ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਿਸਾਖੀ ਦੌੜ ਮੇਲਾ ਕਰਵਾਇਆ
ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਵੱਲੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਿਸਾਖੀ ਦੌੜ ਮੇਲਾ ਕਰਵਾਇਆ ਗਿਆ
Publish Date: Mon, 13 Apr 2026 04:13 PM (IST)
Updated Date: Mon, 13 Apr 2026 04:16 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਪ੍ਰਕਿਰਤੀ ਭੰਗੜਾ ਕਲੱਬ ਜ਼ੀਰਾ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰਧਾਨ ਰਘੁਬੀਰ ਸਿੰਘ ਰਾਜਪੂਤ ਦੀ ਅਗਵਾਈ ਹੇਠ ਜੀਵਨ ਮੱਲ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ ਵਿਖੇ ਵਿਸਾਖੀ ਦੌੜ ਮੇਲਾ ਕਰਵਾਇਆ ਗਿਆ। ਇਸ ਦੌਰਾਨ ਮਾਸਟਰ ਗੁਰਪ੍ਰੀਤ ਸਿੰਘ ਜੱਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖੇਡਾਂ ਦਾ ਉਦਘਾਟਨ ਕੀਤਾ ।ਇਸ ਮੌਕੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਹਰਿਆਣਾ ਆਦਿ ਤੋਂ ਪਹੁੰਚੇ 12,14 ਅਤੇ 16 ਸਾਲ ਉਮਰ ਵਰਗ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਦੌਰਾਨ ਕੋਚ ਹਰਪ੍ਰੀਤ ਸਿੰਘ ਗਗਨ, ਅਰਸ਼ ਮਹਿਰਾ, ਕੈਪਟਨ ਸੁਖਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਖੇਡਦੇ ਹੋਏ ਵਧੀਆ ਪ੍ਰਦਰਸ਼ਨ ਕੀਤਾ।ਇਸ ਮੌਕੇ ਭੰਗੜਾ ਕਲੱਬ ਦੇ ਪ੍ਰਧਾਨ ਰਘੁਬੀਰ ਸਿੰਘ ਰਾਜਪੂਤ, ਗੁਰਪ੍ਰੀਤ ਸਿੰਘ ਜੱਜ, ਜਪਿੰਦਰ ਸਿੰਘ ਤਲਵੰਡੀ ਮੰਗੇਖਾਂ, ਅਨਿਲ ਨਰੂਲਾ ਸੰਪਾਦਕ ਜ਼ੀਰਾ ਬੁਲੇਟਿਨ ਆਦਿ ਨੇ ਸਾਂਝੇ ਤੌਰ ’ਤੇ ਬੱਚਿਆਂ ਨੂੰ ਨਗਦ ਰਾਸ਼ੀ,ਮੈਡਲ, ਪ੍ਰੋਟੀਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਰਘੁਬੀਰ ਸਿੰਘ ਰਾਜਪੂਤ ਨੇ ਦੱਸਿਆ ਕਿ ਜ਼ੀਰਾ ਵਿੱਚ ਖੇਡਾਂ ਦਾ ਬਿਗਲ ਵੱਜ ਗਿਆ ਹੈ, ਹੁਣ ਸ਼ਹਿਰ ਵਿਚ ਜਲਦ ਹੀ ਫੁੱਟਬਾਲ, ਹਾਕੀ ,ਬੈਡਮਿੰਟਨ ਆਦਿ ਦੇ ਵੀ ਟੂਰਨਾਮੈਂਟ ਕਰਵਾਏ ਜਾਣਗੇ ।ਉਨ੍ਹਾਂ ਕਿਹਾ ਕਿ ਸਾਡਾ ਮੰਤਵ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਤੇ ਸਿਹਤਮੰਦ ਬਣਾਉਣਾ ਹੈ,ਤਾਂ ਜੋ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ।ਇਸ ਦੌਰਾਨ ਪ੍ਰਕਿਰਤੀ ਕਲੱਬ ਜ਼ੀਰਾ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਸਹਾਰਾ ਕਲੱਬ ਜੀਰਾ ਦੇ ਪ੍ਰਧਾਨ ਗੁਰਤੇਜ ਸਿੰਘ ਗਿੱਲ,ਰਿੱਕੀ ਅਰੋੜਾ, ਰੋਬਿਨ ਮਨਚੰਦਾ, ਗੁਰਭਿੰਦਰ ਰੰਧਾਵਾ, ਡਾ. ਦਲਜੀਤ ਸਿੰਘ, ਚਰਨਜੀਤ ਸ਼ਰਮਾ, ਤਜਿੰਦਰ ਸਿੰਘ ਤੇਜਾ, ਐਡਵੋਕੇਟ ਨਵਦੀਪ ਕਰੀਰ ਆਦਿ ਤੋਂ ਇਲਾਵਾ ਰੋਟਰੀ ਕਲੱਬ ਜ਼ੀਰਾ, ਸਹਾਰਾ ਕਲੱਬ ਜ਼ੀਰਾ, ਪ੍ਰਕਿਰਤੀ ਕਲੱਬ ਜ਼ੀਰਾ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਯਾਤਰਾ ਸੇਵਾ ਸੋਸਾਇਟੀ ਜ਼ੀਰਾ ਦੇ ਆਗੂ ਹਾਜ਼ਰ ਸਨ। ਟੂਰਨਾਮੈਂਟ ਦੌਰਾਨ ਬੱਚਿਆਂ ਲਈ ਮੁਢਲੀ ਸਹਾਇਤਾ ਅਤੇ ਰਿਫਰੈਸ਼ਮੈਂਟ ਦਾ ਖਾਸ ਪ੍ਰਬੰਧ ਕੀਤਾ ਗਿਆ।