ਰਸਨੀਤ ਕੌਰ ਕੰਬੋਜ਼ ਨੇ ਯੂਪੀਐੱਸਸੀ ’ਚੋਂ 51 ਰੈਂਕ ਹਾਸਲ ਕੀਤਾ
ਰਸਨੀਤ ਕੌਰ ਕੰਬੋਜ਼ ਨੇ ਯੂਪੀਐੱਸਸੀ ’ਚੋਂ 51 ਰੈਂਕ ਹਾਸਲ ਕੀਤਾ
Publish Date: Mon, 09 Mar 2026 06:02 PM (IST)
Updated Date: Mon, 09 Mar 2026 06:06 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ : ਰਾਜਪੁਰਾ ਪਟਿਆਲਾ ਦੀ ਵਸਨੀਕ ਰਸਨੀਤ ਕੌਰ ਕੰਬੋਜ ਪੁੱਤਰੀ ਜਸਵਿੰਦਰ ਸਿੰਘ ਦੇ ਯੂਪੀਐੱਸਸੀ ’ਚੋਂ ਆਲ ਇੰਡੀਆ ਰੈਂਕ 51 ਪ੍ਰਾਪਤ ਕਰਨ ’ਤੇ ਸਮੁੱਚੇ ਕੰਬੋਜ ਭਾਈਚਾਰੇ ਵੱਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇੰਟਰਨੈਸ਼ਨਲ ਸਰਵ ਕੰਬੋਜ਼ ਸਮਾਜ ਦੇ ਰਾਸ਼ਟਰੀ ਪ੍ਰਧਾਨ ਇਕਬਾਲ ਕੰਬੋਜ ਪਾਲਾ ਬੱਟੀ, ਡਾਕਟਰ ਸੰਦੀਪ ਸਿੰਘ ਕੌੜਾ, ਸਰਵ ਕੰਬੋਜ਼ ਸਮਾਜ ਦੇ ਮੁੱਖ ਸਲਾਹਕਾਰ ਜਸਪਾਲ ਹਾਂਡਾ, ਵਿਧਾਇਕ ਜਗਦੀਪ ਕੰਬੋਜ ਗੋਲਡੀ,ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾ. ਮਲਕੀਤ ਥਿੰਦ, ਸ਼ਹੀਦ ਉਧਮ ਸਿੰਘ ਭਵਨ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਨੂਰਪੁਰ, ਸ਼ਮਿੰਦਰ ਸਿੰਘ ਖਿੰਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਜਥੇਦਾਰ ਦਰਸ਼ਨ ਸਿੰਘ ਸ਼ੇਰਖਾਂ, ਗੁਰਜਿੰਦਰਪਾਲ ਸਿੰਘ ਸ਼ਿਵ ਤ੍ਰਿਪਾਲ ਕੇ, ਜ਼ਿਲ੍ਹਾ ਲੋਕ ਸੰਪਰਕ ਅਫਸਰ ਅਮਰੀਕ ਸਿੰਘ ਸਾਮਾ, ਸਾਬਕਾ ਵਿਧਾਇਕ ਹੰਸ ਰਾਜ ਜੋਸਨ, ਬੀਡੀਪੀਓ ਪਿਆਰ ਸਿੰਘ ਖਾਲਸਾ, ਜੁਆਇੰਟ ਡਾਇਰੈਕਟਰ ਰਣਦੀਪ ਹਾਂਡਾ, ਰਾਈਸ ਮਿਲ ਐਸੋਸੀਏਸ਼ਨ ਦੇ ਆਗੂ ਰਣਜੀਤ ਸਿੰਘ ਸ਼ੇਰਖਾਂ, ਜਸਵਿੰਦਰ ਸਿੰਘ ਅਕਾਉਂਟ ਅਫਸਰ, ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ਼, ਕਾਨੂੰਗੋ ਪ੍ਰੇਮ ਪ੍ਰਕਾਸ਼, ਸਰਪੰਚ ਯੂਨੀਅਨ ਦੇ ਪ੍ਰਧਾਨ ਹਰਬੰਸ ਲਾਲ ਪੱਪੂ, ਪੱਛੜੀਆਂ ਸ਼੍ਰੈਣੀਆਂ ਇੰਪਲਾਈਜ ਯੂਨੀਅਨ ਦੇ ਆਗੂ ਹਰਜਿੰਦਰ ਹਾਂਡਾ ਸਮੇਤ ਸਮੁੱਚੇ ਕੰਬੋਜ਼ ਸਮਾਜ ਵੱਲੋ ਇਸ ਪ੍ਰਾਪਤੀ ਲਈ ਰਸਨੀਤ ਕੌਰ, ਉਸਦੇ ਪਿਤਾ ਬਿਜਲੀ ਮੁਲਾਜ਼ਮ ਜਸਵਿੰਦਰ ਸਿੰਘ ਸਮੇਤ ਸਮੱਚੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ ।