡ ਅਤੇ ਸਭਾ ਪ੍ਰਤੀ ਵਧੀਆ ਕਾਰਗੁਜਾਰੀ ਲਈ ਸਰਗਰਮ ਮੈਂਬਰ ਤਾਰਾ ਸਿੰਘ ਫੌਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਚਿੱਤਰਕਾਰ ਜਗਤਾਰ ਸਿੰਘ ਸੋਖੀ ਆਦਿ ਕਲਾਕਾਰਾਂ ਵੱਲੋਂ ਕਲਾ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਜਦਕਿ ਊੜਾ ਪ੍ਰਕਾਸ਼ਨ ਅਤੇ ਲਵਪ੍ਰੀਤ ਫੇਰੋਕੇ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੌਕੇ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਹਰਚਰਨ ਚੋਹਲਾ, ਪ੍ਰਤਾਪ ਸਿੰਘ ਹੀਰਾ, ਹਰੀਦਾਸ ਚੌਹਾਨ, ਪਰਮਜੀਤ ਵਿਦਿਆਰਥੀ,ਹਰਪ੍ਰੀਤ ਸਿੰਘ ਰੱਬੀ ਸ਼ਾਇਰ,ਹਰਮਨਦੀਪ ਸਿੰਘ,ਕਾਲਾ ਬੇਰੀ ਵਾਲਾ,ਮੁਖਤਿਆਰ ਸਿੰਘ ਬਰਾੜ, ਲਾਲ ਸਿੰਘ ਕਲਸੀ, ਹਰਪਿੰਦਰ ਸੰਧੂ, ਰਮੇਸ਼ ਦਿਵਾਨਾ, ਬਿੱਕਰ ਸਿੰਘ ਵਿਯੋਗੀ, ਰਾਜਾ ਰਾਮ ਹੰਢਿਆਇਆ, ਪ੍ਰੋਫੈਸਰ ਇੰਦਰਬੀਰ ਸਿੰਘ, ਮਾਸਟਰ ਸ਼ਮਸ਼ੇਰ ਸਿੰਘ, ਸਾਧੂ ਸਿੰਘ ਚਮੇਲੀ, ਸਿਮਰਜੀਤ ਕੌਰ, ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਮੇਜਰ ਸਿੰਘ ਸੰਧੂ, ਰਤਨ ਸਿੰਘ ਸੰਧੂ, ਜਸਵੰਤ ਸਿੰਘ ਨਾਮਦੇਵ, ਸੁਖਵਿੰਦਰ ਸਿੰਘ ਸ਼ਹਿਜਾਦਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸੁਖਦੇਵ ਸਿੰਘ ਸਨ੍ਹੇਰ, ਹਰਪ੍ਰੀਤ ਸਿੰਘ ਲੌਂਗੋਦੇਵਾ, ਵਿੱਕੀ ਨਾਰੰਗ ਸਤੀਸ਼ ਮੋਹਨ ਦੇਵਗਨ, ਸਮਾਜ ਸੇਵਿਕਾ ਵਨੀਤਾ ਝਾਂਜੀ, ਰਮਾਂ ਸ਼ਰਮਾ, ਰੰਜੂ ਚੋਪੜਾ, ਗੁਰਪਾਲ ਸਿੰਘ ਜੀਰਵੀ, ਜਲੰਧਰ ਦੂਰਦਰਸ਼ਨ ਤੋਂ ਬਿੱਟੂ ਲਹਿਰੀ, ਅਮਰਜੀਤ ਸਿੰਘ ਕੁੱਕੂ ਆਦਿ ਸ਼ਾਮਲ ਸਨ। ਪ੍ਰੋਗਰਾਮ ਦੇ ਅੰਤ ਵਿੱਚ ਸਭਾ ਦੇ ਪ੍ਰਧਾਨ ਦਲਜੀਤ ਰਾਏ ਕਾਲੀਆ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।