ਡੀਸੀਐੱਮ ਸਕੂਲ ’ਚ ਬਸੰਤ ਪੰਚਮੀ ’ਤੇ ਪ੍ਰਾਰਥਨਾ ਸਭਾ ਕਰਵਾਈ
ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿਚ ਬਸੰਤ ਪੰਚਮੀ ’ਤੇ ਪ੍ਰਾਰਥਨਾ ਸਭਾ ਦਾ ਆਯੋਜਨ
Publish Date: Wed, 21 Jan 2026 03:43 PM (IST)
Updated Date: Wed, 21 Jan 2026 03:45 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ
ਫਿਰੋਜ਼ਪੁਰ : ਬਸੰਤ ਪੰਚਮੀ ਨੂੰ ਧੂਮਧਾਮ ਨਾਲ ਮਨਾਉਣ ਦਾ ਸੰਦੇਸ਼ ਦੇਣ ਦੇ ਉਦੇਸ਼ ਨਾਲ ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿਚ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਬਾਜਵਾ ਆਡੀਟੋਰੀਅਮ ਵਿਚ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਸਾਰਿਆਂ ਨੂੰ ਬਸੰਤ ਪੰਚਮੀ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬਸੰਤ ਦੇ ਆਉਣ ਨਾਲ ਕੁਦਰਤ ਮਹਿਕ ਜਾਂਦੀ ਹੈ ਅਤੇ ਖੇਤਾਂ ਵਿਚ ਹਰ ਪਾਸੇ ਪੀਲਾ ਸੋਨਾ ਯਾਨੀ ਸਰ੍ਹੋਂ ਦਿਖਾਈ ਦੇਣ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਫਿਰੋਜ਼ਪੁਰ ਦੀ ਮਸ਼ਹੂਰ ਬਸੰਤ ਨੂੰ ਸਾਵਧਾਨੀ ਨਾਲ ਮਨਾਉਣ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਕਿਹਾ ਕਿ ਪਤੰਗਬਾਜ਼ੀ ਕਰਦੇ ਸਮੇਂ ਸਾਨੂੰ ਪਲਾਸਟਿਕ ਦੀ ਡੋਰ (ਚਾਈਨਾ ਡੋਰ) ਦਾ ਬਾਈਕਾਟ ਕਰਕੇ ਦੇਸ਼ ਵਿੱਚ ਬਣੀ ਧਾਗੇ ਵਾਲੀ ਡੋਰ ਨਾਲ ਹੀ ਪਤੰਗ ਉਡਾਉਣੇ ਚਾਹੀਦੇ ਹਨ। ਵਿਦਿਆਰਥੀਆਂ ਵੱਲੋਂ ਗੀਤ ਅਤੇ ਨਾਚ ਪੇਸ਼ ਕੀਤਾ ਗਿਆ ਅਤੇ ਚਾਈਨਾ ਡੋਰ ਦੇ ਮਾਰੂ ਪ੍ਰਭਾਵਾਂ ’ਤੇ ਇਕ ਨਾਟਕ ਵੀ ਖੇਡਿਆ ਗਿਆ। ਇਸ ਮੌਕੇ ਬੱਚਿਆਂ ਨੇ ਹੱਥਾਂ ਨਾਲ ਪਤੰਗਾਂ ਵੀ ਬਣਾਈਆਂ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਧੂ ਚੋਪੜਾ, ਹੈੱਡ ਮਿਸਟਰੈਸ ਰਾਬੀਆ, ਕੋਆਰਡੀਨੇਟਰ ਮਨਜੀਤ ਕੌਰ, ਐਕਟੀਵਿਟੀ ਕੋਆਰਡੀਨੇਟਰ ਕਵਿਤਾ ਸ਼ਰਮਾ, ਜੋਤੀ ਧਵਨ ਸਮੇਤ ਹੋਰ ਸਟਾਫ਼ ਮੈਂਬਰ ਵੀ ਹਾਜ਼ਰ ਸਨ।