ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਮਹਾਸ਼ਿਵਰਾਤਰੀ ਦੀਆਂ ਤਿਆਰੀਆਂ ਜ਼ੋਰਾਂ ’ਤੇ
ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਦੀਆਂ ਤਿਆਰੀਆਂ ਜੋਰਾਂ ’ਤੇ
Publish Date: Wed, 11 Feb 2026 04:35 PM (IST)
Updated Date: Wed, 11 Feb 2026 04:38 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਮਹਾਸ਼ਿਰਤਰੀ ਨੂੰ ਸਮਰਪਿਤ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਮਖੂ ਵਿਖੇ ਸ਼ਿਵ ਭਗਤਾਂ ਦੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਿਵ ਭਗਤਾਂ ਵੱਲੋਂ ਰੋਜ਼ਾਨਾ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਮਖੂ ਵਿਖੇ ਨਤਮਸਤਕ ਹੋ ਕੇ ਸ਼ਿਵਲਿੰਗ ਤੇ ਰੁਦਰ ਅਭਿਸ਼ੇਕ ਕਰਕੇ ਆਪਣਾ ਜੀਵਨ ਸਫਲ ਬਣਾਇਆ ਜਾ ਰਿਹਾ ਹੈ। ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਪੁਜਾਰੀ ਪੰਡਤ ਜਗਦੀਸ਼ ਦੂਬੇ ਅਤੇ ਮੰਦਰ ਦੇ ਆਗੂ ਪਵਨ ਕਟਾਰੀਆ ਕਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਦੇ ਸਬੰਧ ਵਿੱਚ ਭਗਤਾਂ ਵੱਲੋਂ ਮੰਦਰ ਵਿੱਚ ਤਿਆਰੀਆਂ ਜੋਰਾਂ ਨਾਲ ਸ਼ੁਰੂ ਕੀਤੀਆਂ ਹੋਈਆਂ ਹਨ। ਸ਼ਿਵ ਭਗਤਾਂ ਵੱਲੋਂ 15 ਫਰਵਰੀ ਨੂੰ ਮਹਾਸ਼ਿਵਰਾਤਰੀ ਵਾਲੇ ਦਿਨ ਸਵੇਰੇ ਤੜਕੇ ਤੋਂ ਦੇਰ ਤੱਕ ਸ਼ਿਵਲਿੰਗ ਤੇ ਰੁਦਰ ਅਭਿਸ਼ੇਕ ਕੀਤਾ ਜਾਵੇਗਾ। ਇਸ ਮੌਕੇ ਪ੍ਰਾਚੀਨ ਸ਼੍ਰੀ ਕਾਲੀ ਮਾਤਾ ਮੰਦਰ ਦੇ ਪੁਜਾਰੀ ਪੰਡਤ ਜਗਦੀਸ਼ ਦੂਬੇ, ਪਵਨ ਕਟਾਰੀਆ ਕਾਲਾ, ਡਾ. ਬਿਮਲ ਸ਼ਰਮਾ, ਕੀਮਤੀ ਲਾਲ ਖੁਰਾਣਾ, ਮੁਨੀਸ਼ ਖੁਰਾਣਾ, ਸਚਿਨ ਖੁਰਾਣਾ, ਸੰਦੀਪ ਖੁਰਾਣਾ, ਉਦੇ ਸ਼ੰਕਰ ਗਰੋਵਰ, ਸ਼ਾਮ ਲਾਲ ਖੁਰਾਣਾ, ਰਜੇਸ਼ ਕਟਾਰੀਆ ਗੋਰਾ, ਪ੍ਰਦੀਪ ਕੱਕੜ, ਨਰੇਸ਼ ਮੋਂਗਲਾ, ਮੁਕੇਸ਼ ਚੋਪੜਾ, ਦੀਪਕ ਚਾਵਲਾ, ਅੰਕਿਤ ਰੇਲੀਆ, ਕੁਲਜੀਤ ਮੋਂਗਲਾ, ਵਰਿੰਦਰ ਠੁਕਰਾਲ ਵਿੰਦਾ, ਕੁਨਾਲ ਆਹੂਜਾ ਆਦਿ ਹਾਜ਼ਰ ਸਨ।