ਭਾਰਤ ਵਿਕਾਸ ਪਰਿਸ਼ਦ ਫਿਰੋਜ਼ਪੁਰ ਵੱਲੋਂ ਗਣਤੰਤਰ ਦਿਵਸ ਮਨਾਇਆ
ਭਾਰਤ ਵਿਕਾਸ ਪਰਿਸ਼ਦ ਫਿਰੋਜ਼ਪੁਰ ਵੱਲੋਂ ਗਣਤੰਤਰ ਦਿਵਸ ਮਨਾਇਆ ਗਿਆ
Publish Date: Tue, 27 Jan 2026 05:24 PM (IST)
Updated Date: Tue, 27 Jan 2026 05:25 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਭਾਰਤ ਵਿਕਾਸ ਪਰਿਸ਼ਦ ਸ਼ਹਿਰ ਸ਼ਾਖਾ ਵੱਲੋਂ ਨਾਮਦੇਵ ਚੌਂਕ ਸਥਿਤ ਪਾਰਕ ਵਿਚ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਸਕੱਤਰ ਸ਼ਵਿੰਦਰ ਮਛਰਾਲ ਅਨੁਸਾਰ ਮੈਂਬਰਾਂ ਨੇ ਪਹਿਲਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮਹਿਮਾਨ ਡਾ. ਕਮਲ ਬਾਗੀ ਨੇ ਝੰਡਾ ਲਹਿਰਾਇਆ ਗਿਆ। ਡਾ. ਦਿਲਜੀਤ ਸਿੰਘ ਨੇ ਸਵਾਗਤ ਕੀਤਾ, ਜਦਕਿ ਜਨਕ ਚੌਧਰੀ, ਸ਼ਕਤੀ ਚੋਪੜਾ ਅਤੇ ਸੰਧਿਆ ਨੇ ਦੇਸ਼ ਭਗਤੀ ਦੇ ਗੀਤ ਗਾਏ। ਸੁਦੇਸ਼ ਗੋਇਲ ਨੇ ਸੰਵਿਧਾਨ ਦੀ ਮਹੱਤਤਾ ਦੱਸੀ। ਡਾ. ਬਾਗੀ ਨੂੰ ਸ਼ਿਆਮ ਲਾਲ ਕੱਕੜ ਅਤੇ ਸਤਪਾਲ ਮੋਂਗਾ ਨੇ ਸਿਰੋਪਾਓ ਦੇ ਕੇ, ਜਦਕਿ ਡੀਆਰ ਗੋਇਲ, ਵਿਨੋਦ ਗੋਇਲ, ਸੁਖੀਜਾ, ਜੋਗਿੰਦਰ ਕੱਕੜ, ਸੁਭਾਸ਼ ਚੌਧਰੀ, ਨਰੇਸ਼ ਗਰੋਵਰ ਅਤੇ ਅਰੁਣਾ ਭੋਲਾ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਸਮਾਗਮ ਵਿਚ ਪ੍ਰਵੀਨ ਤਲਵਾਰ, ਸਤੀਸ਼ ਪੁਰੀ, ਤਰਸੇਮ ਗਰੋਵਰ, ਕੁਲਭੂਸ਼ਣ ਗਰੋਵਰ, ਹੁਕਮ ਚੰਦ ਸ਼ਰਮਾ, ਪ੍ਰਕਾਸ਼ ਚੰਦ, ਮਹਿੰਦਰ ਪਾਲ ਬਜਾਜ, ਅਵਤਾਰ ਸਿੰਘ ਭੋਲਾ, ਅਮਿਤ ਕੁਮਾਰ, ਰਾਮ ਨਾਥ ਗੁੰਬਰ, ਸੁਰਿੰਦਰ ਸ਼ਰਮਾ, ਵਿਜੇ ਸ਼ਰਮਾ, ਸੁਨੀਲ ਅਰੋੜਾ, ਚਰਨਜੀਤ ਮਹਾਜਨ, ਸੁਰੇਂਦਰ ਅਗਰਵਾਲ, ਪ੍ਰਵੇਸ਼ ਕੁਮਾਰ, ਪ੍ਰਵੀਨ ਧਵਨ, ਜੀਵਨ ਕਾਂਤਾ, ਸੁਨੀਤਾ ਬਜਾਜ, ਸਰੋਜ ਹਾਂਡਾ, ਨੀਲਮ ਗ੍ਰੋਵਰ, ਊਸ਼ਾ ਅਗਰਵਾਲ, ਸੁਮਨ ਗੁਪਤਾ, ਸ਼ਮਾ ਚਾਵਲਾ, ਸਰੋਜ ਅਵਸਥੀ ਅਤੇ ਸੁਨੀਤਾ ਖੰਨਾ ਵੀ ਹਾਜ਼ਰ ਸਨ।