ਪੰਜਾਬ ਸਟੇਟ ਪੈਨਸ਼ਨਰ ਕੰਡਫੈਡਰੇਸਨ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਪੰਜਾਬ ਸਟੇਟ ਪੈਨਸ਼ਨਰ ਕੰਡਫੈਡਰੇਸਨ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Publish Date: Wed, 22 Apr 2026 04:45 PM (IST)
Updated Date: Wed, 22 Apr 2026 04:49 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਆਲ ਇੰਡੀਆ ਸਟੇਟ ਗੌਰਮਿੰਟ ਪੈਨਸ਼ਨਰ ਫੈਡਰੇਸ਼ਨ ਦੇ ਸੱਦੇ ’ਤੇ ਅੱਜ ਪੈਨਸ਼ਨਰਾਂ ਦੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਸਟੇਟ ਪੈਨਸਨਰ ਕੰਡਫੈਡਰੇਸ਼ਨ ਅਤੇ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਦੇ ਦਫ਼ਤਰ ਸਾਹਮਣੇ ਰੈਲੀ ਕਰਨ ਉਪਰੰਤ 10 ਸੂਤਰੀ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਇਸ ਸਮੇਂ ਸੂਬਾਈ ਆਗੂ ਕਿੱਕਰ ਸਿੰਘ, ਜ਼ਿਲ੍ਹਾ ਪ੍ਰਧਾਨ ਕਿਸ਼ਨ ਚੰਦ ਜਾਗੋਵਾਲੀਆ, ਜਨਰਲ ਸਕੱਤਰ ਪ੍ਰਤਾਪ ਸਿੰਘ ਢਿੱਲੋ, ਮਾ. ਬੂਟਾ ਰਾਮ ਬ੍ਰਾਂਚ ਪ੍ਰਧਾਨ ਤਲਵੰਡੀ ਭਾਈ, ਬਲਵੀਰ ਸਿੰਘ ਕੰਬੋਜ਼, ਸੂਬਾਈ ਆਗੂ ਪੰਜਾਬ ਸਟੇਟ ਕਰਮਚਾਰੀ ਦਲ, ਨਰੇਸ਼ ਸੈਣੀ ਖੇਤੀਬਾੜੀ ਯੂਨੀਅਨ, ਪ੍ਰਦੀਪ ਰਾਣਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਪੈਨਸ਼ਨਰ ਵੈਲਫੇਅਰ ਐਸੋਸ਼ੀਏਸ਼ਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੈਨਸ਼ਨਰਾਂ ਨੂੰ ਮਿਲਦੀਆਂ ਸਹੂਲਤਾਂ ਨੂੰ ਬੰਦ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਤੇ ਪਹਿਲਾਂ ਰੇਲ ਯਾਤਰਾ ਅਤੇ ਹਵਾਈ ਯਾਤਰਾ ਵਿਚ ਸੀਨੀਅਰ ਸਿਟੀਜਨ ਨੂੰ ਕਿਰਾਏ ਵਿਚ ਰਾਇਤ ਦਿੱਤੀ ਜਾਂਦੀ ਸੀ ਪਰ ਮੋਦੀ ਸਰਕਾਰ ਨੇ ਇਹ ਸਹੂਲਤ ਪੈਨਸ਼ਨਰਾਂ ਕੋਲੋਂ ਵਾਪਸ ਲੈ ਲਈ ਹੈ ਨੂੰ ਤੁਰੰਤ ਲਾਗੂ ਕੀਤਾ ਜਾਵੇ, ਆਗੂਆਂ ਨੇ ਮੰਗ ਕੀਤੀ ਕਿ ਪੁਰਾਣੀ ਪੈਨਸ਼ਨਰ ਸਕੀਮ ਬਹਾਲ ਕੀਤੀ ਜਾਵੇ , ਕੇਂਦਰ ਦੀ ਤਰਜ਼ ਤੇ ਸੀਜੀਐੱਚਐੱਸ ਹੈੱਲਥ ਬੀਮੇ ਸਕੀਮ ਨੂੰ ਰਾਜਾ ਵਿਚ ਵੀ ਹੂ -ਬੂ ਲਾਗੂ ਕੀਤਾ ਜਾਵੇ ਅਤੇ ਕੇਂਦਰ ਸਰਕਾਰ 60 ਪ੍ਰਤੀਸਤ ਆਪਣਾ ਯੋਗਦਾਨ ਪਾਵੇ ਤਾਂ ਜੋ ਮਾਰੂ ਬੀਮਾਰੀਆਂ ਨਾਲ ਹੋ ਰਹੀਆ ਮੌਤਾਂ ਨੂੰ ਰੋਕਿਆ ਜਾ ਸਕੇ, ਕਮਿਊਟੇਸ਼ਨ 15 ਸਾਲ ਦੀ ਬਜਾਏ 11 ਸਾਲ ਕੱਟੀ ਜਾਵੇ, ਪਬਲਿਕ ਸੈਕਟਰ ਦੇ ਅਦਾਰੇ ਪ੍ਰਾਈਵੇਟ ਅਦਾਰਿਆਂ ਨੂੰ ਨਾ ਵੇਚੇ ਜਾਣ ਆਦਿ ਮੰਗਾਂ ਦੇ ਸਬੰਧ ਵਿਚ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਸਾਹਮਣੇ ਰੈਲੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ। ਇਸ ਸਮੇਂ ਤਰਸੇਮ ਬੇਦੀ, ਰਾਜ ਕੁਮਾਰ ਅਗਨੀਹੋਤਰੀ, ਹਰਫੂਲ ਸਿੰਘ, ਮੰਗਤ ਰਾਮ, ਚੰਨਣ ਸਿੰਘ, ਸਰਬਜੀਤ ਸਿੰਘ ਪੀਰ ਮੁਹੰਮਦ, ਮੰਗਤ ਰਾਮ ਜ਼ੀਰਾ, ਖਜਾਨ ਸਿੰਘ, ਮਿਹਰ ਸਿੰਘ, ਰਾਮ ਨਾਥ ਰਿਟਾ.ਈਓ, ਸਤਨਾਮ ਸਿੰਘ, ਚੰਨਣ, ਰਾਮ ਪ੍ਰਸਾਦ, ਹਰੀਕ੍ਰਿਸ਼ਨ, ਗਿਆਨ ਸਿੰਘ, ਅਮਰਜੀਤ ਸਿੰਘ, ਰਾਮ ਚੰਦਰ, ਸਵਿੰਦਰਪਾਲ ਕੌਰ, ਲਾਜਵੰਤੀ, ਕਮਲੇਸ ਰਾਣੀ, ਜੋਗਿੰਦਰ ਸਿੰਘ, ਰਣਬੀਰ ਸਿੰਘ ਕੁੱਕੂ, ਬਲਬੀਰ ਸਿੰਘ ਗੋਖੀਵਾਲਾ ਆਦਿ ਹਾਜ਼ਰ ਸਨ।