ਰੇਲਵੇ ਵੱਲੋਂ ਮਾਘ ਮੇਲੇ ਦੇ ਮੱਦੇਨਜ਼ਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ
ਰੇਲਵੇ ਵੱਲੋਂ ਮਾਘ ਮੇਲੇ ਦੇ ਮੱਦੇਨਜ਼ਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੋਂ ਪ੍ਰਯਾਗਰਾਜ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ
Publish Date: Fri, 09 Jan 2026 07:28 PM (IST)
Updated Date: Sat, 10 Jan 2026 04:07 AM (IST)
* ਸ਼ਰਧਾਲੂਆਂ ਦੀ ਸਹੂਲਤ ਲਈ ਉੱਤਰੀ ਰੇਲਵੇ ਨੇ ਲਿਆ ਫ਼ੈਸਲਾ
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਮਾਘ ਮੇਲੇ ਦੇ ਮੱਦੇਨਜ਼ਰ ਰੇਲ ਮੁਸਾਫਿਰਾਂ ਦੀ ਸਹੂਲਤ ਤੇ ਆਵਾਜਾਈ ਨੂੰ ਸੁਖਾਲਾ ਬਣਾਉਣ ਲਈ ਉੱਤਰ ਰੇਲਵੇ ਵੱਲੋਂ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਪ੍ਰਯਾਗਰਾਜ (04656), ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਮਿਤੀ 12.01.2026, 16.01.2026, 21.01.2026, 30.01.2026 ਤੇ 13.02.2026 (ਕੁੱਲ 5 ਟ੍ਰਿਪ) ਨੂੰ ਚੱਲੇਗੀ। ਇਹ ਗੱਡੀ ਅੰਮ੍ਰਿਤਸਰ ਤੋਂ ਸਵੇਰੇ 5.10 ਵਜੇ ਰਵਾਨਾ ਹੋਵੇਗੀ ਤੇ 23 ਘੰਟੇ 20 ਮਿੰਟ ਦਾ ਸਫਰ ਤੈਅ ਕਰ ਕੇ ਅਗਲੇ ਦਿਨ ਸਵੇਰੇ 4.30 ਵਜੇ ਪ੍ਰਯਾਗਰਾਜ ਪਹੁੰਚੇਗੀ।
ਪ੍ਰਯਾਗਰਾਜ ਤੋਂ ਅੰਮ੍ਰਿਤਸਰ (04655) : ਵਾਪਸੀ ਦਿਸ਼ਾ ’ਚ ਇਹ ਰੇਲ ਗੱਡੀ ਮਿਤੀ 13.01.2026, 17.01.2026, 22.01.2026, 31.01.2026 ਤੇ 14.02.2026 (ਕੁੱਲ 05 ਟ੍ਰਿਪ) ਨੂੰ ਚੱਲੇਗੀ। ਇਹ ਪ੍ਰਯਾਗਰਾਜ ਤੋਂ ਰਾਤ 8 ਵਜੇ ਚੱਲ ਕੇ 23 ਘੰਟਿਆਂ ਬਾਅਦ ਸ਼ਾਮ 19 ਵਜੇ ਅੰਮ੍ਰਿਤਸਰ ਪਹੁੰਚੇਗੀ। ਇਹ ਟਰੇਨ ਦੋਵਾਂ ਦਿਸ਼ਾਵਾਂ ’ਚ ਬਿਆਸ, ਜਲੰਧਰ ਸਿਟੀ, ਫਗਵਾੜਾ, ਲੁਧਿਆਣਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਆਲਮਨਗਰ, ਉਤਰੇਤੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਅਤੇ ਫਾਫਾਮਊ ਸਟੇਸ਼ਨਾਂ ’ਤੇ ਰੁਕੇਗੀ।
ਫਿਰੋਜ਼ਪੁਰ ਕੈਂਟ ਤੋਂ ਪ੍ਰਯਾਗਰਾਜ (04658) : ਇਹ ਰੇਲ ਗੱਡੀ ਫਿਰੋਜ਼ਪੁਰ ਕੈਂਟ ਤੋਂ ਮਿਤੀ 11.01.2026, 28.01.2026 ਤੇ 12.02.2026 (ਕੁੱਲ 03 ਟ੍ਰਿਪ) ਨੂੰ ਚੱਲੇਗੀ। ਇਹ ਦੁਪਹਿਰ 13 ਵਜੇ ਰਵਾਨਾ ਹੋ ਕੇ 23 ਘੰਟੇ 20 ਮਿੰਟ ਬਾਅਦ ਦੁਪਹਿਰ 12.20 ਵਜੇ ਪ੍ਰਯਾਗਰਾਜ ਪਹੁੰਚੇਗੀ। ਪ੍ਰਯਾਗਰਾਜ ਤੋਂ ਫਿਰੋਜ਼ਪੁਰ ਕੈਂਟ (04657), ਵਾਪਸੀ ਵਿਚ ਇਹ ਗੱਡੀ ਮਿਤੀ 12.01.2026, 29.01.2026 ਤੇ 13.02.2026 (ਕੁੱਲ 03 ਟ੍ਰਿਪ) ਨੂੰ ਚੱਲੇਗੀ। ਇਹ ਪ੍ਰਯਾਗਰਾਜ ਤੋਂ ਰਾਤ 23.40 ਵਜੇ ਰਵਾਨਾ ਹੋਵੇਗੀ ਤੇ 23 ਘੰਟੇ 50 ਮਿੰਟ ਬਾਅਦ ਰਾਤ 23.30 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ। ਇਹ ਟਰੇਨ ਦੋਵਾਂ ਦਿਸ਼ਾਵਾਂ ’ਚ ਲੋਹੀਆਂ ਖਾਸ, ਫਿਲੌਰ, ਲੁਧਿਆਣਾ, ਢੰਡਾਰੀ ਕਲਾਂ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਆਲਮਨਗਰ, ਉਤਰੇਤੀਆ, ਰਾਏਬਰੇਲੀ, ਮਾਂ ਬੇਲ੍ਹਾ ਦੇਵੀ ਧਾਮ ਪ੍ਰਤਾਪਗੜ੍ਹ ਤੇ ਫਾਫਾਮਊ ਸਟੇਸ਼ਨਾਂ ’ਤੇ ਰੁਕੇਗੀ।