ਵਿਧਾਨ ਸਭਾ ਦਾ ਘਿਰਾਓ ਕਰਨ ਦੀਆਂ ਤਿਆਰੀਆਂ ਮੁਕੰਮਲ : ਯੂਨੀਅਨ
ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ
Publish Date: Sat, 07 Mar 2026 05:30 PM (IST)
Updated Date: Sat, 07 Mar 2026 05:33 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਤੇ ਜਾਇਜ਼ ਮੰਗਾਂ ਨੂੰ ਲੈ ਕੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਵਿੱਢੇ ਸੰਘਰਸ਼ ਦੀ ਲੜੀ ਤਹਿਤ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰੋਸ ਪ੍ਰਦਰਸ਼ਨ ਵਿਚ ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਤੋਂ ਵੱਖ-ਵੱਖ ਬ੍ਰਾਂਚਾਂ ਦੇ ਵਰਕਰ ਸ਼ਮੂਲੀਅਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਸਿੱਧੂ ਤੇ ਜ਼ਿਲ੍ਹਾ ਵਿੱਤ ਸਕੱਤਰ ਸੁਲੱਖਣ ਸਿੰਘ ਨੇ ਕੀਤਾ। ਇਸ ਸਬੰਧੀ ਪੀਡਬਲਯੂਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਜਲ ਸਰੋਤ ਸਬ ਡਿਵੀਜ਼ਨ ਕੈਨਾਲ ਕਲੋਨੀ ਮਖੂ ਵਿਖੇ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ 8 ਮਾਰਚ 2026 ਨੂੰ ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਰਾਜ ਕੁਮਾਰ ਬਲਾਕ ਪ੍ਰਧਾਨ ਮੱਖੂ, ਜਨਰਲ ਸਕੱਤਰ ਆਰ ਕੇ ਕੰਬੋਜ਼, ਪ੍ਰੈੱਸ ਸਕੱਤਰ ਗੁਰਮੀਤ ਸਿੰਘ ਜੰਮੂ, ਜ਼ਿਲ੍ਹਾ ਪ੍ਰੈੱਸ ਸਕੱਤਰ ਸੰਜੀਵ ਵਰਮਾ, ਜੋਗਿੰਦਰ ਸਿੰਘ ਕੜਾਹੇ ਵਾਲਾ ਬਲਾਕ ਪ੍ਰਧਾਨ ਜ਼ੀਰਾ, ਮੱਖਣ ਸਿੰਘ ਜਨਰਲ ਸਕੱਤਰ, ਰਾਜ ਕੁਮਾਰ ਯਾਦਵ ਪ੍ਰੈੱਸ ਸਕੱਤਰ, ਬਲਵੰਤ ਸਿੰਘ ਬ੍ਰਾਂਚ ਪ੍ਰਧਾਨ ਮਿਸ਼ਰੀਵਾਲਾ, ਪੰਮਾ ਸਿੰਘ ਬ੍ਰਾਂਚ ਪ੍ਰਧਾਨ ਸਬ ਡਵੀਜ਼ਨ ਫਿਰੋਜ਼ਪੁਰ, ਬਲਵਿੰਦਰ ਸਿੰਘ ਬ੍ਰਾਂਚ ਸਕੱਤਰ ਮਿਸ਼ਰੀ ਵਾਲਾ, ਏਮ ਬਹਾਦਰ ਆਦਿ ਹਾਜ਼ਰ ਸਨ।