ਸਹਾਰਾ ਕਲੱਬ ਜ਼ੀਰਾ ਨੇ ‘ਮਾਈਂਡ ਪਾਵਰ’ ਸੈਸ਼ਨ ਕਰਵਾਇਆ
ਸਹਾਰਾ ਕਲੱਬ ਜ਼ੀਰਾ ਵੱਲੋਂ ਮਾਈਂਡ ਪਾਵਰ ਸੈਸ਼ਨ ਕਰਵਾਇਆ ਗਿਆ
Publish Date: Mon, 23 Mar 2026 04:28 PM (IST)
Updated Date: Mon, 23 Mar 2026 04:31 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸਹਾਰਾ ਕਲੱਬ ਜ਼ੀਰਾ ਵੱਲੋਂ ‘ਮਾਈਂਡ ਪਾਵਰ’ ਸੈਸ਼ਨ ਕਰਵਾਇਆ ਗਿਆ। ਗੁਰਵਿੰਦਰ ਸਿੰਘ ਜਲਾਲੇਆਣਾ ਵੱਲੋਂ ਪ੍ਰੋਜੈਕਟਰ ਰਾਹੀਂ ਚੇਤਨ ਅਤੇ ਅਵਚੇਤਨ ਮਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਕੁਲਦੀਪ ਸਿੰਘ ਮਧੇਕੇ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਨੇ ਸਟੇਜ ਉੱਤੇ ਲਾਈਵ ਪ੍ਰਯੋਗ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਸੈਸ਼ਨ ਦੌਰਾਨ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜ ਕੇ ਮਨ ਦੀ ਤਾਕਤ ਬਾਰੇ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਅਤੇ ਹਿਪਨੋਸਿਸ ਦੀ ਤਾਕਤ ਤੇ ਇਸਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਵਿਚ ਸਹਾਰਾ ਕਲੱਬ ਜ਼ੀਰਾ ਦੇ ਪ੍ਰਧਾਨ ਰਿਟਾ. ਤਹਿਸੀਲਦਾਰ ਅਤੇ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਰਾ ਕਲੱਬ ਵੱਲੋਂ ਭਾਈ ਹਰਜਿੰਦਰ ਸਿੰਘ ਮਾਝੀ, ਕੁਲਦੀਪ ਸਿੰਘ ਮਧੇਕੇ ਅਤੇ ਗੁਰਵਿੰਦਰ ਸਿੰਘ ਜਲਾਲੇਆਣਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਲਿਖੀ ਕਿਤਾਬ ‘ਜੀਵਨ ਵਿਚ ਖੇੜਾ ਕਿਵੇਂ ਆਵੇ’ ਤੇ ਜਗਜੀਤ ਸਿੰਘ ਰਾਊਂਕੇ ਵੱਲੋਂ ਲਗਾਈ ਗਈ ਈਕੋ-ਫ੍ਰੈਂਡਲੀ ਪ੍ਰੋਡਕਟਾਂ ਦੀ ਸਟਾਲ ਲੋਕਾਂ ਦੇ ਖਿੱਚ ਦਾ ਕੇਂਦਰ ਬਣੀ ਰਹੀ। ਸਮਾਗਮ ਵਿਚ ਹਰਪਾਲ ਸਿੰਘ ਗਿੱਲ, ਜਸਵੰਤ ਸਿੰਘ ਨਾਮਦੇਵ, ਗੁਰਬਖਸ਼ ਸਿੰਘ ਵਿੱਜ, ਹਰਬੰਸ ਸਿੰਘ ਸੇਖਾ, ਜਸਵਿੰਦਰ ਸਿੰਘ ਖਾਲਸਾ, ਜਸਵਿੰਦਰਪਾਲ ਸਿੰਘ ਸੋਨੂੰ, ਅੰਗਰੇਜ਼ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਗੋਰਾ, ਸੁਖਦੇਵ ਸਿੰਘ ਵਿਰਕ, ਮੁਖਤਿਆਰ ਸਿੰਘ ਸਿੱਧੂ, ਨਰਿੰਦਰ ਸਿੰਘ,ਦਲਜੀਤ ਸਿੰਘ,ਦਲਬੀਰ ਸਿੰਘ ਜੇਈ, ਪ੍ਰਦੀਪ ਸਿੰਘ ਰਾਜੂ, ਪਰਮਜੀਤ ਸਿੰਘ ਬਰਾੜ, ਡਾ.ਪਾਲ ਸਿੰਘ,ਨਛੱਤਰ ਸਿੰਘ ਠੇਕੇਦਾਰ, ਮਨਦੀਪ ਸਿੰਘ ਐਡਵੋਕੇਟ, ਗੁਰਪ੍ਰੀਤ ਸਿੰਘ ਗੋਰਾ, ਚਮਕੌਰ ਸਿੰਘ ਸਰਾਂ, ਤਰਸੇਮ ਸਿੰਘ ਹਰਾਜ਼, ਮਨਮੀਤ ਸਿੰਘ, ਲੈਕ. ਮੇਜਰ ਸਿੰਘ ਗਿੱਲ,ਹਰਜੀਤ ਸਿੰਘ, ਪਰਮਿੰਦਰ ਸਿੰਘ ਬੱਢਾ, ਚੰਦ ਸਿੰਘ ਗਿੱਲ, ਰਣਜੀਤ ਸਿੰਘ ਰਿਟਾ. ਐੱਸਡੀਐੱਮ, ਗੁਰਦੀਪ ਸਿੰਘ ਕਾਨੂੰਗੋ, ਹਰਪਾਲ ਸਿੰਘ ਦਰਗਣ, ਅਮਰੀਕ ਸਿੰਘ ਅਹੂਜਾ, ਗੁਰਦੀਪ ਸਿੰਘ ਪੰਡੋਰੀ, ਵਨੀਤਾ ਝਾਂਜੀ, ਤ੍ਰਿਪਤ ਕਾਲੀਆ, ਯਾਦਵਿੰਦਰ ਸਿੰਘ ਗਿੱਲ, ਜੁਗਰਾਜ ਸਿੰਘ ਭੂਈ ਤੋਂ ਇਲਾਵਾ ਸੈਂਕੜੇ ਦਰਸ਼ਕ ਹਾਜ਼ਰ ਸਨ।