ਸੈਰ ਟਰੈਕ ’ਤੇ ਲਾਈਵ ਗੁਰਬਾਣੀ ਪ੍ਰਸਾਰਨ ਦੀ ਸ਼ੁਰੂਆਤ
ਪ੍ਰਕਿਰਤੀ ਕਲੱਬ ਦੀ ਅਨੋਖੀ ਪਹਿਲ: ਸੈਰ ਟਰੈਕ ’ਤੇ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਗੁਰਬਾਣੀ ਪ੍ਰਸਾਰਨ ਦੀ ਸ਼ੁਰੂਆਤ
Publish Date: Sun, 15 Mar 2026 04:31 PM (IST)
Updated Date: Sun, 15 Mar 2026 04:34 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਸ਼ਹਿਰ ਦੀ ਸਮਾਜਿਕ ਸੰਸਥਾ ਪ੍ਰਕਿਰਤੀ ਕਲੱਬ ਵੱਲੋਂ ਧਾਰਮਿਕ ਅਤੇ ਆਧਿਆਤਮਿਕ ਮਾਹੌਲ ਨੂੰ ਮਜ਼ਬੂਤ ਕਰਨ ਲਈ ਇਕ ਵਿਲੱਖਣ ਤੇ ਸਰਾਹਣਯੋਗ ਪਹਿਲ ਕੀਤੀ ਗਈ ਹੈ। ਕਲੱਬ ਵੱਲੋਂ ਜੀਵਨ ਮੱਲ ਸਕੂਲ ਵਿੱਚ ਬਣੇ ਸੈਰ ਟਰੈਕ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲਾਈਵ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਲਈ ਸਪੀਕਰ ਲਗਾ ਕੇ ਇਸ ਪਵਿੱਤਰ ਉਪਰਾਲੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।ਕਲੱਬ ਪ੍ਰਧਾਨ ਜਰਨੈਲ ਸਿੰਘ ਭੁੱਲਰ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਦੌਰਾਨ ਆਰਟ ਆਫ ਲੀਵਿੰਗ ਦੇ ਅਪੈਕਸ ਮੈਂਬਰ ਅਮਰੀਕ ਸਿੰਘ ਆਹੂਜਾ ਪੰਜਾਬ ਰਾਈਸ ਮਿੱਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਗੁਰਬਾਣੀ ਪ੍ਰਸਾਰਨ ਦੀ ਵਿਧਿਵਤ ਸ਼ੁਰੂਆਤ ਕਰਵਾਈ ਗਈ। ਆਪਣੇ ਸੰਬੋਧਨ ਵਿੱਚ ਅਮਰੀਕ ਸਿੰਘ ਆਹੂਜਾ ਨੇ ਕਿਹਾ ਕਿ ਪ੍ਰਕਿਰਤੀ ਕਲੱਬ ਵੱਲੋਂ ਸਮਾਜ ਵਿਚ ਆਧਿਆਤਮਿਕਤਾ ਅਤੇ ਸਕਾਰਾਤਮਕਤਾ ਨੂੰ ਵਧਾਉਣ ਲਈ ਕੀਤਾ ਗਿਆ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਸਵੇਰੇ ਸੈਰ ਕਰਨ ਆਉਣ ਵਾਲੇ ਲੋਕ ਗੁਰਬਾਣੀ ਦੀ ਮਿੱਠੀ ਧੁਨ ਸੁਣ ਕੇ ਮਨ ਦੀ ਸ਼ਾਂਤੀ ਅਤੇ ਆਤਮਿਕ ਤਾਕਤ ਮਹਿਸੂਸ ਕਰਨਗੇ। ਇਸ ਮੌਕੇ ਜਰਨੈਲ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਪ੍ਰੋਜੈਕਟ ’ਤੇ ਲਗਭਗ 80 ਹਜ਼ਾਰ ਰੁਪਏ ਦੀ ਲਾਗਤ ਆਈ ਹੈ ਅਤੇ ਟਰੈਕ ’ਤੇ ਸੱਤ ਸਪੀਕਰ ਲਗਾਏ ਗਏ ਹਨ, ਜਦਕਿ ਭਵਿੱਖ ਵਿੱਚ ਹੋਰ ਸਪੀਕਰ ਵੀ ਲਗਾਏ ਜਾਣਗੇ। ਸਮਾਗਮ ਦੌਰਾਨ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਖੁਸ਼ੀ ਦੇ ਮੌਕੇ ‘ਤੇ ਲੱਡੂ ਵੀ ਵੰਡੇ ਗਏ। ਇਸ ਉਪਰਾਲੇ ਲਈ ਹਰਪਾਲ ਸਿੰਘ ਦਰਗਨ, ਰਜਿੰਦਰ ਸਿੰਘ ਭਿੰਡਰ ਆੜ੍ਹਤੀ, ਰਜਿੰਦਰ ਸਿੰਘ ਧੰਜੂ ਆੜ੍ਹਤੀ ਅਤੇ ਬਲਵਿੰਦਰ ਕੁਮਾਰ ਗਰੋਵਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਜਸਵੰਤ ਸਿੰਘ ਨਾਮਦੇਵ, ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ, ਚਮਕੌਰ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ, ਸੁਰਜੀਤ ਕੁਮਾਰ ਚੌਧਰੀ, ਅੰਗਰੇਜ਼ ਸਿੰਘ ਅਟਵਾਲ, ਤਰਸੇਮ ਸਿੰਘ ਰੂਪ, ਰਜਿੰਦਰ ਸਿੰਘ ਗਿੱਲ, ਸੁਰਿੰਦਰ ਸ਼ਰਮਾ, ਜੋਗਿੰਦਰ ਸਿੰਘ ਝੱਤਰਾ, ਜੁਗਰਾਜ ਸਿੰਘ ਭੂਈ, ਹਰਪ੍ਰੀਤ ਸਿੰਘ ਬੱਬਲੂ ਪ੍ਰਧਾਨ ਹੈਲਪਿੰਗ ਹੈਂਡ ਸੋਸਾਇਟੀ ਸਮੇਤ ਹੋਰ ਪਤਵੰਤੀਆਂ ਵੀ ਮੌਜ਼ੂਦ ਸਨ।