ਜ਼ੀਰਾ ਰੈਲੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੀਤੀਆਂ ਵਿਚਾਰਾਂ
ਪੰਜਾਬ ਦੇ ਸੂਝਵਾਨ ਵੋਟਰ ਸੂਬੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ : ਹੀਰੋ
Publish Date: Wed, 18 Feb 2026 03:57 PM (IST)
Updated Date: Wed, 18 Feb 2026 04:00 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ’ਚ 20 ਫਰਵਰੀ ਨੂੰ ਜ਼ੀਰਾ ਵਿਖੇ ‘ਪੰਜਾਬ ਬਚਾਓ, ਸੁਖਬੀਰ ਸਿੰਘ ਬਾਦਲ ਲਿਆਓ’ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਪੰਥਕ ਤੇ ਲੋਕ ਹਿੱਤਾਂ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ‘ਆਪ’ ਸਰਕਾਰ ਵੇਲੇ ਸੂਬੇ ਦੇ ਲੋਕਾਂ ਦੀ ਹੋਈ ਅੰਨੀ ਲੁੱਟ ਨੇ ਪੰਜਾਬੀਆਂ ਨੂੰ ਸਮਝਾ ਦਿੱਤਾ ਹੈ ਕਿ ਸੂਬੇ ਦਾ ਭਵਿੱਖ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ ’ਚ ਹੀ ਸੁਰੱਖਿਅਤ ਹੈ। ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਕਿ ਜ਼ੀਰਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਹੋ ਰਹੀ ਰੈਲੀ ਨੂੰ ਲੈ ਕੇ ਲੋਕਾਂ ਚ ਬਹੁਤ ਉਤਸ਼ਾਹ ਹੈ। ਇਸ ਮੌਕੇ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਿਸ਼ਾਲ ਠੁਕਰਾਲ, ਲਖਵਿੰਦਰ ਸਿੰਘ ਨੰਬਰਦਾਰ ਮਖੂ, ਜਗਜੀਤ ਸਿੰਘ ਕਾਲੜਾ ਸਾਬਕਾ ਕੌਂਸਲਰ, ਦਰਸ਼ਨ ਸਿੰਘ ਕਟਾਰੀਆ ਸਾਬਕਾ ਜਿਲ੍ਹਾ ਸਿੱਖਿਆ ਅਫਸਰ, ਮਹਿਲ ਸਿੰਘ ਸੰਧੂ ਸਾਬਕਾ ਚੇਅਰਮੈਨ, ਰਿੰਪਲ ਨਾਰੰਗ ਪ੍ਰਤਾਪ ਸਿੰਘ ਫੌਜੀ, ਸੁਰਜੀਤ ਸਿੰਘ ਠੇਕੇਦਾਰ, ਕਲਵੰਤ ਸਿੰਘ ਪੱਪੂ, ਅਮਨ ਅਰੋੜਾ, ਸਰਕਲ ਪ੍ਰਧਾਨ ਜਸਵੰਤ ਸਿੰਘ ਸੋਭਾ, ਇਕਬਾਲ ਸਿੰਘ ਸੋਨੂੰ, ਜਸਪਾਲ ਸਿੰਘ ਤਲਵੰਡੀ, ਸੁਖਦੇਵ ਸਿੰਘ ਗੱਟਾ, ਸਾਬਕਾ ਸਰਪੰਚ ਸਰਬਜੀਤ ਸਿੰਘ ਬੂਹ, ਸਤਵਿੰਦਰ ਸਿੰਘ ਵਾਹੀ, ਸੁਖਮਨਦੀਪ ਸਿੰਘ ਵਾਹੀ, ਸਾਬਕਾ ਸਰਪੰਚ ਖੜਕ ਸਿੰਘ, ਗੁਰਜੰਟ ਸਿੰਘ ਨੰਬਰਦਾਰ, ਕੰਵਲਜੀਤ ਸਿੰਘ ਭੱਲਾ ਪੁਰਾਣਾ ਮੱਖੂ, ਇੰਦਰਜੀਤ ਸਿੰਘ ਪੰਮਾ ਜੋਗੇਵਾਲਾ, ਰਾਜੂ ਕੰਧਾਰੀ, ਨਵਜੋਤ ਠੁਕਰਾਲ, ਮੁਨੀਸ਼ ਕੁਮਾਰ ਲੱਡਾ ਸਚਦੇਵਾ, ਐਡਵੋਕੇਟ ਲੱਵ ਧਵਨ, ਬਲਵਿੰਦਰ ਸਿੰਘ ਕਟਾਰੀਆ, ਕ੍ਰਿਪਾਲ ਸਿੰਘ ਨਾਮਧਾਰੀ, ਸਾਬਕਾ ਕੌਂਸਲਰ ਜੋਗਾ ਸਿੰਘ, ਬਾਉ ਰਾਮ, ਰਮਨਦੀਪ ਸਿੰਘ ਕਾਲੜਾ, ਪਰਗਟ ਸਿੰਘ ਬਰਾੜ, ਸੁਭਾਸ਼ ਠੁਕਰਾਲ, ਹਰਬੰਸ ਸਿੰਘ ਸਟੂਡੀਓ, ਸੈਮ ਮਸੀਹ, ਸੁੱਖ ਸਟੂਡੀਓ ਆਦਿ ਹਾਜ਼ਰ ਸਨ।