ਸਹਾਰਾ ਕਲੱਬ ਨੇ ਜੀਵਨ ਮੱਲ ਵਿਦਿਆਰਥੀਆਂ ਨੂੰ ਵੰਡੇ ਕੱਪੜੇ ਤੇ ਬੂਟ
ਸਹਾਰਾ ਕਲੱਬ ਨੇ ਜੀਵਨ ਮੱਲ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਗਰਮ ਕੱਪੜੇ ਤੇ ਬੂਟ ਵੰਡੇ
Publish Date: Mon, 19 Jan 2026 03:36 PM (IST)
Updated Date: Mon, 19 Jan 2026 03:38 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਕੜਾਕੇ ਦੀ ਠੰਡ ਨੂੰ ਮੱਦੇਨਜ਼ਰ ਰੱਖਦਿਆ ਜ਼ੀਰਾ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਹਾਰਾ ਕਲੱਬ ਵੱਲੋਂ ਮਨੁੱਖੀ ਭਲਾਈ ਦਾ ਸ਼ਲਾਘਾਯੋਗ ਉਪਰਾਲਾ ਕਰਦਿਆਂ ਜੀਵਨ ਮੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਜ਼ੀਰਾ ਦੇ ਲੋੜਵੰਦ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਗਰਮ ਸਵੈਟਰ, ਕੋਟੀਆਂ ਅਤੇ ਬੂਟ ਵੰਡੇ ਗਏ। ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਹੇਠ ਅਤੇ ਸਕੂਲ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਦੇ ਸਹਿਯੋਗ ਨਾਲ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ 148 ਗਰਮ ਕੋਟੀਆਂ/ਸਵੈਟਰ ਅਤੇ ਕਰੀਬ 90 ਜੋੜੇ ਬੂਟ ਭੇਟ ਕੀਤੇ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਕੰਮ ਕਰਨਾ ਸਹਾਰਾ ਕਲੱਬ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਪ੍ਰਾਪਤ ਕਰ ਰਹੇ ਲੋੜਵੰਦ ਬੱਚਿਆਂ ਦੀ ਮਦਦ ਕਰਨਾ ਸਿਰਫ਼ ਸੇਵਾ ਨਹੀਂ, ਸਗੋਂ ਸਮਾਜ ਦੇ ਭਵਿੱਖ ਨੂੰ ਮਜ਼ਬੂਤ ਕਰਨ ਵੱਲ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਸਮੇਂ ਵਿਚ ਵੀ ਸੰਸਥਾ ਵੱਲੋਂ ਅਜਿਹੇ ਲੋਕ-ਹਿਤੈਸ਼ੀ ਉਪਰਾਲੇ ਲਗਾਤਾਰ ਜਾਰੀ ਰਹਿਣਗੇ। ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੋਸਨ ਨੇ ਸਹਾਰਾ ਕਲੱਬ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਹਮੇਸ਼ਾਂ ਹੀ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੀ ਆ ਰਹੀ ਹੈ ਅਤੇ ਲੋੜਵੰਦ ਪਰਿਵਾਰਾਂ ਲਈ ਆਸ ਦੀ ਕਿਰਨ ਬਣੀ ਹੋਈ ਹੈ। ਉਨ੍ਹਾਂ ਨੇ ਇਸ ਸਹਿਯੋਗ ਲਈ ਕਲੱਬ ਦੇ ਸਾਰੇ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਵਜੋਂ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ। ਇਸ ਸਮਾਗਮ ਵਿੱਚ ਸਹਾਰਾ ਕਲੱਬ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ, ਜਨਰਲ ਸਕੱਤਰ ਹਰਬੰਸ ਸਿੰਘ ਸੇਖਾ, ਚੇਅਰਮੈਨ ਗੁਰਬਖਸ਼ ਸਿੰਘ, ਵਾਈਸ ਚੇਅਰਮੈਨ ਹਰਪਾਲ ਸਿੰਘ ਗਿੱਲ, ਸਰਪ੍ਰਸਤ ਨਛੱਤਰ ਸਿੰਘ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰਪਾਲ ਸਿੰਘ, ਜਸਵੰਤ ਸਿੰਘ ਨਾਮਦੇਵ, ਜਰਨੈਲ ਸਿੰਘ ਭੁੱਲਰ, ਅੰਗਰੇਜ਼ ਸਿੰਘ ਅਟਵਾਲ, ਮਨਮੀਤ ਸਿੰਘ ਸੱਗੂ, ਕੁਲਬੀਰ ਸਿੰਘ ਸੰਧੂ, ਲੈਕਚਰਾਰ ਮੇਜਰ ਸਿੰਘ, ਸੁਰਜੀਤ ਸਿੰਘ ਚੌਧਰੀ, ਨਰਿੰਦਰ ਸਿੰਘ ਲੈਕਚਰਾਰ, ਦਲਬੀਰ ਸਿੰਘ ਜੇ.ਈ., ਡਾ. ਪਾਲ ਸਿੰਘ, ਮੁਖਤਿਆਰ ਸਿੰਘ ਸਿੱਧੂ, ਦਲਜੀਤ ਸਿੰਘ ਬੰਬੇ ਵਾਲੇ, ਚਰਨਜੀਤ ਸਿੰਘ, ਵਿੱਕੀ ਨਾਰੰਗ, ਯਾਦਵਿੰਦਰ ਸਿੰਘ ਗਿੱਲ ਸਮੇਤ ਹੋਰ ਮੈਂਬਰ ਤੋਂ ਇਲਾਵਾ ਸਕੂਲ ਸਟਾਫ਼ ਵਿੱਚ ਲੈਕਚਰਾਰ ਨਵੀਨ ਸੱਚਦੇਵਾ ਨਿਰਮਲਜੀਤ ਕੌਰ, ਸੁਖਜੀਤ ਕੌਰ, ਜਗਸੀਰ ਸਿੰਘ, ਹਰਜਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਜੈ ਕੁਮਾਰ, ਅਸ਼ਵਨੀ ਕੁਮਾਰ, ਕਿਰਨਦੀਪ ਕੌਰ ਅਤੇ ਸੁਰਜੀਤ ਕੌਰ ਆਦਿ ਵੀ ਮੌਜ਼ੂਦ ਰਹੇ।