Sad News : ਜ਼ੀਰਾ ਦੇ ਨੌਜਵਾਨ ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਰਨ ਮੌਤ, ਇਲਾਕੇ 'ਚ ਸੋਗ ਦੀ ਲਹਿਰ
ਧਰਮਵੀਰ ਕੁਮਾਰ ਵਾਸੀ ਕੱਚਾ ਗਾਦੜੀਵਾਲਾ ਰੋਡ ਜ਼ੀਰਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਨਵਦੀਪ ਵਰਮਾ ਅਤੇ ਅਨਮੋਲ ਵਰਮਾ ਚਾਰ ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਸਨ ਅਤੇ ਉੱਥੇ ਸਰੀ ਵਿਖੇ ਰਹਿ ਰਹੇ ਸਨ।
Publish Date: Sat, 21 Mar 2026 08:03 PM (IST)
Updated Date: Sat, 21 Mar 2026 08:07 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਦੇ ਨੌਜਵਾਨ ਦੀ ਅੱਜ ਸਵੇਰੇ ਕੈਨੇਡਾ ਦੇ ਸਰੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਵੀਰ ਕੁਮਾਰ ਵਾਸੀ ਕੱਚਾ ਗਾਦੜੀਵਾਲਾ ਰੋਡ ਜ਼ੀਰਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਨਵਦੀਪ ਵਰਮਾ ਅਤੇ ਅਨਮੋਲ ਵਰਮਾ ਚਾਰ ਸਾਲ ਪਹਿਲਾਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਗਏ ਸਨ ਅਤੇ ਉੱਥੇ ਸਰੀ ਵਿਖੇ ਰਹਿ ਰਹੇ ਸਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦਾ ਵੱਡੇ ਪੁੱਤਰ ਨਵਦੀਪ ਵਰਮਾ ਦਾ ਸਵੇਰੇ ਫੋਨ ਆਇਆ ਕਿ ਉਸ ਦੇ ਛੋਟੇ ਭਰਾ ਅਨਮੋਲ ਵਰਮਾ (22) ਦੀ ਸਾਈਲੈਂਟ ਅਟੈਕ ਨਾਲ ਮੌਤ ਹੋ ਗਈ ਹੈ । ਨਵਦੀਪ ਵਰਮਾ ਨੇ ਦੱਸਿਆ ਕਿ ਉਸਦਾ ਭਰਾ ਅਨਮੋਲ ਵਰਮਾ ਕੰਮ ਤੋਂ ਬਾਅਦ ਘਰ ਪਰਤਿਆ ਅਤੇ ਰਾਤ ਸਮੇਂ ਖਾਣਾ ਖਾਣ ਤੋਂ ਬਾਅਦ ਦੋਨੋਂ ਭਰਾ ਸੌਂ ਗਏ ,ਜਦ ਉਹ ਸਵੇਰੇ ਉੱਠਿਆ ਤਾਂ ਉਸਨੇ ਆਪਣੇ ਭਰਾ ਨੂੰ ਜਗਾਇਆ ਪਰ ਉਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮਿ੍ਤਕ ਕੁਆਰਾ ਸੀ।
ਇਸ ਖਬਰ ਨਾਲ ਜ਼ੀਰਾ ਇਲਾਕੇ ਵਿੱਚ ਸੋਗ ਦੀ ਲਹਿਰ ਛਾਅ ਗਈ ਹੈ । ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਜ਼ੀਰਾ ਵਿਖੇ ਲਿਆਉਣ 'ਚ ਉਨ੍ਹਾਂ ਦੀ ਮਦਦ ਕੀਤੀ ਜਾਵੇ । ਇਸ ਮੌਕੇ ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ,ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ ਤੋਂ ਇਲਾਵਾ ਇਲਾਕੇ ਦੇ ਸਮਾਜਿਕ, ਧਾਰਮਿਕ ਆਗੂਆਂ ਅਤੇ ਸ਼ਹਿਰ ਵਾਸੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।