ਸ਼ਿਵਾਲਾ ਮੰਦਰ ਵਿਖੇ ਰਾਮਾਇਣ ਦੇ ਪਾਠ ਕਰਵਾਏ
ਸ਼ਿਵਾਲਾ ਮੰਦਰ ਵਿਖੇ ਸ਼੍ਰੀ ਰਮਾਇਣ ਜੀ ਦੇ ਪਾਠ ਕਰਵਾਏ
Publish Date: Mon, 16 Feb 2026 03:33 PM (IST)
Updated Date: Mon, 16 Feb 2026 03:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਸ੍ਰੀ ਸਨਾਤਨ ਧਰਮ ਸਭਾ ਮਖੂ ਵੱਲੋਂ ਮਹਾਸ਼ਿਵਰਾਤਰੀ ਨੂੰ ਸਮਰਪਿਤ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਵਿਖੇ ਰਾਮਾਇਣ ਦਾ ਪਾਠ ਕਰਵਾਇਆ ਗਿਆ। ਪੁਜਾਰੀ ਪੰਡਤ ਸਿਆ ਰਾਮ ਵੱਲੋਂ ਆਰਤੀ ਕੀਤੀ ਗਈ। ਸ੍ਰੀ ਸਨਾਤਨ ਧਰਮ ਸਭਾ ਮਖੂ ਵੱਲੋਂ ਪ੍ਰਾਚੀਨ ਸ਼੍ਰੀ ਸ਼ਿਵਾਲਾ ਮੰਦਰ ਵਿਖੇ ਭਗਵਾਨ ਸ਼ਿਵ ਸ਼ੰਕਰ ਭੋਲੇ ਨਾਥ ਜੀ ਦਾ ਝੰਡਾ ਚੜ੍ਹਾਉਣ ਦੀ ਰਸਮ ਨਿਭਾਈ ਗਈ। ਇਸ ਮੌਕੇ ਖਜਾਨਚੀ ਲੱਕੀ ਗਰੋਵਰ, ਸੂਚਨਾ ਮੰਤਰੀ ਚੰਦਰ ਮੋਹਨ ਗਰੋਵਰ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਸੁਭਾਸ਼ ਮਨਚੰਦਾ, ਭੂਸ਼ਨ ਗਰੋਵਰ, ਨਵਜੋਤ ਠੁਕਰਾਲ, ਕੇਵਲ ਕ੍ਰਿਸ਼ਨ ਸਚਦੇਵਾ, ਰਾਜੀਵ ਕੁੰਦਰਾ, ਰਮੇਸ਼ ਸਿਕਰੀ,ਮਨੋਜ ਸਿਕਰੀ ਫੌਜੀ, ਗੌਰਵ ਠੁਕਰਾਲ, ਜਤਿੰਦਰ ਜਿਗਰ, ਰੋਬਿਨ ਸਚਦੇਵਾ, ਬੋਬੀ ਠੁਕਰਾਲ, ਐਡਵੋਕੇਟ ਵਿਕਰਮ ਕਪੂਰ, ਰਜੀਵ ਠੁਕਰਾਲ ਲੱਕੀ, ਓਮ ਸ਼ਰਮਾ, ਆਰੀਅਨ ਕੁੰਦਰਾ, ਵੰਸ਼ ਆਹੂਜਾ, ਸੰਗਮ ਸਚਦੇਵਾ, ਸਕਸ਼ਮ ਚਾਵਲਾ, ਮਨੀਤ ਆਹੂਜਾ, ਇਸ਼ਾਂਤ ਖੁਰਾਣਾ, ਸ਼ਿਵਮ ਨਾਰੰਗ ਆਦਿ ਵੱਲੋਂ ਸੇਵਾ ਨਿਭਾਈ ਗਈ।