ਰੋਟੇਰੀਅਨ ਸੰਜੇ ਠਕਰਾਲ ਬਣੇ ‘ਡਿਸਟ੍ਰਿਕਟ ਗਵਰਨਰ’
ਰੋਟੇਰੀਅਨ ਸੰਜੇ ਠਕਰਾਲ ਬਣੇ ਰੋਟਰੀ ਡਿਸਟ੍ਰਿਕਟ 3090 ਦੇ 2028-29 ਦੇ ਡਿਸਟ੍ਰਿਕਟ ਗਵਰਨਰ
Publish Date: Sat, 10 Jan 2026 03:41 PM (IST)
Updated Date: Sat, 10 Jan 2026 03:45 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਫੈਲੇ ਰੋਟਰੀ ਡਿਸਟਿਕਟ 3090 ਦੇ 2028-29 ਦੇ ਡਿਸਟ੍ਰਿਕਟ ਗਵਰਨਰ ਦੀਆਂ ਚੋਣਾਂ ਸਿਰਸਾ ਵਿਖੇ ਮੌਜ਼ੂਦਾ ਗਵਰਨਰ ਭੁਪੇਸ਼ ਮਹਿਤਾ ਦੀ ਯੋਗ ਅਗਵਾਈ ਹੇਠ ਹੋਈਆਂ। ਇਸ ਚੋਣ ’ਚ ਹਿਸਾਰ ਤੋਂ ਰੋਟੇਰੀਅਨ ਸੇਜੋ ਠਕਰਾਲ ਨੇ ਜਿੱਤ ਹਾਸਲ ਕੀਤੀ। ਡਿਪਟੀ ਸਟੇਟ ਕੋਆਰਡੀਨੇਟਰ ਕਮਲ ਸ਼ਰਮਾ ਨੇ ਕਿਹਾ ਕਿ 2028-29 ਦੀ ਡੀਜੀਐੱਨਡੀ ਦੀ ਚੋਣ ਪ੍ਰਕਿਰਿਆ ਸਿਰਸਾ ਵਿਖੇ ਹੋਈ, ਜਿਸ ’ਚ ਹਿਸਾਰ ਤੋਂ ਰੋਟੋਰੀਅਨ ਸੰਜੇ ਠਕਰਾਲ ਨੇ ਜਿੱਤ ਹਾਸਲ ਕੀਤੀ। ਇਸ ਚੋਣ ਪ੍ਰਕਿਰਿਆ ’ਚ 127 ਰੋਟਰੀ ਕਲੱਬਾਂ ਨੇ ਭਾਗ ਲਿਆ, ਜਿਸ ’ਚ ਰੋਟੈਰੀਅਨ ਸੱਜੇ ਠਕਰਾਲ ਨੂੰ 96 ਵੋਟਾਂ ਪ੍ਰਾਪਤ ਹੋਈਆਂ, ਜਦਕਿ ਦੂਜੇ ਉਮੀਦਵਾਰ ਫਤਿਹਾਬਾਦ ਤੋਂ ਰੋਟੇਰੀਅਨ ਹਰੀਸ਼ ਖੁਰਾਣਾ ਨੂੰ 55 ਵੋਟਾਂ ਮਿਲੀਆਂ। ਰੋਟੇਰੀਅਨ ਸੰਜੇ ਠਕਰਾਲ ਨੇ 41 ਵੋਟਾਂ ਨਾਲ ਜਿੱਤ ਦਰਜ ਕੀਤੀ। ਇਸ ਮੌਕੇ ਰੋਟੋਰੀਅਨ ਕਮਲ ਸ਼ਰਮਾ ਨੇ ਦੱਸਿਆ ਕਿ ਰੋਟਰੀ ਡਿਸਟਿਕਟ ਗਵਰਨਰ ਬਣਨਾ ਆਪਣੇ ਆਪ ’ਚ ਹੀ ਇਕ ਬਹੁਤ ਸਨਮਾਨਯੋਗ ਗੱਲ ਅਤੇ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਰੋਟਰੀ ਇਟਰਨੈਸ਼ਨਲ ਦੁਨੀਆ ਦੀ ਸਭ ਤੋਂ ਵੱਡੀ ਸਮਾਜ-ਸੇਵੀ ਸੰਸਥਾ ਹੈ, ਜਿਸ ’ਚ ਰੋਟੇਰੀਅਨ ਸੰਜੇ ਠਕਰਾਲ 2028-29 ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ’ਚ ਤਕਰੀਬਨ 130 ਕਲੱਬਾਂ ਦੀ ਅਗਵਾਈ ਕਰਨਗੇ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਤੋਂ ਪੀਡੀਜੀ ਸੀਨੀਅਰ ਰੋਟੋਰੀਅਨ ਵਿਜੈ ਅਰੋੜਾ, ਪ੍ਰਧਾਨ ਰਾਹੁਲ ਕੱਕੜ, ਹਰਵਿੰਦਰ ਘਈ (ਸਕੱਤਰ), ਰੋਟਰੀ ਕਲੱਬ ਫਿਰੋਜ਼ਪੁਰ ਗੋਲਡ ਤੋ ਪ੍ਰਧਾਨ ਅਨੁਰਾਧਾ, ਰੋਟਰੀ ਕਲੱਬ ਫਿਰੋਜ਼ਪੁਰ ਤੋਂ ਕਿਰਪਾਲ ਸਿੰਘ ਮੱਕੜ, ਸੁਰਿੰਦਰ ਸਿੰਘ ਕਪੂਰ, ਦਿਨੇਸ਼ ਕਟਾਰੀਆ, ਡਾਇੰਮਡ ਤੋਂ ਰੋਟੈਰੀਅਨ ਹਿੰਮਤ ਗੋਇਲ, ਰਾਇਲ ਤੋਂ ਸੰਦੀਪ ਤਿਵਾੜੀ, ਕੁਨਾਲ ਪੂਰੀ, ਗੁਰੂਹਰਸਹਾਏ ਤੋ ਹਰਭਜਨ ਕੰਬੋਜ਼ ਖਾਸ ਤੌਰ ’ਤੇ ਮੌਜ਼ੂਦ ਰਹੇ। ਇਸ ਮੌਕੇ ਸਮੂਹ ਕੌਂਸਲ ਆਫ ਗਵਰਨਰਸ ਦੇ ਮੈਂਬਰ ਸਾਬਕਾ ਗਵਰਨਰ ਘਨਸ਼ਯਮ ਕਾਂਸਲ, ਗਵਰਨਰ ਇਲੈਕਟ ਸੀਏ ਅਮਿਤ ਸਿੰਗਲਾ, ਸਾਬਕਾ ਗਵਰਨਰਜ਼ ਅਮਜਦ ਅਲੀ, ਪ੍ਰੇਮ ਅਗਰਵਾਲ, ਰਾਜਿੰਦਰ ਤਨੇਜਾ, ਗੁਲਬਹਾਰ ਰੋਟੋਲੇ, ਰਾਜੀਵ ਗਰਗ, ਸੰਦੀਪ ਚੌਹਾਨ, ਵਿਜੇ ਅਰੋੜਾ, ਸ਼ਿਵ ਸ਼ੰਕਰ ਨੇ ਮੁਬਾਰਕਬਾਦ ਦਿੱਤੀ।