ਵਿਵੇਕਾਨੰਦ ਸਕੂਲ ’ਚ ਪਾਠ ਸ਼੍ਰੀ ਸੁਖਮਨੀ ਸਾਹਿਬ ਕਰਵਾਏ
ਵਿਵੇਕਾਨੰਦ ਵਰਲਡ ਸਕੂਲ ਵਿਚ ਸ਼ਰਧਾ ਤੇ ਭਗਤੀ ਨਾਲ ਕਰਵਾਇਆ ਗਿਆ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ
Publish Date: Sat, 17 Jan 2026 05:28 PM (IST)
Updated Date: Sat, 17 Jan 2026 05:30 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਗੁਰੂ ਸਾਹਿਬ ਜੀ ਦੀਆਂ ਅਪਾਰ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਅਤੇ ਸ਼ੁਕਰਾਨਾ ਅਦਾ ਕਰਨ ਦੇ ਉਦੇਸ਼ ਨਾਲ ਵਿਵੇਕਾਨੰਦ ਵਰਲਡ ਸਕੂਲ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਵਿੱਤਰ ਪਾਠ ਨਾਲ ਹੋਈ। ਇਸ ਉਪਰੰਤ ਵਿਦਿਆਰਥੀਆਂ ਅਨੰਤਲੀਨ ਕੌਰ, ਸਨ੍ਹਾ, ਦੱਕਸਪ੍ਰੀਤ ਸਿੰਘ, ਹਿਮਾਨੀ, ਪ੍ਰਭਸੀਰਤ ਕੌਰ ਅਤੇ ਨਵਕ੍ਰਿਤ ਕੌਰ ਵੱਲੋਂ ਪੇਸ਼ ਕੀਤਾ ਮਧੁਰ ਕੀਰਤਨ ਸੰਗਤ ਲਈ ਆਤਮਿਕ ਅਨੰਦ ਦਾ ਸਰੋਤ ਬਣਿਆ। ਕੀਰਤਨ ਦੌਰਾਨ ਵਿਦਿਆਰਥੀਆਂ, ਅਧਿਆਪਕਾਂ ਅਤੇ ਮਹਿਮਾਨਾਂ ਨੇ ਪ੍ਰਭੂ ਸਿਮਰਨ ਰਾਹੀਂ ਮਨ ਦੀ ਸ਼ਾਂਤੀ ਅਤੇ ਆਤਮਿਕ ਤ੍ਰਿਪਤੀ ਦਾ ਅਨੁਭਵ ਕੀਤਾ। ਇਸ ਪਾਵਨ ਮੌਕੇ ’ਤੇ ਸੰਤ ਬਾਬਾ ਗੁਰਨਾਮ ਸਿੰਘ ਮੁੱਖੀ ਡਰੋਲੀ ਭਾਈ ਕਾਰ ਸੇਵਾ ਵਾਲਿਆਂ ਦੀ ਵਿਸ਼ੇਸ਼ ਹਾਜ਼ਰੀ ਭਰੀ। ਇਸ ਦੇ ਨਾਲ ਸਕੂਲ ਦੇ ਮੁੱਖ ਸਰਪ੍ਰਸਤ ਪ੍ਰਭਾ ਭਾਸਕਰ, ਚੇਅਰਮੈਨ ਡਾ. ਗੌਰਵ ਸਾਗਰ ਭਾਸਕਰ, ਡਾਇਰੈਕਟਰ ਡਾ. ਐੱਸਐੱਨ ਰੁਦਰਾ, ਡੀਐੱਸਪੀ (ਦਿਹਾਤੀ) ਕਰਨ ਸ਼ਰਮਾ, ਸਮੀਰ ਮਿੱਤਲ, ਸੈਕਟਰੀ ਡੌਲੀ ਭਾਸਕਰ, ਸੰਜਨਾ ਮਿੱਤਲ, ਭਾਜਪਾ ਆਗੂ ਅਨੁਮੀਤ ਹੀਰਾ ਸੋਢੀ, ਨਗਰ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਯੂਥ ਅਕਾਲੀ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ (ਬੱਬੂ), ਕਾਂਗਰਸੀ ਆਗੂ ਗੁਰਭੇਜ ਟਿੱਬੀ ਸਮੇਤ ਕਈ ਸਮਾਜਿਕ, ਰਾਜਨੀਤਿਕ ਦੇ ਆਗੂ ਸਨ। ਇਸ ਮੌਕੇ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਸਕੂਲ ਨਿਰਦੇਸ਼ਕ ਡਾ. ਐਸ. ਐਨ. ਰੁਦਰਾ ਨੇ ਕਿਹਾ ਕਿ ਵਿਵੇਕਾਨੰਦ ਵਰਲਡ ਸਕੂਲ ਸਿਰਫ਼ ਅਕਾਦਮਿਕ ਸਿੱਖਿਆ ਹੀ ਨਹੀਂ, ਸਗੋਂ ਵਿਦਿਆਰਥੀਆਂ ਵਿਚ ਆਧਿਆਤਮਿਕ ਚੇਤਨਾ, ਨੈਤਿਕ ਮੁੱਲਾਂ ਅਤੇ ਸੇਵਾ ਭਾਵ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ। ਉਨ੍ਹਾਂ ਅਨੁਸਾਰ ਅਜਿਹੇ ਸਮਾਗਮ ਵਿਦਿਆਰਥੀਆਂ ਦੇ ਚਰਿੱਤਰ ਨਿਰਮਾਣ ਵਿਚ ਭੂਮਿਕਾ ਨਿਭਾਉਂਦੇ ਹਨ।