- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਇਕ ਨਰੇਸ਼ ਕਟਾਰੀਆ ਦੀ ਰਿਹਾਇਸ਼ ਅੱਗੇ ਝਾੜੂ ਤੀਲਾ-ਤੀਲਾ ਕਰਕੇ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ
ਜ਼ੀਰਾ : ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ‘ਝਾੜੂ’ ਨੂੰ ਪ੍ਰਤੀਕਾਤਮਕ ਤੌਰ ’ਤੇ ਤੀਲਾ-ਤੀਲਾ ਕਰਕੇ ਖਿਲਾਰਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਇੱਕ ਨੌਜਵਾਨ ਖ਼ਿਲਾਫ਼ ਝਾੜੂ ਖਿਲਾਰਣ ਦੇ ਮਾਮਲੇ ਵਿੱਚ ਬੇਅਦਬੀ ਦਾ ਪਰਚਾ ਦਰਜ ਕਰਨਾ ਸਰਕਾਰ ਦੀ ਤੰਗਦਿਲੀ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਪ੍ਰਤੀ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੇ ਵਿਰੋਧ ਵਜੋਂ ਅੱਜ ਕਾਂਗਰਸੀ ਵਰਕਰਾਂ ਨੇ ਵਿਧਾਇਕ ਦੀ ਰਿਹਾਇਸ਼ ਅੱਗੇ ਆਪਣਾ ਰੋਸ ਦਰਜ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਝਾੜੂ ਨੂੰ ਤੀਲਾ-ਤੀਲਾ ਕਰਨਾ ਜੁਰਮ ਮੰਨਦੀ ਹੈ ਤਾਂ ਅੱਜ ਸੈਂਕੜੇ ਕਾਂਗਰਸੀ ਵਰਕਰਾਂ ਨੇ ਵੀ ਇਹੀ ਕੰਮ ਕੀਤਾ ਹੈ। ਜ਼ੀਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੋਰਚੇ ’ਤੇ ਨਾਕਾਮ ਰਹੀ ਹੈ ਅਤੇ ਲੋਕਾਂ ਵਿੱਚ ਇਸ ਪ੍ਰਤੀ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਇਸ ਸਰਕਾਰ ਨੂੰ ਕਰਾਰਾ ਜਵਾਬ ਦੇਣ ਲਈ ਮਨ ਬਣਾ ਚੁੱਕੀ ਹੈ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰੀਸ਼ ਤਾਂਗਰਾ, ਸਾਬਕਾ ਪ੍ਰਧਾਨ ਡਾ ਰਸ਼ਪਾਲ ਸਿੰਘ, ਕੌਂਸਲਰ ਪ੍ਰਿਤਪਾਲ ਸਿੰਘ ਕਾਕਾ ਜੈਲਦਾਰ, ਕੌਂਸਲਰ ਗੁਰਭਗਤ ਗਿੱਲ ਗੋਰਾ, ਅਨਵਰ ਹੁਸੈਨ, ਸਤਨਾਮ ਸਿੰਘ, ਸੰਜੀਵ ਨਾਰੰਗ, ਰੋਮੀ ਚੋਪੜਾ, ਜਸਕਰਨ ਸਿੰਘ, ਰਵਿੰਦਰ ਸਿੰਘ ਫੇਰੋਕੇ, ਸਾਬਕਾ ਸਰਪੰਚ ਜਨਕ ਰਾਜ ਸ਼ਰਮਾ, ਲਖਵਿੰਦਰ ਸਿੰਘ ਜੌੜਾ, ਹਰਭਜਨ ਸਿੰਘ ਸਭਰਾ, ਸੁਖਪਾਲ ਸਿੰਘ ਪੀ.