ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ੀਰਾ ਸਾਲਾ ਸਮਾਗਮ ਕਰਵਾਇਆ
ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ੀਰਾ ਵੱਲੋਂ ਵਾਰਸ਼ਿਕ ਸਮਾਗਮ ਕਰਵਾਇਆ ਗਿਆ
Publish Date: Fri, 10 Apr 2026 06:30 PM (IST)
Updated Date: Fri, 10 Apr 2026 06:32 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ੀਰਾ ਦਾ ਵਾਰਸ਼ਿਕ ਸਮਾਗਮ ਸ਼ਿਵਾਲਾ ਮੰਦਰ ਜ਼ੀਰਾ ਵਿਚ ਹੋਇਆ। ਪਿਛਲੇ ਸਮੇਂ ਦੌਰਾਨ ਵਿੱਛੜੇ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਸਬੰਧੀਆਂ ਜਿਨ੍ਹਾਂ ਵਿਚ ਰਜਿੰਦਰ ਜ਼ੀਰਵੀ, ਚਰਨਜੀਤ ਕੌਰ ਅਤੇ ਰਛਪਾਲ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਪ੍ਰਧਾਨਗੀ ਮੰਡਲ ’ਚ ਚਮਕੌਰ ਸਿੰਘ ਸਰਾਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਪ੍ਰਧਾਨ ਜੋਗਿੰਦਰ ਸਿੰਘ, ਜਰਨੈਲ ਸਿੰਘ ਭੁੱਲਰ ਰਾਮ ਪ੍ਰਕਾਸ਼ ਰਿਟਾਇਰਡ ਐੱਸ.ਪੀ, ਪ੍ਰਸ਼ੋਤਮ ਲਾਲ ਸ਼ਰਮਾ, ਮਹਿੰਦਰ ਸਿੰਘ ਧਾਲੀਵਾਲ ਸ਼ਾਮਲ ਸਨ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੇ-ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਅਤੇ ਪੇ-ਕਮਿਸ਼ਨ 2.59 ਦੇ ਫਾਰਮੂਲਾ ਲਾਗੂ ਕੀਤਾ ਜਾਵੇ, ਮਾਣਯੋਗ ਹਾਈਕੋਰਟ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ 16 ਫੀਸਦੀ ਮਹਿੰਗਾਈ ਭੱਤਾ ਕਰਨ ਦੀ ਭਰਪੂਰ ਪ੍ਰਸੰਸਾ ਕੀਤੀ ਗਈ ਅਤੇ ਮਾਣਯੋਗ ਹਾਈਕੋਰਟ ਨੂੰ ਬੇਨਤੀ ਕੀਤੀ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਚੱਲ ਰਹੇ ਕੋਰਟ ਕੇਸਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਕਿਉਂਕਿ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਦੇ ਕਰਦੇ ਬਹੁਤ ਸਾਰੇ ਪੈਨਸ਼ਨਰਜ ਰੱਬ ਨੂੰ ਪਿਆਰੇ ਹੋ ਗਏ ਹਨ। ਸਮਾਗਮ ਵਿਚ ਰਿਟਾਇਰਡ ਹੈੱਡ ਮਾਸਟਰ ਹਕੂਮਤ ਰਾਏ ਨੂੰ 75 ਸਾਲ ਦੀ ਉਮਰ ਪੂਰੀ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਜਰਨੈਲ ਸਿੰਘ ਭੁੱਲਰ, ਮਹਿੰਦਰ ਸਿੰਘ ਧਾਲੀਵਾਲ, ਚਮਕੌਰ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ,ਮਲਕੀਤ ਚੰਦ ਪਾਸੀ, ਬਲਵੰਤ ਸਿੰਘ ਪ੍ਰਧਾਨ, ਸਤਪਾਲ ਸਿੰਘ ਸਹਿਗਲ, ਅਵਤਾਰ ਸਿੰਘ, ਕਸ਼ਮੀਰ ਸਿੰਘ ਮਖੂ, ਬਚਿੱਤਰ ਸਿੰਘ ਗਿੱਲ,ਬਲਵੀਰ ਸਿੰਘ ਸੰਧੂ, ਰਾਮ ਪ੍ਰਕਾਸ਼, ਪ੍ਸ਼ੋਤਮ ਲਾਲ ਸ਼ਰਮਾ ਰਿਟਾਇਰਡ ਨਾਇਬ ਤਹਿਸੀਲਦਾਰ, ਮੁਖਤਿਆਰ ਸਿੰਘ, ਗੁਰਮੇਜ ਸਿੰਘ ਸੈਕਟਰੀ, ਬਲਵਿੰਦਰ ਸਿੰਘ, ਪਵਨ ਕੁਮਾਰ, ਕੁਨਾਲ ਸਿੰਘ, ਜਗਤਾਰ ਸਿੰਘ, ਪੈਨਸ਼ਨਰਜ ਸੰਪੂਰਨ ਸਿੰਘ, ਹਰਭਜਨ ਸਿੰਘ,ਨਛੱਤਰ ਸਿੰਘ, ਧਰਮਵੀਰ ਸ਼ਰਮਾ, ਜਗਜੀਵਨਪਾਲ ਸਿੰਘ, ਸਲਵਿੰਦਰ ਸਿੰਘ, ਗੁਰਪਾਲ ਜ਼ੀਰਵੀ, ਗੁਰਚਰਨ ਸਿੰਘ,ਹਰਪਾਲ ਸਿੰਘ, ਮੇਜਰ ਸਿੰਘ, ਸ਼ਿਵ ਸ਼ਰਮਾ, ਸੁਰਜੀਤ ਸਿੰਘ, ਇੰਦਰਜੀਤ ਸਿੰਘ, ਚਮਨ ਲਾਲ ਕੌਸ਼ਿਕ,ਰਮੇਸ਼ ਭਾਟੀਆ, ਰਣਜੀਤ ਸਿੰਘ, ਹਰਭਜਨ ਚੰਦ, ਅਸ਼ਵਨੀ ਲੂੰਬਾ ਆਦਿ ਸ਼ਾਮਿਲ ਹੋਏ। ਇਸ ਦੌਰਾਨ ਪ੍ਰਧਾਨ ਜੋਗਿੰਦਰ ਸਿੰਘ ਨੇ ਸਾਲ 2025 ਦਾ ਲੇਖਾ ਜੋਖਾ ਪੇਸ਼ ਕੀਤਾ ਅਤੇ ਆਏ ਹੋਏ ਪੈਨਸ਼ਨਰਜ਼ ਦਾ ਧੰਨਵਾਦ ਕੀਤਾ। ਸਟੇਜ ਸੈਕਟਰੀ ਦੀ ਕਾਰਵਾਈ ਸਾਬਕਾ ਬੀਪੀਈਓ ਇਕਬਾਲ ਸਿੰਘ ਸੰਧੂ ਨੇ ਨਿਭਾਈ।