ਨਗਰ ਪੰਚਾਇਤ ਮਮਦੋਟ ’ਚ ਪ੍ਰਧਾਨ ਉਪਿੰਦਰ ਸਿੰਧੀ ਨੇ ਲਹਿਰਾਇਆ ਝੰਡਾ
ਨਗਰ ਪੰਚਾਇਤ ਮਮਦੋਟ ਦੇ ਵਿਹੜੇ ਅੰਦਰ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਨੇ ਲਹਿਰਾਇਆ ਝੰਡਾ
Publish Date: Wed, 28 Jan 2026 03:23 PM (IST)
Updated Date: Wed, 28 Jan 2026 03:25 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਨਗਰ ਪੰਚਾਇਤ ਮਮਦੋਟ ਦੇ ਦਫਤਰ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਜਿਸ ਵਿਚ ਝੰਡਾ ਲਹਿਰਾਉਣ ਦੀ ਰਸਮ ਨਗਰ ਪੰਚਾਇਤ ਮਮਦੋਟ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਨੇ ਅਦਾ ਕੀਤੀ। ਇਸ ਮੌਕੇ ਰਾਸ਼ਟਰੀ ਗੀਤ ਪੇਸ਼ ਕੀਤਾ, ਉਥੇ ਹੀ ਥਾਣਾ ਮਮਦੋਟ ਦੀ ਪੁਲਿਸ ਟੁਕੜੀ ਨੇ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਮੀਡੀਆ ਇੰਚਾਰਜ਼ ਡਾ. ਨਿਰਵੈਰ ਸਿੰਘ ਸਿੰਧੀ, ਵਿੱਕੀ ਵਿਨਾਇਕ ਪ੍ਰਧਾਨ ਵਪਾਰ ਮੰਡਲ, ਹਲਕਾ ਕੋਆਰਡੀਨੇਟਰ ਸੰਦੀਪ ਕੁਮਾਰ ਸੋਨੀ, ਕੌਂਸਲਰ ਕੁਲਦੀਪ ਸਿੰਘ ਭੱਲੂ, ਕੌਂਸਲਰ ਲੇਖਰਾਜ ਬਹਿਲ, ਕੌਂਸਲਰ ਸਾਜਨ, ਹੁਸ਼ਿਆਰਪੁਰ ਸਿੰਘ ਗੋਪੀ ਸਾਹਨ ਕੇ ਮੈਂਬਰ ਮਾਰਕੀਟ ਕਮੇਟੀ ਮਮਦੋਟ, ਸ਼ਿੰਗਾਰਾ ਸਿੰਘ ਸਾਹਨ ਕੇ ਸਾਬਕਾ ਕੌਂਸਲਰ, ਆਪ ਆਗੂ ਸ਼ੁਭਾਸ਼ ਬੱਤਾ ਇੰਚਾਰਜ਼ ਵਾਰਡ ਨੰਬਰ 9, ਬਾਬਾ ਜਗਦੀਸ਼ ਸਿੰਘ ਵਾਰਡ ਨੰਬਰ 2, ਮਨੀਸ਼ ਚੋਪੜਾ, ਕੌਂਸਲਰ ਅਮਿਤਾਭ ਸਿੱਧੂ ਸਮੇਤ ਕਈ ਹੋਰ ਪਤਵੰਤਿਆਂ ਨੇ ਵੀ ਗਣਤੰਤਰ ਦਿਵਸ ਦੀਆ ਵਧਾਈਆ ਦਿੱਤੀ। ਇਸ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਉਪਿੰਦਰ ਸਿੰਘ ਸਿੰਧੀ ਨੇ ਕਿਹਾ ਪੰਜਾਬ ਸਰਕਾਰ ਵੱਲੋ ਨਸ਼ਿਆ ਨੂੰ ਖਤਮ ਕਰਨ ਲਈ ਯੁੱਧ ਨਸ਼ਿਆ ਵਿਰੁੱਧ ਦੂਜੇ ਪੜਾਅ ਦੀ ਮੁਹਿੰਮ ਤਹਿਤ ਲੋਕਾ ਨੂੰ ਨਸ਼ਿਆ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਦੀ ਹਰ ਨੀਤੀ ਆਮ ਆਦਮੀ ਦੀ ਭਲਾਈ, ਪਾਰਦਰਸ਼ੀ ਪ੍ਰਸ਼ਾਸਨ ਅਤੇ ਇਮਾਨਦਾਰ ਸਾਸਨ ਦੀ ਸੋਚ ’ਤੇ ਆਧਾਰਿਤ ਹੈ। ਸਮਾਗਮ ਦੌਰਾਨ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਵਲੰਟੀਅਰਾਂ ਵੱਲੋਂ ਦੇਸ ਭਗਤੀ ਨਾਅਰੇ ਲਗਾਏ ਗਏ ਅਤੇ ਮਿਠਾਈ ਵੰਡ ਕੇ ਗਣਤੰਤਰ ਦਿਵਸ ਦੀਆਂ ਖੁਸੀਆਂ ਸਾਂਝੀਆਂ ਕੀਤੀਆਂ ਗਈਆਂ।