ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਵਾਦਿਤ ਬਿਆਨ ’ਤੇ ਸੰਗਤਾਂ ’ਚ ਰੋਸ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਵਾਦਿਤ ਬਿਆਨ ’ਤੇ ਸੰਗਤਾਂ ਵਿਚ ਰੋਸ
Publish Date: Fri, 03 Apr 2026 05:53 PM (IST)
Updated Date: Fri, 03 Apr 2026 05:55 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਨਾਮਧਾਰੀ ਅਖੌਤੀ ਜਥੇਬੰਦੀ ਦੇ ਡੰਮੀ ਗੁਰੂ ਠਾਕੁਰ ਉਦੇ ਦਲੀਪ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਕਿਤਾਬ’ ਕਹਿਣ ਅਤੇ ਗੁਰੂ ਨੂੰ ਦੇਹਧਾਰੀ ਹੋਣ ਬਾਰੇ ਦਿੱਤੇ ਗਏ ਬਿਆਨ ਖ਼ਿਲਾਫ਼ ਇਲਾਕੇ ਦੀਆਂ ਸੰਗਤਾਂ ਵਿੱਚ ਗਹਿਰਾ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਦੀ ਇਕੱਤਰਤਾ ਹੋਈ, ਜਿਸ ਦੌਰਾਨ ਇਸ ਬਿਆਨ ਨੂੰ ਕੂੜ ਪ੍ਰਚਾਰ ਕਰਾਰ ਦਿੰਦਿਆਂ ਤਿੱਖੀ ਨਿੰਦਾ ਕੀਤੀ ਗਈ। ਸੰਗਤਾਂ ਨੇ ਸਵਾਲ ਖੜ੍ਹਾ ਕੀਤਾ ਕਿ ਆਖਿਰ ਕਿਹੜੇ ਤੱਥਾਂ ਦੇ ਆਧਾਰ ’ਤੇ ਠਾਕੁਰ ਉਦੇ ਦਲੀਪ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ਼ ਕਿਤਾਬ ਦੱਸ ਰਹੇ ਹਨ, ਜਦੋਂਕਿ ਭਾਰਤ ਦਾ ਸੰਵਿਧਾਨ ਅਤੇ ਕਾਨੂੰਨ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ-ਨਾਜ਼ਰ ਗੁਰੂ ਮੰਨ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਸਿੱਖ ਧਰਮ ਦੀਆਂ ਮੂਲ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਪੰਥਕ ਏਕਤਾ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਹਨ। ਇਕੱਤਰਤਾ ਵਿਚ ਫੈਸਲਾ ਲਿਆ ਗਿਆ ਕਿ ਠਾਕੁਰ ਉਦੇ ਦਲੀਪ ਸਿੰਘ ਨੂੰ 15 ਅਪ੍ਰੈਲ 2026 ਤੱਕ ਆਪਣਾ ਸਪੱਸ਼ਟੀਕਰਨ ਦੇਣਾ ਹੋਵੇਗਾ। ਉਹ ਜਾਂ ਤਾਂ ਆਪਣੇ ਬਿਆਨ ਨੂੰ ਸਾਬਤ ਕਰਨ ਲਈ ਢੁੱਕਵੇਂ ਸਬੂਤ ਪੇਸ਼ ਕਰਨ ਜਾਂ ਫਿਰ ਸਿੱਖ ਪੰਥ ਤੋਂ ਖੁੱਲ੍ਹੀ ਮੁਆਫ਼ੀ ਮੰਗਣ। ਨਹੀਂ ਤਾਂ ਸਿੱਖ ਪੰਥ ਦੀਆਂ ਪੰਥਕ ਰਵਾਇਤਾਂ ਅਨੁਸਾਰ ਅਗਲਾ ਫੈਸਲਾ ਲਿਆ ਜਾਵੇਗਾ। ਇਸ ਮੌਕੇ ਜਥੇਦਾਰ ਅਮਰੀਕ ਸਿੰਘ ਕਾਰ ਸੇਵਾ ਅੰਮ੍ਰਿਤ ਸੰਚਾਰ ਵਾਲੇ, ਜਥੇਦਾਰ ਪਿੱਪਲ ਸਿੰਘ, ਭਾਈ ਬਲਕਾਰ ਸਿੰਘ, ਗਿਆਨੀ ਮਲੂਕ ਸਿੰਘ ਕੁਤਬਦੀਨ ਵਾਲਾ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਕੁਲਵੰਤ ਸਿੰਘ, ਜਸਵਿੰਦਰ ਸਿੰਘ, ਪਿੱਪਲ ਸਿੰਘ ਉਮਰੀਆਣਾ, ਭੱਟਾ ਸਿੰਘ, ਹੀਰਾ ਸਿੰਘ ਦੂਲੇਵਾਲਾ, ਗਗਨ ਸਿੰਘ, ਸੁਖਵਿੰਦਰ ਸਿੰਘ, ਸੰਤੋਖ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਬਲਵਿੰਦਰ ਸਿੰਘ, ਅਜੀਤ ਸਿੰਘ, ਜਸਜੀਤ ਸਿੰਘ, ਸਤਿਨਾਮ ਸਿੰਘ, ਸੁਖਦੇਵ ਸਿੰਘ ਮਹੀਆਂ ਵਾਲਾ ਖੁਰਦ, ਅਮਰੀਕ ਸਿੰਘ, ਤਰਲੋਚਨ ਸਿੰਘ, ਸੁਖਮਨਜੋਤ ਸਿੰਘ, ਤਰਲੋਕ ਸਿੰਘ, ਦਿਲਬਾਗ ਸਿੰਘ ਵਰਪਾਲ, ਭਾਈ ਬਲਕਾਰ ਸਿੰਘ, ਭਾਈ ਅਮਰਜੀਤ ਸਿੰਘ ਮਠਾੜੂ ਜ਼ੀਰਾ, ਜਗਤਾਰ ਸਿੰਘ ਮਹਾਲਮ, ਸਤਿਨਾਮ ਸਿੰਘ ਮਹਾਲਮ, ਲਖਮੀਰ ਸਿੰਘ ਮਹਾਲਮ, ਪਰਮਜੀਤ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਮੱਖਣ ਸਿੰਘ ਆਦਿ ਹਾਜ਼ਰ ਸਨ।