ਡੀ.ਐਫ ਏ, ਸਿਮਰਨਜੀਤ ਸਿੰਘ ਵਿਰਕ ਘੁਦੂਵਾਲਾ, ਮੇਹਰ ਸਿੰਘ ਬਾਹਰਵਾਲੀ, ਸੱਤਪਾਲ ਚਾਵਲਾ, ਸਰਵਨ ਮਸੀਹ, ਰਣਜੀਤ ਸਿੰਘ ਰਾਏ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ ਹੈਪੀ, ਬਲਜਿੰਦਰ ਸਿੰਘ ਮੱਲੂਵਾਲੀਏ ਵਾਲਾ, ਸੁਮਨ ਸਿੰਘ ਚੱਕ ਖੰਨਾ, ਸੁਰਿੰਦਰ ਸਿੰਘ ਖੰਨਾ, ਸੁਖਦੇਵ ਸਿੰਘ ਗਾਦੜੀ ਵਾਲਾ, ਅਮਰ ਸਿੰਘ, ਜਸਕਰਨ ਸਿੰਘ ਸਿੱਧੂ ਸਨ੍ਹੇਰ ,ਪੰਕਜ ਸਿੰਘ ਛਾਬੜਾ ,ਹਰਪ੍ਰੀਤ ਸਿੰਘ ਸਨ੍ਹੇਰ, ਹਰਮਨਦੀਪ ਸਿੰਘ ਬੰਡਾਲਾ, ਦਿਲਪ੍ਰੀਤ ਸਿੰਘ ਮਹੀਆਂ ਵਾਲਾ, ਅਮਨ ਜੀਰਾ, ਸੁਖਵਿੰਦਰ ਸਿੰਘ, ਗੁਰਜੋਤ ਸਿੰਘ ਸਭਰਾ, ਅਵਤਾਰ ਸਿੰਘ ਮਹੀਆਂ ਵਾਲਾ, ਰਵਿੰਦਰ ਸਿੰਘ ਫੇਰੋਕੇ, ਗੁਰਮੀਤ ਸਿੰਘ ਸ਼ਾਹ ਬੁਕਰ, ਅਮਰੀਕ ਸਿੰਘ,ਚਰਨਜੀਤ ਸਿੰਘ ਸ਼ਾਹ ਅਬੂ ਬੁੱਕਰ, ਜਸਵੰਤ ਸਿੰਘ ਬਿੱਲਾ, ਕਿੱਕਰ ਸਿੰਘ ਚਾਹਲਾਂ, ਗੁਰਵਿੰਦਰ ਸਿੰਘ ਮੱਲ, ਸੁਖਦੇਵ ਸਿੰਘ ਚਾਹਲ, ਜੋਰਾਵਰ ਸਿੰਘ, ਅੰਗਰੇਜ ਸਿੰਘ ,ਬੋਹੜ ਸਿੰਘ ਖੰਨਾ, ਗੁਰਨਾਮ ਸਿੰਘ ਖੰਨਾ,ਗੁਰਲਾਲ ਸਿੰਘ ਗੋਰਾ ਸਦਰ ਵਾਲਾ, ਰਮਨਦੀਪ ਰਸੂਲਪੁਰ, ਗੁਰਪ੍ਰੀਤ ਸਿੰਘ ਬੰਟੀ ਵਰਿਆਂ, ਗੁਰਲਾਭ ਸਿੰਘ ਕੁਤਬਪੁਰਾ, ਅੰਗਰੇਜ ਸਿੰਘ ਘੁਦੂ ਵਾਲਾ, ਸਤਨਾਮ ਸਿੰਘ ਜੋਗੇਵਾਲਾ, ਰਾਜਵਿੰਦਰ ਸਿੰਘ ਚਾਹਲ, ਬਲਰਾਜ ਸਿੰਘ ਲੱਲੇ ,ਪੂਰਨ ਸਿੰਘ ਸ਼ੇਰ ਸਿੰਘ ਵਾਲਾ, ਸੁਖਵਿੰਦਰ ਸਿੰਘ ਬੰਡਾਲਾ ਨੌ ਬੰਬ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਲਾਲੀ ਸਨੇਰ, ਪ੍ਰਤਾਪ ਸਿੰਘ ਬੰਡਾਲਾ, ਸੁਖਦੇਵ ਸਿੰਘ ਗਾਦੜੀ ਵਾਲਾ, ਬਲਦੇਵ ਸਿੰਘ ਖਿਆਲੀ ਨੰਬਰਦਾਰ, ਬਲਵਿੰਦਰ ਸਿੰਘ, ਜਸਵੰਤ ਸਿੰਘ ਜੱਜ, ਜਸਕਰਨ ਸਿੰਘ ਮਲਸੀਆਂ, ਜਨਕ ਰਾਜ ਵਾੜਾ ਪੋਹਵਿੰਡ, ਕੁਲਦੀਪ ਸਿੰਘ ਸੁੱਖੇ ਵਾਲਾ ਅਤੇ ਹੋਰ ਕਈ ਕਾਂਗਰਸ ਵਰਕਰ ਹਾਜ਼ਰ ਰਹੇ।