ਰਾਧਾ ਸੁਆਮੀ ਕਲੋਨੀ (ਰੇਲਵੇ ਬਸਤੀ) ’ਚ ਕੂੜਾਦਾਨ ਰੱਖਣ ਦੀ ਮੰਗ
ਰਾਧਾ ਸੁਆਮੀ ਕਲੌਨੀ (ਰੇਲਵੇ ਬਸਤੀ) ਨਿਵਾਸੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਦਾ ਕੀਤਾ ਧੰਨਵਾਦ
Publish Date: Fri, 30 Jan 2026 03:46 PM (IST)
Updated Date: Fri, 30 Jan 2026 03:49 PM (IST)
ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਰਾਧਾ ਸਵਾਮੀ ਕਲੌਨੀ (ਰੇਲਵੇ ਬਸਤੀ) ’ਚ ਲੱਗੇ ਕੂੜੇ ਦੇ ਢੇਰਾਂ ਦੇ ਸਬੰਧ ਵਿਚ ਨਗਰ ਕੌਂਸਲ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ ਤੁਰੰਤ ਹੀ ਸਫਾਈ ਕਰਮਚਾਰੀਆਂ ਦੀ ਟੀਮ ਦੀ ਜ਼ਿੰਮੇਵਾਰੀ ਲਗਾਈ ਅਤੇ ਕਲੌਨੀ ਦੀ ਸਾਫ ਸਫਾਈ ਕਰਵਾਈ ਗਈ। ਸਫਾਈ ਕਰਮਚਾਰੀਆਂ ਵੱਲੋਂ ਕੀਤੀ ਗਈ ਸਾਫ ਸਫਾਈ ਲਈ ਕਲੌਨੀ ਨਿਵਾਸੀਆਂ ਨੇ ਨਗਰ ਕੌਂਸਲ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਕਲੌਨੀ ਵਿਚ ਕੂੜਾ ਦਾਨ ਲਗਾਇਆ ਜਾਵੇ ਤਾਂ ਜੋ ਲੋਗ ਕੂੜਾ ਕਰਕਟ ਕੂੜੇਦਾਨ ਵਿਚ ਪਾ ਸਕਣ ਅਤੇ ਸਫਾਈ ਕਰਮਚਾਰੀਆਂ ਦੀ ਪੱਕੀ ਡਿਊਟੀ ਲਗਾਈ ਜਾਵੇ ਤਾਂ ਜੋ ਕਲੌਨੀ ਦੀ ਸਫਾਈ ਰਹਿ ਸਕੇ। ਈਓ ਜਗਦੀਸ਼ ਗਰਗ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਘਰਾਂ ਦਾ ਕੂੜਾ ਨਗਰ ਕੌਂਸਲ ਵੱਲੋਂ ਚਲਾਈਆਂ ਜਾ ਰਹੀਆਂ ਗੱਡੀਆਂ ਵਿਚ ਹੀ ਪਾਉਣ ਅਤੇ ਇਧਰ ਉਧਰ ਨਾ ਸੁੱਟਣ। ਉਨ੍ਹਾਂ ਨੇ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਪਲਾਟ ਕਵਰ ਕਰਨ ਤਾਂ ਜੋ ਲੋਕ ਉਥੇ ਕੂੜਾ ਨਾ ਸੁੱਟ ਸਕਣ।