ਫੇਸਬੁੱਕ ਰਾਹੀਂ ਵੀਜ਼ਾ ਲਵਾਉਣ ਦੇ ਨਾਂ ’ਤੇ 11.93 ਲੱਖ ਰੁਪਏ ਠੱਗੀ
ਫੇਸਬੁੱਕ ਰਾਹੀਂ ਵੀਜ਼ਾ ਲਵਾਉਣ ਦੇ ਨਾਂ ’ਤੇ 11.93 ਲੱਖ ਰੁਪਏ ਠੱਗੀ
Publish Date: Sat, 18 Apr 2026 04:01 PM (IST)
Updated Date: Sat, 18 Apr 2026 04:03 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਾਈਬਰ ਕਰਾਈਮ ਥਾਣੇ ਵੱਲੋਂ ਵੀਜ਼ਾ ਲਵਾਉਣ ਅਤੇ ਡਰਾ-ਧਮਕਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ 6 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਸਾਇਬਰ ਕਰਾਇਮ ਦੇ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਰਬਜੀਤ ਸਿੰਘ ਵਾਾਸੀ ਖੁੰਦਰ ਹਿਠਾੜ, ਤਹਿਸੀਲ, ਗੁਰੂਹਰਸਹਾਏ ਨੇ ਦੱਸਿਆ ਕਿ ਉਸ ਨਾਲ ਫੇਸਬੁੱਕ ਆਈਡੀ ਸਵਰਗਾ ਦੀ ਰਾਣੀ ਅਤੇ ਪ੍ਰਿਆ ਵਰਮਾ ਤੋਂ ਗੱਲਬਾਤ ਕੀਤੀ ਗਈ ਅਤੇ ਵੀਜਾ ਲਗਵਾਉਣ ਦਾ ਝੂਠਾ ਵਾਅਦਾ ਕਰਕੇ 10,18,936 ਰੁਪਏ ਦੀ ਠੱਗੀ ਕੀਤੀ ਗਈ ਹੈ। ਸਰਬਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੂੰ ਅਣਪਛਾਤੇ ਵਿਅਕਤੀ ਵੱਲੋਂ ਐੱਸਐੱਸਪੀ ਦਫਤਰ ਮੁਹਾਲੀ ਦਾ ਮੁਲਾਜ਼ਮ ਬਣ ਕੇ ਡਰਾਇਆ ਗਿਆ ਕਿ ਉਸ ਦੇ ਖਿਲਾਫ ਪ੍ਰਿਆ ਵਰਮਾ ਨੇ ਇਕ ਦਰਖਾਸਤ ਦਿੱਤੀ ਹੈ ਅਤੇ ਮੁਦਈ ਮੁਕੱਦਮਾ ਤੋਂ ਦਰਖਾਸਤ ਦਾ ਹੱਲ ਕਰਨ ਲਈ 1 ਲੱਖ 25 ਹਜ਼ਾਰ ਰੁਪਏ ਵੱਖ ਵੱਖ ਟਰਾਜੈਕਸ਼ਨਾਂ ਰਾਹੀਂ ਟਰਾਸਫਰ ਕਰਵਾ ਲਏ। ਇਸੇ ਤਰ੍ਹਾਂ ਗੁਰਮੀਤ ਸਿੰਘ ਵਾਸੀ ਪੀਰੇ ਮਾਜਰਾ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ, ਲਵਪ੍ਰੀਤ ਸਿੰਘ ਵਾਸੀ ਸਰਦੂਲਗੜ੍ਹ ਰੋਡ ਜ਼ਿਲ੍ਹਾ ਮਾਨਸਾ, ਸੁਰਿੰਦਰ ਸਿੰਘ ਵਾਸੀ ਪੀਰੇ ਮਾਜਰਾ ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ, ਪ੍ਰਿਆ ਵਾਸੀ ਲੁਧਿਆਣਾ ਤੇ ਹਰਪ੍ਰੀਤ ਸਿੰਘ ਵਾਸੀ ਪੀਰੇ ਮਾਜਰਾ ਤਹਿਸੀਲ ਮਲੇਰਕੋਟਲਾ ਜ਼ਿਲ੍ਹਾ ਸੰਗਰੂਰ ਨੇ ਉਸ ਨਾਲ ਵੱਖ-ਵੱਖ ਵਿਅਕਤੀਆਂ ਵੱਲੋਂ ਕੁੱਲ 11,93,340 ਰੁਪਏ ਦੀ ਠੱਗੀ ਮਾਰੀ ਹੈ।