ਮਹਾਸ਼ਿਵਰਾਤਰੀ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਸ਼ੁਰੂ
ਮਹਾਸ਼ਿਵਰਾਤਰੀ ਨੂੰ ਸਮਰਪਿਤ ਮੰਦਰ ਵਿੱਚ ਸ਼ਿਵਲਿੰਗ ’ਤੇ ਰੁਦਰ ਅਭਿਸ਼ੇਕ ਅਤੇ ਪ੍ਰਭਾਤ ਫੇਰੀਆਂ ਸ਼ੁਰੂ
Publish Date: Thu, 05 Feb 2026 04:47 PM (IST)
Updated Date: Fri, 06 Feb 2026 04:05 AM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਲਈ ਸ਼ਿਵ ਭਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮਹਾਸ਼ਿਵਰਾਤਰੀ ਦੇ ਤਿਉਹਾਰ ਦੇ ਨੂੰ ਸਮਰਪਿਤ ਸ਼ਿਵ ਭਗਤਾਂ ਵੱਲੋਂ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਮਖੂ ਵਿਖੇ ਸ਼ਿਵਲਿੰਗ ’ਤੇ ਰੁਦਰ ਅਭਿਸ਼ੇਕ ਅਤੇ ਪ੍ਰਭਾਤ ਫੇਰੀਆਂ ਸ਼ੁਰੂ ਕੀਤੀਆਂ ਗਈਆਂ। ਇਸ ਮੌਕੇ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਮਖੂ ਦੇ ਪੁਜਾਰੀ ਪੰਡਤ ਸਿਆ ਰਾਮ ਨੇ ਦੱਸਿਆ ਕਿ ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਅੱਜ ਤੋਂ ਸ਼ਿਵ ਭਗਤਾਂ ਵੱਲੋਂ ਮਹਾਸ਼ਿਵਰਾਤਰੀ ਤੱਕ ਲਗਾਤਾਰ 11 ਦਿਨ ਰੋਜ਼ਾਨਾ ਦੁੱਧ, ਦਹੀ, ਕੇਸਰ ਭੰਗ ਧੰਤੁਰਾ, ਬੇਲ ਪੱਤਰ ਨਾਲ ਸ਼ਿਵਲਿੰਗ ’ਤੇ ਰੁਦਰ ਅਭਿਸ਼ੇਕ ਤੇ ਸ਼ਿਵ ਸ਼ੰਕਰ ਭੋਲੇ ਨਾਥ ਜੀ ਦੀ ਪੂਜਾ ਅਰਚਨਾ ਕੀਤੀ ਜਾਵੇਗੀ। ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਸਰਪ੍ਰਸਤ ਸੰਜੀਵ ਆਹੂਜਾ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਹਾਸ਼ਿਵਰਾਤਰੀ ਦੇ ਸਬੰਧ ਵਿੱਚ ਸ਼ਿਵ ਭਗਤਾਂ ਵੱਲੋਂ ਲਗਾਤਾਰ 11 ਦਿਨ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਅਤੇ ਮਹਾਸ਼ਿਵਰਾਤਰੀ ਵਾਲੇ ਦਿਨ ਸ਼ਹਿਰ ਵਿਚ ਮਹਾਪ੍ਰਭਾਤ ਫੇਰੀ ਕੱਢੀ ਜਾਵੇਗੀ। ਇਸ ਮੌਕੇ ਸ੍ਰੀ ਸਨਾਤਨ ਧਰਮ ਸਭਾ ਮਖੂ ਦੇ ਪ੍ਰਧਾਨ ਰਕੇਸ਼ ਕਾਲੜਾ, ਸਰਪ੍ਰਸਤ ਸੰਜੀਵ ਆਹੂਜਾ, ਖਜ਼ਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਮਨੋਹਰ ਲਾਲ ਗਰੋਵਰ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਰਾਜੀਵ ਕੁੰਦਰਾ, ਭੂਸ਼ਨ ਗਰੋਵਰ, ਨਵਜੋਤ ਠੁਕਰਾਲ, ਸੁਭਾਸ਼ ਮਨਚੰਦਾ, ਵਿਜੇ ਆਹੂਜਾ, ਕੇਵਲ ਗਰੋਵਰ, ਸੰਜੂ ਖੁਰਾਣਾ, ਵਿੱਕੀ ਗਰੋਵਰ, ਕੇਵਲ ਕ੍ਰਿਸ਼ਨ ਸਚਦੇਵਾ, ਸੁਭਾਸ਼ ਗਰੋਵਰ, ਸਾਜਨ ਸਿਕਰੀ, ਭੂਸ਼ਨ ਸੇਠੀ, ਭਾਰਤ ਕਲਿਆਣ, ਅਸ਼ੋਕ ਹਿੰਦੀ, ਇਸ਼ਾਂਤ ਖੁਰਾਣਾ, ਕਮਲ ਸੇਵਕ, ਦੀਪਕ ਕੱਕੜ, ਜੱਸਾ ਭਗਤ ਆਦਿ ਹਾਜ਼ਰ ਸਨ।