ਜਾਇਦਾਦ ਜਾਂ ਰੰਜਿਸ਼? ਸਾਥੀਆਂ ਨਾਲ ਮਿਲ ਕੇ ਪੁੱਤ ਨੇ ਵੱਢਿਆ ਪਿਓ; ਪੁਲਿਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ
ਸਰਹੱਦੀ ਪਿੰਡ ਗੁਲਾਮ ਹੁਸੈਨ ਵਾਲਾ ਵਿਖੇ ਇਕ ਕਲਯੁੱਗੀ ਪੁੱਤਰ ਵਲੋਂ ਦੋ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਪਿਤਾ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀਂ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਵਿਅਕਤੀ ਦੇ ਪੁੱਤਰ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ 118 (1), 115 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Tue, 21 Apr 2026 10:30 AM (IST)
Updated Date: Tue, 21 Apr 2026 10:32 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਰਹੱਦੀ ਪਿੰਡ ਗੁਲਾਮ ਹੁਸੈਨ ਵਾਲਾ ਵਿਖੇ ਇਕ ਕਲਯੁੱਗੀ ਪੁੱਤਰ ਵਲੋਂ ਦੋ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਆਪਣੇ ਪਿਤਾ ’ਤੇ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀਂ ਕੀਤੇ ਜਾਣ ਦੀ ਖਬਰ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਵਿਅਕਤੀ ਦੇ ਪੁੱਤਰ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ 118 (1), 115 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਭੇਜ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਗੁਲਾਮ ਹੂਸੈਨ ਵਾਲਾ ਨੇ ਦੱਸਿਆ ਕਿ ਮਿਤੀ 18 ਅਪ੍ਰੈਲ 2026 ਨੂੰ ਸਵੇਰੇ 7.15 ਵਜੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਖੇਤ ਗੇੜਾ ਮਾਰਨ ਚੱਲਿਆ ਸੀ ਤਾਂ ਜਦ ਉਹ ਆਪਣੇ ਪਿੰਡ ਗੁਲਾਮ ਹੂਸੈਨ ਵਾਲਾ ਤੋਂ ਥੋੜ੍ਹਾ ਅੱਗੇ ਪਹੁੰਚਿਆ ਤਾਂ ਉਸ ਦੇ ਲੜਕੇ ਬਲਜਿੰਦਰ ਸਿੰਘ ਨੇ ਸਮੇਤ ਦੋ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਉਸ ਨੂੰ ਰੋਕ ਕੇ ਆਪਣੇ ਹਥਿਆਰਾਂ ਨਾਲ ਸੱਟਾਂ ਮਾਰੀਆਂ ਤੇ ਮੌਕੇ ਤੋਂ ਭੱਜ ਗਏ। ਗੁਰਭੇਜ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ।
ਵਜ਼ਾ ਰੰਜ਼ਿਸ਼ ਇਹ ਹੈ ਕਿ ਬਲਜਿੰਦਰ ਸਿੰਘ ਨੂੰ ਉਸ ਦੇ ਪਿਤਾ ਨੇ ਬੇਦਖਲ ਕੀਤਾ ਹੋਇਆ ਹੈ। ਜਿਸ ਨੇ ਆਪਣੀ ਜ਼ਮੀਨ ਵੀ ਵੇਚ ਲਈ ਹੈ ਤੇ ਉਸ ਪਾਸੋਂ ਉਸਦੀ ਜ਼ਮੀਨ ਮੰਗਦਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਸ ਦੇ ਪੁੱਤਰ ਅਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।