ਸਹਾਰਾ ਕਲੱਬ ਨੇ ਭਵਿੱਖੀ ਯੋਜਨਾਵਾਂ ’ਤੇ ਕੀਤੀਆਂ ਵਿਚਾਰਾਂ
ਸਹਾਰਾ ਕਲੱਬ ਨੇ ਮਹੀਨਾਵਾਰ ਮੀਟਿੰਗ ਵਿਚ ਭਵਿੱਖੀ ਯੋਜਨਾਵਾਂ ’ਤੇ ਕੀਤੀਆਂ ਵਿਚਾਰਾਂ
Publish Date: Sat, 24 Jan 2026 04:27 PM (IST)
Updated Date: Sat, 24 Jan 2026 04:28 PM (IST)

ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ : ਸਮਾਜ ਸੇਵਾ ਨੂੰ ਆਪਣਾ ਧਰਮ ਮੰਨਣ ਵਾਲੀ ਪ੍ਰਸਿੱਧ ਸੰਸਥਾ ਸਹਾਰਾ ਕਲੱਬ ਜੀਰਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਤੇਜ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਪ੍ਰਧਾਨ ਗੁਰਤੇਜ ਸਿੰਘ ਗਿੱਲ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕਿਰਪਾ ਨਾਲ ਕਲੱਬ ਨਾਲ ਨਵੇਂ ਸੇਵਾਦਾਰ ਜੁੜ ਰਹੇ ਹਨ, ਜੋ ਕਿ ਸਹਾਰਾ ਕਲੱਬ ਲਈ ਮਾਣ ਦੀ ਗੱਲ ਹੈ ਅਤੇ ਸਮਾਜ ਸੇਵਾ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਮੌਕੇ ਕਲੱਬ ਵਿੱਚ ਨਵੇਂ ਸ਼ਾਮਿਲ ਹੋਏ ਸਤਿਕਾਰਯੋਗ ਮੈਂਬਰਾਂ ਵਿੱਚ ਲੈਕਚਰਾਰ ਮੇਜਰ ਸਿੰਘ ਗਿੱਲ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਸ਼ੀਰਾ,ਸਬ ਇੰਸਪੈਕਟਰ ਲਖਵਿੰਦਰ ਸਿੰਘ,ਸਬ ਇੰਸਪੈਕਟਰ ਸੁਖਚੈਨ ਸਿੰਘ, ਸਬ ਇੰਸਪੈਕਟਰ ਨਿਸ਼ਾਨ ਸਿੰਘ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਨੂੰ ਕਲੱਬ ਵੱਲੋਂ ਜੀ ਆਇਆਂ ਆਖਿਆ ਗਿਆ। ਮੀਟਿੰਗ ਵਿਚ ਇਹ ਫੈਸਲਾ ਵੀ ਲਿਆ ਗਿਆ ਕਿ ਮਾਰਚ ਮਹੀਨੇ ਦੌਰਾਨ ‘ਮਾਈਂਡ ਪਾਵਰ’ ਦੀ ਵਰਤੋਂ ਸਬੰਧੀ ਹਿਪਨੋਸਿਸ ਥੈਰੇਪੀ ਦਾ ਵਿਸ਼ੇਸ਼ ਸੈਸ਼ਨ ਕਰਵਾਇਆ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਨਛੱਤਰ ਸਿੰਘ ਸਰਪ੍ਰਸਤ, ਗੁਰਬਖਸ਼ ਸਿੰਘ ਵਾਈਸ ਚੇਅਰਮੈਨ, ਹਰਬੰਸ ਸਿੰਘ ਸੇਖਾ ਜਨਰਲ ਸਕੱਤਰ, ਜਸਵਿੰਦਰ ਸਿੰਘ ਖਾਲਸਾ ਖਜਾਨਚੀ, ਪਰਮਜੀਤ ਸਿੰਘ ਵਿਦਿਆਰਥੀ, ਦਲਜੀਤ ਸਿੰਘ ਬੰਬੇ ਵਾਲੇ, ਕੁਲਬੀਰ ਸਿੰਘ, ਵੈਦ ਗਿਰਜੇਸ਼ ਕੁਮਾਰ, ਲਖਵਿੰਦਰ ਸਿੰਘ, ਸੁਖਚੈਨ ਸਿੰਘ, ਨਿਸ਼ਾਨ ਸਿੰਘ, ਸੁਖਦੇਵ ਸਿੰਘ, ਦਲਬੀਰ ਸਿੰਘ, ਡਾ. ਕੁਲਦੀਪ ਸਿੰਘ ਕਰੀਰ, ਡਾ. ਪਾਲ ਸਿੰਘ ਅਤੇ ਹੋਰ ਕਈ ਮੈਂਬਰ ਸ਼ਾਮਲ ਸਨ।