ਸੜਕ ਹਾਦਸੇ ਨੇ ਉਜਾੜਿਆ ਘਰ: ਜ਼ਖ਼ਮੀ ਵਿਅਕਤੀ ਨੇ ਹਸਪਤਾਲ 'ਚ ਤੋੜਿਆ ਦਮ; ਪੁਲਿਸ ਵੱਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ
ਗੁਰੂਹਰਸਹਾਏ ਵਿਖੇ ਸੜਕ ਹਾਦਸੇ ਵਿਚ ਜ਼ਖਮੀਂ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 106, 281, 125-ਏ, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਖਤਿਆਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਛਾਂਗਾ ਰਾਏ ਉਤਾੜ (ਝੁੱਗੇ ਸੰਤਾ ਸਿੰਘ ਵਾਲੇ) ਨੇ ਦੱਸਿਆ ਕਿ ਮਿਤੀ 19 ਜਨਵਰੀ 2026 ਨੂੰ ਕਰੀਬ 12.30 ਵਜੇ ਉਹ ਅਤੇ ਉਸ ਦਾ ਸਾਲਾ ਜਰਨੈਲ ਸਿੰਘ ਪੁੱਤਰ ਭਾਨਾ ਸਿੰਘ ਵਾਸੀ ਬਸਤੀ ਨਾਨਕਪੁਰਾ ਗੁਰੂਹਰਸਹਾਏ ਆਪਣੇ ਮੋਟਰਸਾਈਕਲ ਨੰਬਰ ਪੀਬੀ 04 ਪੀ 3641 ਟੀਵੀਐੱਸ ਸਟਾਰ ’ਤੇ ਸਵਾਰ ਹੋ ਕੇ ਗੁਰੂਹਰਸਹਾਏ ਤੋਂ ਗੋਲੂ ਕਾ ਮੋੜ ਜਾ
Publish Date: Fri, 23 Jan 2026 11:10 AM (IST)
Updated Date: Fri, 23 Jan 2026 11:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਗੁਰੂਹਰਸਹਾਏ ਵਿਖੇ ਸੜਕ ਹਾਦਸੇ ਵਿਚ ਜ਼ਖਮੀਂ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 106, 281, 125-ਏ, 324 (4) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮੁਖਤਿਆਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਛਾਂਗਾ ਰਾਏ ਉਤਾੜ (ਝੁੱਗੇ ਸੰਤਾ ਸਿੰਘ ਵਾਲੇ) ਨੇ ਦੱਸਿਆ ਕਿ ਮਿਤੀ 19 ਜਨਵਰੀ 2026 ਨੂੰ ਕਰੀਬ 12.30 ਵਜੇ ਉਹ ਅਤੇ ਉਸ ਦਾ ਸਾਲਾ ਜਰਨੈਲ ਸਿੰਘ ਪੁੱਤਰ ਭਾਨਾ ਸਿੰਘ ਵਾਸੀ ਬਸਤੀ ਨਾਨਕਪੁਰਾ ਗੁਰੂਹਰਸਹਾਏ ਆਪਣੇ ਮੋਟਰਸਾਈਕਲ ਨੰਬਰ ਪੀਬੀ 04 ਪੀ 3641 ਟੀਵੀਐੱਸ ਸਟਾਰ ’ਤੇ ਸਵਾਰ ਹੋ ਕੇ ਗੁਰੂਹਰਸਹਾਏ ਤੋਂ ਗੋਲੂ ਕਾ ਮੋੜ ਜਾ ਰਹੇ ਸੀ।
ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਸਾਲਾ ਜਰਨੈਲ ਸਿੰਘ ਦੇ ਪਿੱਛੇ ਤੋਂ ਆਏ ਦੋਸ਼ੀਅਨ ਬਚਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮੋਹਣ ਕੇ ਉਤਾੜ ਅਤੇ ਹਰਨਾਮ ਸਿੰਘ ਨੇ ਉਸ ਦੇ ਸਾਲੇ ਦੇ ਮੋਟਰਸਾਈਕਲ ਦੇ ਬਰਾਬਰ ਕਰਕੇ ਆਪਣਾ ਮੋਟਰਸਾਈਕਲ ਬਿਨ੍ਹਾ ਹਾਰਨ, ਡਿੱਪਰ ਦਿੱਤਿਆਂ ਕੱਟ ਤੇ ਸੱਜੇ ਪਾਸੇ ਮੋੜ ਦਿੱਤਾ। ਜਿਸ ਨਾਲ ਦੋਵੇਂ ਮੋਟਰਸਾਈਕਲ ਤੋਂ ਡਿੱਗ ਪਏ ਅਤੇ ਉਸ ਦੇ ਸਾਲੇ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਜਿਸ ਦੀ ਇਲਾਜ ਦੌਰਾਨ ਫਰੀਦਕੋਟ ਮੈਡੀਕਲ ਕਾਲਜ ਵਿਖੇ ਮਿਤੀ 21 ਜਨਵਰੀ 2026 ਨੂੰ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।