ਪੰਜਾਬ ਸਟੇਟ ਕਰਮਚਾਰੀ ਦਲ ਨੇ 41ਵਾਂ ਪਾਠ ਕਰਵਾਇਆ
ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ 41ਵੇਂ ਸ੍ਰੀ ਅਖੰਡ ਪਾਠ ਦੇ ਭੋਗ ਪਵਾਏ
Publish Date: Wed, 11 Mar 2026 05:26 PM (IST)
Updated Date: Wed, 11 Mar 2026 05:30 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਪੰਜਾਬ ਸਟੇਟ ਕਰਮਚਾਰੀ ਦਲ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਾਤਾਰ 41 ਸਾਲਾ ਤੋ ਚਲੇ ਆ ਰਹੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਮਨਵਤਾ, ਮਨੁੱਖਤਾ ਅਤੇ ਮੁਲਾਜ਼ਮਾਂ ਦੇ ਭਲੇ ਲਈ ਪਾਏ ਗਏ। ਇਸ ਖੁਸ਼ੀਆਂ ਦੇ ਸਮਾਗਮ ਵਿਚ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਹੋਏ ਅਤੇ ਨਾਲ ਹੀ ਵਿਭਾਗ ਦੇ ਮੁਖੀ ਵੀ ਅਰਦਾਸ ਸਮੇਂ ਸ਼ਾਮਲ ਹੋਏ।ਇਸ ਮੌਕੇ ਦਲ ਦੇ ਸਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਅੱਜ ਦੇ ਅਜੋਕੇ ਸਮੇਂ ਵਿਚ ਗੁਰੂ ਦੇ ਲੜ ਲੱਗ ਕੇ ਆਪਣੇ ਜੀਵਨ ਵਿਚ ਸੁਧਾਰ ਲਿਆਉਣਾ ਚਾਹੀਦਾ, ਜੋ ਸਮਾਜ ਵਿੱਚ ਕੁਰੀਤੀਆਂ, ਨਸ਼ੇ, ਭਰੂਣ ਹੱਤਿਆਂ, ਭੋਲੇ ਭਾਲੇ ਲੋਕਾਂ ਤੇ ਜੁਲਮ ਹੋ ਰਹੇ ਹਨ ਉਨ੍ਹਾਂ ਕੁਰੀਤੀਆਂ ਨੂੰ ਰੋਕਣ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ। ਟੌਹੜਾ ਨੇ ਮੁਲਾਜ਼ਮ ਮੰਗਾਂ ਤੇ ਬੋਲਦਿਆਂ ਆਖਿਆ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲਾ ਰਾਜ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕੀਤੀ ਸਗੋਂ ਇਸ ਵਾਰ ਜੋ ਸਰਕਾਰ ਨੇ ਆਖਰੀ ਬਜਟ ਪੇਸ਼ ਕੀਤਾ ਉਸ ਵਿੱਚ ਵੀ ਮੁਲਾਜ਼ਮਾ ਦੀਆਂ ਮੰਗਾਂ ਲਈ ਬਜਟ ਨਹੀਂ ਰੱਖਿਆ ਗਿਆ। ਕੇਂਦਰ ਸਰਕਾਰ ਨੇ 58 ਪ੍ਰਤੀਸ਼ਤ ਡੀਏ ਦਿੱਤਾ ਹੈ, ਪੰਜਾਬ ਸਰਕਾਰ ਨੇ 42 ਪ੍ਰਤੀਸ਼ਤ ਡੀਏ ਦਿੱਤਾ ਹੈ, ਜਦ ਕਿ ਨਾਲ ਦੇ ਗੁਆਂਢੀ ਰਾਜ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਆਦਿ ਨੇ ਕੇਂਦਰ ਪੈਟਰਨ ਤੇ ਡੀਏ ਦਿੱਤਾ ਹੈ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ, ਜਦਕਿ ਹਿਮਾਚਲ ਪ੍ਰਦੇਸ਼ ਛਤੀਸ਼ਗੜ ਆਦਿ ਸੂਬਿਆਂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ, ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ 2.45 ਨਾਲ ਪੈਨਸ਼ਨ ਰਿਵਾਈਜ ਕੀਤੀ ਹੈ। ਜਦ ਕਿ ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ 2.59 ਨਾਲ ਪੈਨਸ਼ਨ ਰਵਾਇਜ ਕੀਤੀ ਹੈ ਸਰਕਾਰ ਮੰਗਾਂ ਦੀ ਪੂਰਤੀ ਕਰੇ। ਇਸ ਮੌਕੇ ਵੱਡੇ ਪੱਧਰ ਤੇ ਗੁਰੂ ਕਾ ਲੰਗਰ ਵਰਤਾਇਆ ਗਿਆ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਭੁੱਲਰ, ਕੁਲਵਿੰਦਰ ਸਿੰਘ ਤੇ ਪਰਮਜੀਤ ਸਿੰਘ ਮੋਗਾ, ਹਰਚਰਨ ਸਿੰਘ, ਮਲਕੀਤ ਸਿੰਘ, ਰਸ਼ਪਾਲ ਸਿੰਘ ਫਰੀਦਕੋਟ, ਨੰਦ ਲਾਲ ਅਬੋਹਰ, ਬਲਵੀਰ ਸਿੰਘ ਕੰਬੋਜ਼, ਤਰਸੇਮ ਬੇਦੀ, ਜੋਗਿੰਦਰ ਸਿੰਘ, ਰਣਵੀਰ ਸਿੰਘ ਕੁੱਕੂ, ਕਿਸ਼ਨ ਚੰਦ ਜਾਗੋਵਾਲੀਆ, ਪ੍ਰਤਾਪ ਸਿੰਘ ਢਿੱਲੋਂ, ਗੁਰਨਾਮ ਸਿੰਘ ਸੁਧਾਰਾ, ਗਿਆਨ ਸਿੰਘ ਜੋਸਨ, ਡਾਕਟਰ ਪ੍ਰਦੀਪ ਰਾਣਾ, ਖਜਾਨ ਸਿੰਘ, ਜਗਸੀਰ ਸਿੰਘ, ਗੁਰਮੀਤ ਸਿੰਘ ਔਲਖ, ਮਹਿੰਦਰ ਸਿੰਘ ਧਾਲੀਵਾਲ, ਚੰਦਰ ਮੋਹਨ, ਮਲੂਕਾ, ਕੇਵਲ ਸਿੰਘ, ਮੁਕੇਸ਼ ਸ਼ਰਮਾ ਸਰਕਲ ਸੁਪਰਡੈਂਟ, ਰਕੇਸ਼ ਕੁਮਾਰ ਸਰਕਲ ਸੁਪਰਡੈਂਟ, ਸਵਰਨ ਸਿੰਘ, ਓਮ ਪ੍ਰਕਾਸ਼, ਤਿਰਲੋਕ ਸਿੰਘ, ਬਲਬੀਰ ਸਿੰਘ ਗੋਖੀ ਵਾਲਾ, ਕੱਕਾ ਸਿੰਘ, ਰਾਜ ਰਾਣੀ, ਦਲਜੀਤ ਸਿੰਘ ਯਾਰੇਸ਼ਾਹ ਵਾਲਾ ਆਦਿ ਸ਼ਾਮਲ ਹੋਏ।